Home /amritsar /

Ram Lila Celebration: ਰਾਮਲੀਲਾ 'ਤੇ ਪਿਆ ਕਿਸਦਾ ਅਸਰ, ਜਾਣੋ ਕਿਉਂ ਘੱਟ ਹੋਈਆਂ ਰੋਣਕਾਂ ?

Ram Lila Celebration: ਰਾਮਲੀਲਾ 'ਤੇ ਪਿਆ ਕਿਸਦਾ ਅਸਰ, ਜਾਣੋ ਕਿਉਂ ਘੱਟ ਹੋਈਆਂ ਰੋਣਕਾਂ ?

ਰਾਮਲੀਲਾ

ਰਾਮਲੀਲਾ 'ਤੇ ਪਿਆ ਕਿਸਦਾ ਅਸਰ, ਕਿਉਂ ਘੱਟ ਹੋਈਆਂ ਰੋਣਕਾਂ ?

ਅੰਮ੍ਰਿਤਸਰ: ਪੁਰਾਤਨ ਸਮੇਂ ਦੀ ਗੱਲ ਕਰੀਏ ਤਾਂ ਉਸ ਵੇਲੇ ਇੱਕ ਅਜਿਹਾ ਦੌਰ ਸੀ ਜਦ ਲੋਕ ਬੜੇ ਉਤਸ਼ਾਹਾਂ ਦੇ ਨਾਲ ਨਵਰਾਤਰਿਆਂ ਵਿੱਚ ਰਾਮਲੀਲਾ ਦਾ ਆਨੰਦ ਮਾਣਦੇ ਸਨ। ਪਰ ਜਿਵੇਂ-ਜਿਵੇਂ ਸਮੇਂ 'ਚ ਤਬਦੀਲੀ ਹੋਈ ਰਾਮਲੀਲਾ ਦੇ ਮੰਚ ਵੀ ਘੱਟਣੇ ਸ਼ੁਰੂ ਹੋ ਗਏ ਅਤੇ ਇਨ੍ਹਾਂ ਮੰਚਾਂ 'ਤੇ ਲੱਗਣ ਵਾਲੀਆਂ ਰੌਣਕਾਂ ਵੀ ਘੱਟਣੀਆਂ ਸ਼ੁਰੂ ਹੋ ਗਈਆਂ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਪੁਰਾਤਨ ਸਮੇਂ ਦੀ ਗੱਲ ਕਰੀਏ ਤਾਂ ਉਸ ਵੇਲੇ ਇੱਕ ਅਜਿਹਾ ਦੌਰ ਸੀ ਜਦ ਲੋਕ ਬੜੇ ਉਤਸ਼ਾਹਾਂ ਦੇ ਨਾਲ ਨਵਰਾਤਰਿਆਂ ਵਿੱਚ ਰਾਮਲੀਲਾ ਦਾ ਆਨੰਦ ਮਾਣਦੇ ਸਨ। ਪਰ ਜਿਵੇਂ-ਜਿਵੇਂ ਸਮੇਂ 'ਚ ਤਬਦੀਲੀ ਹੋਈ ਰਾਮਲੀਲਾ ਦੇ ਮੰਚ ਵੀ ਘੱਟਣੇ ਸ਼ੁਰੂ ਹੋ ਗਏ ਅਤੇ ਇਨ੍ਹਾਂ ਮੰਚਾਂ 'ਤੇ ਲੱਗਣ ਵਾਲੀਆਂ ਰੌਣਕਾਂ ਵੀ ਘੱਟਣੀਆਂ ਸ਼ੁਰੂ ਹੋ ਗਈਆਂ।

  ਮੌਜੂਦਾ ਸਮੇਂ 'ਚ ਸੰਸਕ੍ਰਿਤੀ ਦੇ ਇਸ ਪ੍ਰਚਾਰ ਨੂੰ ਆਧੁਨਿਕ ਤਕਨੀਕ ਨੇ ਹੀ ਮਾਰ ਮਾਰੀ ਹੈ। ਅੱਜ ਦਾ ਮਨੁੱਖ ਸਿਰਫ ਮੋਬਾਈਲ ਦੀ ਦੁਨੀਆ ਵਿੱਚ ਗੁਆਚਿਆ ਪਿਆ ਹੈ । ਜਿਸ ਦਾ ਸਿੱਧਾ ਅਸਰ ਨਵੀਂ ਪੀੜ੍ਹੀ 'ਤੇ ਵੇਖਣ ਨੂੰ ਮਿਲਦਾ ਹੈ । ਅਜੋਕੇ ਸਮੇਂ ਦੀ ਪੀੜ੍ਹੀ ਆਪਣੇ ਵਿਰਸੇ ਤੋਂ ਦਿਨ-ਬ-ਦਨ ਵਾਂਝੇ ਹੁੰਦੀ ਜਾ ਰਹੀ ਹੈ।

  ਇਸ ਬਾਰੇ ਚਰਚਾ ਕਰਦੇ ਹੋਏ ਰਾਮਲੀਲਾ ਮੰਚ ਦੇ ਪ੍ਰਬੰਧਕ ਚੰਚਲ ਕੁਮਾਰ ਜੀਤ ਨੇ ਦੱਸਿਆ ਕਿ ਨਵੀਂ ਪੀੜ੍ਹੀ ਬਜ਼ੁਰਗਾਂ ਦੇ ਕੋਲ ਸਮਾਂ ਬਿਤਾਉਣਾ ਚੰਗਾ ਨਹੀਂ ਸਮਝਦੀ। ਉਨ੍ਹਾਂ ਕਿਹਾ ਕਿ ਅੱਜ ਵੀ ਸੰਸਕ੍ਰਿਤੀ ਦੇ ਨਾਲ ਜੁੜੇ ਲੋਕ ਰਾਮਲੀਲਾ ਦਾ ਆਨੰਦ ਮਾਨਣ ਪਹੁੰਚਦੇ ਹਨ ਪਰ ਉੱਥੇ ਹੀ ਇਹ ਮੰਦਭਾਗੀ ਗੱਲ ਹੈ ਕਿ ਸਾਡੀ ਨਵੀਂ ਪੀੜ੍ਹੀ ਇਸ ਸਭ ਵਿੱਚ ਆਪਣੀ ਦਿਲਚਸਪੀ ਨਹੀਂ ਦਿਖਾਉਂਦੀ।

  First published:

  Tags: Amritsar, Punjab, Ramlila