ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਪੰਜਾਬੀ ਫਿਲਮਾਂ ਅਤੇ ਪੰਜਾਬੀ ਗਾਣੇ ਮਨੋਰੰਜਨ ਦਾ ਇੱਕ ਅਜਿਹਾ ਸਾਧਨ ਹਨ ਜਿਸਨੂੰ ਕਿ ਹਰ ਪੰਜਾਬੀ ਬੜੇ ਹੀ ਸ਼ੌਕ ਦੇ ਨਾਲ ਦੇਖਦਾ ਹੈ ਅਤੇ ਸੁਣਦਾ ਹੈ। ਉੱਥੇ ਹੀ ਪੰਜਾਬੀ ਫਿਲਮਾ ਦੇ ਕਿਰਦਾਰ ਅਤੇ ਗਾਣੇ ਅਕਸਰ ਹੀ ਪੰਜਾਬੀਆਂ ਨੂੰ ਮੋਹ ਲੈਂਦੇ ਹਨ।
ਆਗਾਮੀ ਆ ਰਹੀ ਨਵੀਂ ਫਿਲਮ \"ਤੇਰੇ ਲਈ\" (Tere Layi) ਦੀ ਕਾਸਟ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੀ । ਫ਼ਿਲਮ ਵਿੱਚ ਮੁੱਖ ਤੌਰ 'ਤੇ ਪ੍ਰਸਿੱਧ ਪੰਜਾਬੀ ਅਦਾਕਾਰ ਹਰੀਸ਼ ਵਰਮਾ (Harish Verma) ਅਤੇ ਪ੍ਰਸਿੱਧ ਪੰਜਾਬੀ ਗਾਇਕਾ ਸਵੀਤਾਜ ਬਰਾੜ (Sweetaj Brar) ਵੀ ਆਪਣੀ ਅਦਾਕਾਰੀ ਦਾ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣਗੇ।
News18 ਦੇ ਨਾਲ ਗੱਲਬਾਤ ਕਰਦਿਆਂ ਅਦਾਕਾਰ ਹਰੀਸ਼ ਵਰਮਾ ਅਤੇ ਗਾਇਕਾ ਸਵੀਤਾਜ ਬਰਾੜ ਨੇ ਫਿਲਮ ਦੇ ਦੌਰਾਨ ਬਿਤਾਏ ਯਾਦਗਾਰ ਪਲ ਸਾਂਝੇ ਕੀਤੇ। ਉੱਥੇ ਹੀ ਉਨ੍ਹਾਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਆਗਾਮੀ 9 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਖਾਸ ਫਿਲਮ ਨੂੰ ਜ਼ਰੂਰ ਦੇਖਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।