ਨਿਤਿਸ਼ ਸਭਰਵਾਲ, ਅੰਮ੍ਰਿਤਸਰ
ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਇੱਕ ਅਜਿਹਾ ਸੁਆਦ ਹੈ, ਜਿਸਨੂੰ ਕੋਈ ਵੀ ਕਦੇ ਖਾਦੇ ਬਿਨ੍ਹਾਂ ਰਹਿ ਨਹੀਂ ਸਕਦਾ । ਅੰਮ੍ਰਿਤਸਰ ਸ਼ਹਿਰ ਆਪਣੇ ਖਾਣ-ਪਾਣ ਦੇ ਨਾਲ ਹੀ ਜਾਣਿਆ ਜਾਂਦਾ ਹੈ। ਮੱਕੀ ਦੀ ਰੋਟੀ ਅਤੇ ਸਰ੍ਹੋਂਦਾ ਸਾਗ ਇੱਕ ਅਜਿਹਾ ਵਿਰਾਸਤੀ ਸੁਆਦ ਹੈ ਜੋ ਕਿ ਸਾਡੀ ਪੰਜਾਬ ਦੀ ਅਮੀਰ ਵਿਰਾਸਤ ਦੀ ਵੀ ਯਾਦ ਦਿਵਾਉਂਦਾ ਹੈ ।
ਅੰਮ੍ਰਿਤਸਰ ਦੇ ਜੀ.ਟੀ ਰੋਡ ਵਿਖੇ ਵੀ ਸਤਨਾਮ ਸਿੰਘ ਜੀ ਬੜੇ ਹੀ ਪਿਆਰ ਅਤੇ ਉਤਸ਼ਾਹ ਦੇ ਨਾਲ ਇਸ ਸੁਆਦਿਸ਼ਟ ਪਕਵਾਨ ਨੂੰ ਤਿਆਰ ਕਰਦੇ ਹਨ । ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਇਸ ਕੰਮ ਵਿੱਚ ਬੀਤੇ 9 ਸਾਲਾਂ ਤੋਂ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਉਹ ਵੈਲਡਿੰਗ ਦਾ ਕੰਮ ਕਰਦੇ ਸੀ ਪਰ ਇੱਕ ਹਾਦਸੇ ਦੇ ਵਾਪਰਨ ਤੋਂ ਬਾਅਦ ਉਹਨਾਂ ਨੇ ਇਸ ਵਸੇਬੇ ਦੀ ਸ਼ੁਰੂਆਤ ਕੀਤੀ ।
ਇਸ ਖਾਸ ਖਾਲੀ ਨੂੰ ਚਾਟੀ ਦੀ ਲੱਸੀ ਦੇ ਨਾਲ ਪਰੋਸਿਆ ਜਾਂਦਾ ਹੈ, ਜਿਸ ਨੂੰ ਕਿ ਲੋਕ ਬਹੁਤ ਸ਼ੌਂਕ ਨਾਲ ਖਾਂਦੇ ਹਨ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।