Home /amritsar /

ਅੰਮ੍ਰਿਤਸਰ: ਭੰਡਾਰੀ ਪੁੱਲ 'ਤੇ ਕਿਉਂ ਲੱਗਦੇ ਨੇ ਲੰਬੇ ਜਾਮ, ਡੀ.ਸੀ.ਪੀ ਨੇ ਦੱਸੀ ਇਹ ਵਜ੍ਹਾ

ਅੰਮ੍ਰਿਤਸਰ: ਭੰਡਾਰੀ ਪੁੱਲ 'ਤੇ ਕਿਉਂ ਲੱਗਦੇ ਨੇ ਲੰਬੇ ਜਾਮ, ਡੀ.ਸੀ.ਪੀ ਨੇ ਦੱਸੀ ਇਹ ਵਜ੍ਹਾ

X
ਭੰਡਾਰੀ

ਭੰਡਾਰੀ ਪੁੱਲ 'ਤੇ ਕਿਉਂ ਲੱਗਦੇ ਨੇ ਲੰਬੇ ਜਾਮ, ਡੀ.ਸੀ.ਪੀ ਨੇ ਦੱਸੀ ਇਹ ਵਜ੍ਹਾ

ਆਏ ਦਿਨ ਹੀ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਟ੍ਰੈਫਿਕ ਨਾਲ ਸੰਬੰਧਤ ਲੰਬੇ ਜਾਮ ਦੇਖਣ ਨੂੰ ਮਿਲਦੇ ਹਨ, ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ । ਚਾਹੇ ਸ਼ਹਿਰ ਨੂੰ ਜੋੜਨ ਵਾਲਾ ਭੰਡਾਰੀ ਪੁੱਲ ਹੋਵੇ ਜਾਂ ਕੋਈ ਹੋਰ ਪ੍ਰਮੁੱਖ ਚੌਂਕ 'ਚ ਅਕਸਰ ਹੀ ਲੋਕ ਟ੍ਰੈਫਿਕ ਜਾਮ ਵਿੱਚ ਫਸ ਜਾਂਦੇ ਹਨ ਅਤੇ ਉਨ੍ਹਾਂ ਦੇ ਕੰਮ-ਕਾਜ ਵੀ ਇਸ ਨਾਲ ਪ੍ਰਭਾਵਿਤ ਹੁੰਦੇ ਵਿਖਾਈ ਦਿੰਦੇ ਹਨ ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ- ਆਏ ਦਿਨ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਟ੍ਰੈਫਿਕ ਨਾਲ ਸੰਬੰਧਤ ਲੰਬੇ ਜਾਮ ਦੇਖਣ ਨੂੰ ਮਿਲਦੇ ਹਨ, ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਚਾਹੇ ਸ਼ਹਿਰ ਨੂੰ ਜੋੜਨ ਵਾਲਾ ਭੰਡਾਰੀ ਪੁੱਲ ਹੋਵੇ ਜਾਂ ਕੋਈ ਹੋਰ ਪ੍ਰਮੁੱਖ ਚੌਂਕ 'ਚ ਅਕਸਰ ਹੀ ਲੋਕ ਟ੍ਰੈਫਿਕ ਜਾਮ ਵਿੱਚ ਫਸ ਜਾਂਦੇ ਹਨ ਅਤੇ ਉਨ੍ਹਾਂ ਦੇ ਕੰਮ-ਕਾਜ ਵੀ ਇਸ ਨਾਲ ਪ੍ਰਭਾਵਿਤ ਹੁੰਦੇ ਵਿਖਾਈ ਦਿੰਦੇ ਹਨ।

ਇਸ ਸਾਰੇ ਮੁੱਦੇ 'ਤੇ ਗੱਲਬਾਤ ਕਰਦੇ ਹੋਏ ਡੀ.ਸੀ.ਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਜੀ-20 ਸੰਮੇਲਨ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਟ੍ਰੈਫਿਕ ਵਿਵਸਥਾ 'ਚ ਸੁਧਾਰ ਕੀਤੇ ਜਾ ਰਹੇ ਹਨ ਕਿ ਤਾਂ ਜੋ ਸ਼ਹਿਰ ਵਾਸੀ ਟ੍ਰੈਫਿਕ ਨਾਲ ਜੁੜੀਆਂ ਮੁਸ਼ਕਿਲਾਂ ਤੋਂ ਮੁਕਤ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ।

ਉਨ੍ਹਾਂ ਨੇ ਕਿਹਾ ਕਿ ਅਕਸਰ ਲੋਕ ਆਪਣੀਆਂ ਦੁਕਾਨਾਂ ਦੇ ਖੇਤਰ ਤੋਂ ਵੱਧ ਨਾਜਾਇਜ਼ ਕਬਜ਼ੇ ਕਰਦੇ ਹਨ ਜੋ ਕਿ ਅਕਸਰ ਬਜ਼ਾਰਾਂ ਵਿੱਚ ਜਾਮ ਦਾ ਕਾਰਨ ਬਣਦਾ ਹੈ । ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ। ਇਹ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਾ ਰੀਗੋ ਬ੍ਰਿਜ ਚਾਰ ਪਹੀਆ ਵਾਹਨਾਂ ਲਈ ਬੰਦ ਕੀਤਾ ਗਿਆ ਹੈ , ਜਿਸ ਦੇ ਕਾਰਨ ਸਾਰੀ ਟ੍ਰੈਫਿਕ ਭੰਡਾਰੀ ਪੁੱਲ ਦੇ ਵੱਲ ਜਾਂਦੀ ਹੈ ਅਤੇ ਵੱਡੇ ਜਾਮ ਦੇਖਣ ਨੂੰ ਮਿਲਦੇ ਹਨ।

Published by:Drishti Gupta
First published:

Tags: Amritsar, Punjab