ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਪੰਜਾਬੀ ਵਿਰਸੇ ਨੂੰ ਫਰੋਲਣ ਬੈਠੀਏ ਤਾਂ ਇਸ ਇਤਿਹਾਸਕ ਵਿਰਸੇ ਵਿੱਚ ਕਈ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਛਾਪ ਮੌਜਦਾ ਸਮੇਂ ਦੇ ਵਿੱਚ ਅਲੋਪ ਹੁੰਦੀ ਦਿਖਾਈ ਦਿੰਦੀ ਹੈ। ਪੰਜਾਬੀ ਜੁੱਤੀ ਦੀ ਗੱਲ ਕਰੀਏ ਤਾਂ ਇਸ ਦਾ ਇਤਿਹਾਸ ਤਕਰੀਬਨ ਚਾਰ ਸੌ ਸਾਲਾਂ ਤੋਂ ਵੀ ਵੱਧ ਪੁਰਾਣਾ ਹੈ। ਪੁਰਾਤਨ ਸਮੇਂ ਵਿੱਚ ਅਕਸਰ ਹੀ ਰਾਜੇ ਮਹਾਰਾਜੇ ਬੜੀ ਸ਼ਾਨੋ-ਸ਼ੌਕਤ ਦੇ ਨਾਲ ਇਸਨੂੰ ਆਪਣੇ ਪਹਿਰਾਵੇ ਦੇ ਵਿੱਚ ਸਜਾਉਂਦੇ ਸਨ ਅਤੇ ਬੇਸ਼ਕੀਮਤੀ ਕਢਾਈ ਕਰਵਾ ਕੇ ਇਸ ਨੂੰ ਤਿਆਰ ਕਰਵਾਉਂਦੇ ਸਨ।
ਮਾਰਕਿਟ ਵਿੱਚ ਇਹ ਲਗਭਗ 5 ਤੋਂ 6 ਕਿਸਮਾਂ ਦੇ ਵਿੱਚ ਤਿਆਰ ਹੁੰਦੀ ਹੈ ਪਰ ਮੌਜੂਦਾ ਸਮੇਂ ਵਿੱਚ ਨਾਮੀ ਬ੍ਰਾਂਡਾਂ ਦੇ ਕਾਰਨ ਇਸ ਦੀ ਛਾਪ ਖਤਮ ਹੋ ਰਹੀ ਹੈ। ਇਸਨੂੰ ਖੂਬਸੂਰਤ ਰੂਪ ਵਿੱਚ ਤਿਆਰ ਕਰਨ ਲਈ ਸਰਹੱਦ ਪਾਰ ਪਾਕਿਸਤਾਨ ਤੋਂ ਵੀ ਕਈ ਬੇਸ਼ਕੀਮਤੀ ਚੀਜ਼ਾਂ ਨੂੰ ਮੰਗਵਾਇਆ ਜਾਂਦਾ ਹੈ।
ਗੱਲਬਾਤ ਕਰਦਿਆਂ ਵਿਕਰੇਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਸੈਲਾਨੀ ਵੀ ਇਸ ਦੀ ਖਰੀਦਾਰੀ ਕਰਕੇ ਬਹੁਤ ਖੁਸ਼ ਹੁੰਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ ਅਤੇ ਆਪਣੀ ਵਿਰਾਸਤ ਦੀਆਂ ਚੀਜ਼ਾਂ ਨੂੰ ਹੀ ਅਪਣਾਉਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।