ਮਹਿੰਦਰਾ ਐਂਡ ਮਹਿੰਦਰਾ ਘਰੇਲੂ ਬਾਜ਼ਾਰ ਵਿੱਚ ਇੱਕ ਨਵੀਂ SUV ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਨੂੰ ਸਬ-4 ਮੀਟਰ ਕੰਪੈਕਟ SUV XUV300 ਤੋਂ ਹੇਠਾਂ ਰੱਖਿਆ ਜਾ ਸਕਦਾ ਹੈ। ਮਹਿੰਦਰਾ ਦੀ ਆਉਣ ਵਾਲੀ ਮਾਈਕ੍ਰੋ ਐਸਯੂਵੀ ਟਾਟਾ ਪੰਚ ਅਤੇ ਮਾਰੂਤੀ ਸੁਜ਼ੂਕੀ ਦੇ ਨਾਲ-ਨਾਲ ਹੁੰਡਈ ਦੀ ਆਉਣ ਵਾਲੀ ਮਾਈਕ੍ਰੋ ਐਸਯੂਵੀ ਐਕਸੀਟਰ ਨਾਲ ਮੁਕਾਬਲਾ ਕਰੇਗੀ। ਹਾਲ ਹੀ 'ਚ ਇਸ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਨਵੀਂ ਸਬ-4 ਮੀਟਰ SUV ਹੋਵੇਗੀ ਜੋ KUV100 ਦਾ ਬਦਲ ਵੀ ਹੋ ਸਕਦੀ ਹੈ। ਕਾਰ ਕੰਪਨੀਆਂ ਹੈਚਬੈਕ ਅਤੇ ਸੇਡਾਨ ਪ੍ਰੇਮੀਆਂ ਲਈ ਘੱਟ ਕੀਮਤਾਂ 'ਤੇ ਚੰਗੇ ਫੀਚਰ ਵਾਲੀਆਂ ਮਾਈਕ੍ਰੋ SUVs ਦੀ ਪੇਸ਼ਕਸ਼ ਕਰਕੇ ਇੱਕ ਨਵੀਂ ਸ਼ਰੇਣੀ ਵਿੱਚ ਲੋਕਾਂ ਦੀ ਪਸੰਦ ਨੂੰ ਬਦਲ ਰਹੇ ਹਨ।
ਮਾਈਕ੍ਰੋ ਐਸਯੂਵੀ ਨੂੰ ਲੈ ਕੇ ਮਹਿੰਦਰਾ ਵੱਲੋਂ ਸਾਲ 2021 ਵਿੱਚ ਬਣਾਇਆ ਗਿਆ ਇੱਕ ਟ੍ਰੇਡਮਾਰਕ ਵੀ ਵਾਇਰਲ ਹੋ ਰਿਹਾ ਹੈ। ਜਿਸ ਦੇ ਮੁਤਾਬਕ ਕੰਪਨੀ ਨੇ 'XUV100' ਨਾਂ ਦੇ ਵਾਹਨ ਦਾ ਟ੍ਰੇਡਮਾਰਕ ਰਜਿਸਟਰ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਪਨੀ ਦੀ ਆਉਣ ਵਾਲੀ ਮਾਈਕ੍ਰੋ SUV ਨੂੰ XUV100 ਦੇ ਨਾਂ ਨਾਲ ਲਾਂਚ ਕੀਤਾ ਜਾਵੇਗਾ। ਨਾਮ ਦੇ ਅਨੁਸਾਰ, XUV100 ਕੰਪਨੀ ਦੀ XUV ਲਾਈਨਅੱਪ ਵਿੱਚ ਐਂਟਰੀ-ਲੇਵਲ ਕਾਰ ਹੋ ਸਕਦੀ ਹੈ। ਕੰਪਨੀ ਇਸ ਲਾਈਨਅੱਪ 'ਚ XUV300, XUV400 ਅਤੇ XUV700 ਨੂੰ ਵੇਚ ਰਹੀ ਹੈ। ਫਿਲਹਾਲ ਕੰਪਨੀ ਨੇ ਨਵੀਂ ਕਾਰ ਮਾਡਲ ਦੇ ਨਾਂ ਨਾਲ ਜੁੜੀ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੇ ਪ੍ਰੋਟੋਟਾਈਪ ਮਾਡਲ ਦੀ ਵਿੰਡਸ਼ੀਲਡ 'ਤੇ E20 ਫਿਊਲ ਲੇਬਲਿੰਗ ਦੇਖੀ ਗਈ ਹੈ। ਇਸ ਦੇ ਨਾਲ ਹੀ ਇਸ 'ਚ 1.2 ਲੀਟਰ ਨੈਚੁਰਲੀ ਐਸਪੀਰੇਟਿਡ ਪੈਟਰੋਲ ਅਤੇ ਟਰਬੋ ਪੈਟਰੋਲ ਇੰਜਣ ਦਾ ਆਪਸ਼ਨ ਦਿੱਤਾ ਜਾ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮਹਿੰਦਰਾ ਇਸ ਨੂੰ KUV100 ਦੇ ਬਦਲ ਵਜੋਂ ਲਾਂਚ ਕਰ ਸਕਦੀ ਹੈ। ਮਹਿੰਦਰਾ KUV100 1.2L ਪੈਟਰੋਲ ਇੰਜਣ ਦੁਆਰਾ ਸੰਚਾਲਿਤ ਸੀ ਜੋ 82 Bhp ਪਾਵਰ ਆਉਟਪੁੱਟ ਪੈਦਾ ਕਰਦਾ ਹੈ। ਇਹ ਸਿਰਫ 5 ਸਪੀਡ ਮੈਨੂਅਲ ਗਿਅਰਬਾਕਸ ਦੇ ਨਾਲ ਆਉਂਦਾ ਸੀ।
ਕੀ ਹੋ ਸਕਦੀ ਹੈ ਮਾਈਕ੍ਰੋ ਐਸਯੂਵੀ ਦੀ ਕੀਮਤ:
ਜੇਕਰ ਅਸੀਂ ਮੁਕਾਬਲੇ 'ਤੇ ਨਜ਼ਰ ਮਾਰੀਏ ਤਾਂ ਟਾਟਾ ਪੰਚ, ਰੇਨੋ ਕਿਗਰ, ਨਿਸਾਨ ਮੈਗਨਾਈਟ ਵਰਗੀਆਂ ਕਾਰਾਂ ਦੀ ਕੀਮਤ 6-6.50 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਨ੍ਹਾਂ ਨਵੀਆਂ ਕਾਰਾਂ ਨੂੰ ਟੱਕਰ ਦੇਣ ਲਈ ਕੰਪਨੀ ਆਪਣੀ ਨਵੀਂ SUV ਨੂੰ ਵੀ ਉਸੇ ਕੀਮਤ ਦੀ ਰੇਂਜ 'ਤੇ ਲਾਂਚ ਕਰ ਸਕਦੀ ਹੈ। ਮਹਿੰਦਰਾ ਦੀ ਇਹ SUV ਅਗਲੇ ਸਾਲ ਤੱਕ ਲਾਂਚ ਹੋ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।