Home /amritsar /

ਫਿਲਮ 'ਬਾਈ ਜੀ ਕੂਟੱਣਗੇ' 'ਚ ਕੀ ਹੈ ਖਾਸ ? ਦੇਖੋ ਰਿਪੋਰਟ

ਫਿਲਮ 'ਬਾਈ ਜੀ ਕੂਟੱਣਗੇ' 'ਚ ਕੀ ਹੈ ਖਾਸ ? ਦੇਖੋ ਰਿਪੋਰਟ

ਫਿਲਮ

ਫਿਲਮ ਬਾਈ ਜੀ ਕੂਟੱਣਗੇ 'ਚ ਕੀ ਹੈ ਖਾਸ ? ਵੇਖੋ ਖਾਸ ਰਿਪੋਰਟ

ਪੰਜਾਬੀ ਫਿਲਮਾਂ ਦੀ ਜਦ ਗੱਲ ਹੁੰਦੀ ਹੈ ਤਾਂ ਪੰਜਾਬੀਆਂ ਦਾ ਮਾਹੌਲ ਹਸੀ ਮਜ਼ਾਕ ਅਤੇ ਖੁਸ਼ੀਆਂ ਭਰੇ ਮਾਹੌਲ 'ਚ ਤਬਦੀਲ ਹੋ ਜਾਂਦਾ ਹੈ । ਆਗਾਮੀ 19 ਅਗਸਤ ਨੂੰ ਪੰਜਾਬੀ ਸਿਨੇਮਾਘਰਾਂ ਵਿੱਚ ਨਵੀਂ ਪੰਜਾਬੀ ਫਿਲਮ 'ਬਾਈ ਜੀ ਕੁੱਟਣਗੇ' ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਵਿੱਚ ਕਈ ਪ੍ਰਸਿੱਧ ਅਦਾਕਾਰਾਂ ਨੇ ਆਪਣਾ ਕਿਰਦਾਰ ਨਿਭਾਇਆ ਹੈ, ਜਿਨ੍ਹਾ?

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ, 

    ਅੰਮ੍ਰਿਤਸਰ: ਪੰਜਾਬੀ ਫਿਲਮਾਂ ਦੀ ਜਦ ਗੱਲ ਹੁੰਦੀ ਹੈ ਤਾਂ ਪੰਜਾਬੀਆਂ ਦਾ ਮਾਹੌਲ ਹਸੀ-ਮਜ਼ਾਕ ਅਤੇ ਖੁਸ਼ੀਆਂ ਭਰੇ ਮਾਹੌਲ 'ਚ ਤਬਦੀਲ ਹੋ ਜਾਂਦਾ ਹੈ। ਆਗਾਮੀ 19 ਅਗਸਤ ਨੂੰ ਪੰਜਾਬੀ ਸਿਨੇਮਾਘਰਾਂ ਵਿੱਚ ਨਵੀਂ ਪੰਜਾਬੀ ਫਿਲਮ 'ਬਾਈ ਜੀ ਕੁੱਟਣਗੇ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਕਈ ਪ੍ਰਸਿੱਧ ਅਦਾਕਾਰਾਂ ਨੇ ਆਪਣਾ ਕਿਰਦਾਰ ਨਿਭਾਇਆ ਹੈ, ਜਿਨ੍ਹਾਂ ਵਿੱਚ ਅਦਾਕਾਰਾ ਉਪਾਸਨਾ ਸਿੰਘ, ਗੁਰਪ੍ਰੀਤ ਘੁੱਗੀ, ਦੇਵ ਖਰੌਦ ਆਦਿ ਮੌਜੂਦ ਹਨ ।

    ਗੱਲਬਾਤ ਕਰਦਿਆਂ ਅਦਾਕਾਰਾ ਉਪਾਸਨਾ ਸਿੰਘ ਨੇ ਦੱਸਿਆ ਕਿ ਇਸ ਫਿਲਮ ਨੂੰ ਵੇਖ ਕੇ ਦਰਸ਼ਕਾਂ ਨੂੰ ਬਹੁਤ ਖੁਸ਼ੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਦਰਸ਼ਕਾਂ ਦੇ ਚਿਹਰਿਆਂ 'ਤੇ ਹਾਸਾ ਲਿਆ ਸਕੀਏ। ਉੱਥੇ ਹੀ ਉਨ੍ਹਾਂ ਨੇ ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਬਾਰੇ ਕਿਹਾ ਕਿ ਮੈਂ ਉਸ ਦੀ ਉਸ ਸਮੇਂ ਮਦਦ ਕੀਤੀ ਜਦ ਉਸਨੇ ਇਸ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਸਨੇ ਮੇਰਾ ਸਾਥ ਨਹੀਂ ਦਿੱਤਾ। ਇਹ ਦੱਸਣਯੋਗ ਹੈ ਕਿ ਇਸ ਫਿਲਮ ਵਿੱਚ ਅਦਾਕਾਰਾ ਉਪਾਸਨਾ ਸਿੰਘ ਦਾ ਬੇਟਾ ਨਾਨਕ ਸਿੰਘ ਵੀ ਆਪਣਾ ਕਿਰਦਾਰ ਨਿਭਾਉਂਦਾ ਹੋਇਆ ਵਿਖਾਈ ਦੇਵੇਗਾ ।
    Published by:Drishti Gupta
    First published:

    Tags: Amritsar, Punjab

    ਅਗਲੀ ਖਬਰ