Home /amritsar /

Amritsar: ਖ਼ਾਲਸਾ ਕਾਲਜ ਨਰਸਿੰਗ ਵਿਖੇ ਇੰਝ ਮਨਾਇਆ ਗਿਆ ਵਿਸ਼ਵ ਹਾਰਟ ਦਿਵਸ

Amritsar: ਖ਼ਾਲਸਾ ਕਾਲਜ ਨਰਸਿੰਗ ਵਿਖੇ ਇੰਝ ਮਨਾਇਆ ਗਿਆ ਵਿਸ਼ਵ ਹਾਰਟ ਦਿਵਸ

ਖ਼ਾਲਸਾ ਕਾਲਜ ਨਰਸਿੰਗ ਵਿਖੇ ਵਿਸ਼ਵ ਹਾਰਟ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਨਰਸਿੰਗ ਵਿਖੇ ਵਿਸ਼ਵ ਹਾਰਟ ਦਿਵਸ ਮਨਾਇਆ ਗਿਆ

ਅੰਮ੍ਰਿਤਸਰ: ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ‘ਵਿਸ਼ਵ ਹਾਰਟ ਜਾਗਰੂਕਤਾ’ ਦਿਵਸ ਗੁਰੂ ਨਾਨਕ ਹਸਪਤਾਲ ਵਿਖੇ ਜੀ.ਐਨ.ਐਮ ਦੇ ਸਟੂਡੈਂਟਸ ਵੱਲੋਂ ਮਨਾਇਆ ਗਿਆ।

 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ‘ਵਿਸ਼ਵ ਹਾਰਟ ਜਾਗਰੂਕਤਾ’ ਦਿਵਸ ਗੁਰੂ ਨਾਨਕ ਹਸਪਤਾਲ ਵਿਖੇ ਜੀ.ਐਨ.ਐਮ ਦੇ ਸਟੂਡੈਂਟਸ ਵੱਲੋਂ ਮਨਾਇਆ ਗਿਆ।

  ਇਸ ਮੋਕੇ ਸਟੂਡੈਂਟਸ ਨੇ ਵਿਸ਼ਵ ਹਾਰਟ ਦਿਵਸ ਦਾ ਮਹੱਤਵ ਦੱਸਦੇ ਹੋਏ ਹਾਰਟ ਦਿਵਸ ਦੇ ਮੁੱਖ ਥੀਮ ‘ਯੂਜ਼ ਹਾਰਟ ਫਾਰ ਏਵਰੀ ਹਾਰਟ’ ਲਈ ਦਿਲ ਦੇ ਹੋਣ ਵਾਲੇ ਵੱਖ-ਵੱਖ ਰੋਗਾਂ ਤੋਂ ਜਾਣੂ ਕਰਵਾਉਦੇ ਹੋਏ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

  ਇਸ ਮੌਕੇ ਹਾਰਟ ਥੀਮ ਨੂੰ ਮੁੱਖ ਰੱਖਦੇ ਹੋਏ ਮਨੁੱਖਤਾ ਨੂੰ ਇੱਕ ਜੁੱਟ ਹੋ ਕੇ ਦਿਲ ਦਿਆਂ ਬਿਮਾਰੀਆਂ ਸੰਬੰਧੀ ਹੋਣ ਵਾਲੇ ਭਿਆਨਕ ਰੋਗਾਂ ਦੀਆਂ ਅਲਾਮਤਾਂ ਤੋਂ ਬਚਾਅ ਕਰਨ ਲਈ ਪਬਲਿਕ ਨੂੰ ਫਲੈਸ਼ ਕਾਰਡ ਅਤੇ ਪੋਸਟਰਾਂ ਰਾਹੀ ਜਾਗਰੂਕ ਕਰਵਾਇਆ ਗਿਆ, ਜਿਸ ’ਚ ਉਨ੍ਹਾਂ ਨੂੰ ਰੋਜ਼ਮਰਾ ਜੀਵਨ ਸ਼ੈਲੀ ਸੰਬੰਧੀ ਸਿਹਤਮੰਦ , ਖਾਣ ਪੀਣ ਦੀਆਂ ਸੁਰੱਖਿਅਤ ਆਦਤਾਂ ਅਤੇ ਕਸਰਤ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਦਿਲ ਦੇ ਮਾਰੂ ਰੋਗਾਂ ਜਿਵੇਂ ਹਾਰਟ ਅਟੈਕ ਆਦਿ ਤੋਂ ਸਮੇਂ ਸਿਰ ਬਚਾਅ ਕੀਤਾ ਜਾ ਸਕੇ। ਇਸ ਜਾਗਰੂਕ ਸ਼ੈਸ਼ਨ ਦੌਰਾਨ ਵਿਦਿਆਰਥੀਆਂ ਦੀ ਦੇਖ ਰੇਖ ਲਈ ਮੈਡਮ ਸਮਿਤਾ ਅਤੇ ਰਵਨੀਤ ਕੌਰ ਹਾਜ਼ਰ ਰਹੇ।

  Published by:Rupinder Kaur Sabherwal
  First published:

  Tags: Amritsar, College, Heart, Punjab