ਬਰਨਾਲਾ ਦੇ ਅਕਾਸ਼ਦੀਪ ਨੂੰ ਪੈਰਿਸ ਵਿੱਚ ਹੋਂਣ ਵਾਲੀਆਂ ਓਲੰਪਿਕਸ-2024 ਲਈ ਟਿਕਟ ਮਿਲੀ ਹੈ। ਹੁਣ ਅਕਾਸ਼ਦੀਪ ਪੈਰਿਸ ਵਿੱਚ ਹੋਣ ਵਾਲੀਆਂ ਓਲੰਪਿਕਸ-2024 ਵਿੱਚ ਧੁੰਮਾ ਪਾਵੇਗਾ । ਦੱਸ ਦੇਈਏ ਕਿ ਪੰਜਾਬ ਦੇ ਖੇਡ ਮੰਤਰੀ ਸ਼੍ਰੀ ਮੀਤ ਹੇਅਰ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ। ਇਸ ਖ਼ਬਰ ਤੋਂ ਬਾਅਦ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਅਕਾਸ਼ਦਾਪ ਸਿੰਘ ਇੱਕ ਪੈਦਲ ਤੋਰ ਖਿਡਾਰੀ ਹੈ। ਮੀਤ ਹੇਅਰ ਨੇ ਕਿਹਾ ਇਹ ਪ੍ਰਾਪਤੀ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਦੌਰਾਨ ਖੇਡ ਮੰਤਰੀ ਨੇ ਅਕਾਸ਼ਦੀਪ ਦੇ ਪਰਿਵਾਰ ਅਤੇ ਕੋਚ ਨੂੰ ਵਧਾਈਆਂ ਦਿੱਤੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Barnala, Gurmeet Singh Meet Hayer, Olympic, Sports minister