Home /News /bhatinda /

ਲੋਹੜੀ ਦੀਆਂ ਖੁਸ਼ੀਆਂ ਗਮ 'ਚ ਬਦਲੀਆਂ, ਦੋ ਵੱਖ-ਵੱਖ ਹਾਦਸਿਆਂ 'ਚ 2 ਨੌਜਵਾਨਾਂ ਦੀ ਮੌਤ

ਲੋਹੜੀ ਦੀਆਂ ਖੁਸ਼ੀਆਂ ਗਮ 'ਚ ਬਦਲੀਆਂ, ਦੋ ਵੱਖ-ਵੱਖ ਹਾਦਸਿਆਂ 'ਚ 2 ਨੌਜਵਾਨਾਂ ਦੀ ਮੌਤ

ਨੌਜਵਾਨ ਬੂਟਾ ਸਿੰਘ 33 ਸਾਲ ਦਾ ਸੀ। ਉਹ ਇਥੇ ਰਾਜਾ ਸਿੰਘ ਭੱਠੇ ਵਾਲੇ 'ਤੇ ਕਾਰੀਗਰ ਵੱਜੋਂ ਕੰਮ ਕਰਦਾ ਸੀ।

ਨੌਜਵਾਨ ਬੂਟਾ ਸਿੰਘ 33 ਸਾਲ ਦਾ ਸੀ। ਉਹ ਇਥੇ ਰਾਜਾ ਸਿੰਘ ਭੱਠੇ ਵਾਲੇ 'ਤੇ ਕਾਰੀਗਰ ਵੱਜੋਂ ਕੰਮ ਕਰਦਾ ਸੀ।

ਲੋਹੜੀ ਵਾਲੇ ਦਿਨ ਵੱਖ-ਵੱਖ ਥਾਵਾਂ 'ਤੇ ਵਾਪਰੇ ਹੋ ਹਾਦਸਿਆਂ ਨੇ 2 ਪਰਿਵਾਰਾਂ ਕੋਲੋਂ ਉਨ੍ਹਾਂ ਦੇ ਜਵਾਨ ਪੁੱਤ ਸਦਾ ਲਈ ਖੋਹ ਲਏ ਹਨ। ਅੰਮ੍ਰਿਤਸਰ ਅਤੇ ਬਠਿੰਡਾ ਦੇ ਇਨ੍ਹਾਂ ਪਰਿਵਾਰਾਂ ਲਈ ਲੋਹੜੀ ਦੀ ਤਿਉਹਾਰ ਦੁੱਖਾਂ ਦਾ ਪਹਾੜ ਸਾਬਤ ਹੋਇਆ ਹੈ।

  • Share this:

ਚੰਡੀਗੜ੍ਹ: ਲੋਹੜੀ ਵਾਲੇ ਦਿਨ ਵੱਖ-ਵੱਖ ਥਾਵਾਂ 'ਤੇ ਵਾਪਰੇ ਹੋ ਹਾਦਸਿਆਂ ਨੇ 2 ਪਰਿਵਾਰਾਂ ਕੋਲੋਂ ਉਨ੍ਹਾਂ ਦੇ ਜਵਾਨ ਪੁੱਤ ਸਦਾ ਲਈ ਖੋਹ ਲਏ ਹਨ। ਅੰਮ੍ਰਿਤਸਰ ਅਤੇ ਬਠਿੰਡਾ ਦੇ ਇਨ੍ਹਾਂ ਪਰਿਵਾਰਾਂ ਲਈ ਲੋਹੜੀ ਦੀ ਤਿਉਹਾਰ ਦੁੱਖਾਂ ਦਾ ਪਹਾੜ ਸਾਬਤ ਹੋਇਆ ਹੈ।

ਪਹਿਲਾ ਮਾਮਲਾ ਬਠਿੰਡਾ ਦੇ ਪਿੰਡ ਮੱਲਵਾਲਾ ਦਾ ਹੈ, ਜਿਥੇ ਇੱਕ ਨੌਜਵਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਦੀ ਸੂਚਨਾ ਹੈ। ਨੌਜਵਾਨ ਬੂਟਾ ਸਿੰਘ 33 ਸਾਲ ਦਾ ਸੀ। ਉਹ ਇਥੇ ਰਾਜਾ ਸਿੰਘ ਭੱਠੇ ਵਾਲੇ 'ਤੇ ਕਾਰੀਗਰ ਵੱਜੋਂ ਕੰਮ ਕਰਦਾ ਸੀ। ਬੀਤੇ ਦਿਨ ਜਦੋਂ ਉਹ ਪਿੰਡ ਮੱਲਵਾਲਾ ਵਿਖੇ ਰਾਜਾ ਭੱਠੇ ਵਾਲੇ ਦੇ ਰਿਸ਼ਤੇਦਾਰ ਦੀ ਕਣਕ ਨੂੰ ਖੇਤਾਂ ਵਿੱਚ ਪਾਣੀ ਲਾਉਣ ਆਇਆ ਸੀ। ਸ਼ਾਮ ਸਮੇਂ ਜਦੋਂ ਉਹ ਟਰੈਕਟਰ ਲੈ ਕੇ ਪਰਤ ਰਿਹਾ ਸੀ ਤਾਂ ਅਚਾਨਕ ਟਰੈਕਟਰ ਪਲਟ ਗਿਆ, ਜਿਸ ਕਾਰਨ ਉਹ ਹੇਠਾਂ ਆ ਗਿਆ। ਪਿੰਡ ਵਾਸੀਆਂ ਨੇ ਪਤਾ ਲੱਗਣ 'ਤੇ ਤੁਰੰਤ ਉਸ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ, ਪਰੰਤੂ ਜ਼ਖ਼ਮਾਂ ਦੀ ਤਾਬ੍ਹ ਨਾ ਝੱਲਦੇ ਹੋਏ ਉਸ ਦੀ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ।

ਇਸੇ ਤਰ੍ਹਾਂ ਅੰਮ੍ਰਿਤਸਰ ਦੇ ਮੋਹਕਮਪੁਰਾ ਦਾ ਹੈ, ਜਿਥੇ ਇੱਕ ਨੌਜਵਾਨ ਦੀ ਟਰੱਕ ਹੇਠ ਆਉਣ ਕਾਰਨ ਮੌਤ ਹੋ ਗਈ। ਆਪਣੇ ਜਵਾਨ ਪੁੱਤ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਵਿੱਚ ਚੀਕ ਚਿਹਾੜਾ ਪੈ ਗਿਆ। ਘਟਨਾ ਮੋਹਕਮਪੁਰਾ ਥਾਣੇ ਅਧੀਨ ਨਿਊ ਪ੍ਰੀਤ ਨਗਰ ਵਿੱਚ ਵਾਪਰੀ, ਜਿਸ ਕਾਰਨ ਨੌਜਵਾਨ ਦੀ ਮੌਕੇ ਉਪਰ ਹੀ ਮੌਤ ਹੋ ਗਈ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਕਾਰਵਾਈ ਅਰੰਭ ਦਿੱਤੀ ਹੈ।

Published by:Krishan Sharma
First published:

Tags: Accident, Amritsar, Bathinda, Car accident, Punjab Police, Road accident