Home /News /bhatinda /

ਮਨਪ੍ਰੀਤ ਬਾਦਲ ਦੀ ਨਵੀਂ ਬਣ ਰਹੀ ਕੋਠੀ ਵਿਵਾਦਾਂ 'ਚ; CM ਚੰਨੀ ਨੇ ਰੱਖਿਆ ਸੀ ਨੀਂਹ ਪੱਥਰ

ਮਨਪ੍ਰੀਤ ਬਾਦਲ ਦੀ ਨਵੀਂ ਬਣ ਰਹੀ ਕੋਠੀ ਵਿਵਾਦਾਂ 'ਚ; CM ਚੰਨੀ ਨੇ ਰੱਖਿਆ ਸੀ ਨੀਂਹ ਪੱਥਰ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਪਾਰ ਵਿੰਗ ਦੇ ਪ੍ਰਧਾਨ ਸਰੂਪ ਸਿੰਗਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਖੁੱਲ੍ਹਾ ਖ਼ਤ ਲਿਖਿਆ ਹੈ ਅਤੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੁੱਡਾ ਦੀ 1500 ਗਜ ਕਮਰਸ਼ੀਅਲ ਜਗ੍ਹਾ ਰੈਜ਼ੀਡੈਂਸ਼ੀਅਲ ਬਣਾ ਕੇ ਕੌਡੀਆਂ ਦੇ ਭਾਅ ਲੈਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ ...
  • Share this:

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਪਾਰ ਵਿੰਗ ਦੇ ਪ੍ਰਧਾਨ ਸਰੂਪ ਸਿੰਗਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਖੁੱਲ੍ਹਾ ਖ਼ਤ ਲਿਖਿਆ ਹੈ ਅਤੇ ਉਨ੍ਹਾਂ ਇਸ ਖ਼ਤ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੁੱਡਾ ਦੀ ਮਾਨਸਾ ਰੋਡ ਤੇ ਮਾਡਲ ਟਾਊਨ ਫੇਸ ਬਣਨ ਵਾਲੇ ਕੋਨੇ ਉਪਰ 1500 ਗਜ ਕਮਰਸ਼ੀਅਲ ਜਗ੍ਹਾ ਰੈਜ਼ੀਡੈਂਸ਼ੀਅਲ ਬਣਾ ਕੇ ਕੌਡੀਆਂ ਦੇ ਭਾਅ ਲੈਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਸਰੂਪ ਚੰਦ ਸਿੰਗਲਾ। (ਫਾਈਲ ਫੋਟੋ)

ਸਿੰਗਲਾ ਵੱਲੋਂ ਇਸ ਖ਼ਤ ਦਾ ਉਤਾਰਾ ਡਾਇਰੈਕਟਰ ਸੀਬੀਆਈ ਦਿੱਲੀ, ਚੀਫ਼ ਸੈਕਟਰੀ ਸਿਵਲ ਸੈਕਟਰੀਏਟ ਪੰਜਾਬ ਚੰਡੀਗੜ੍ਹ, ਸੈਕਟਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਪੰਜਾਬ, ਮਨਿਸਟਰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਪੰਜਾਬ, ਰਾਜਪਾਲ ਪੰਜਾਬ, ਲੋਕਪਾਲ ਪੰਜਾਬ, ਪ੍ਰਧਾਨ ਮੰਤਰੀ ਭਾਰਤ ਅਤੇ ਡਾਇਰੈਕਟਰ ਈਡੀ ਪੰਜਾਬ ਨੂੰ ਵੀ ਭੇਜਿਆ ਗਿਆ ਹੈ।

ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਸਰਕਾਰ ਦੇ ਇਹ ਕਿਹੜੇ ਰੂਲ ਹਨ ਕਿ ਕਿਸੇ ਵੀ ਵਿਭਾਗ ਅਤੇ ਪੰਜਾਬ ਦੇ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਕੇ ਜਗ੍ਹਾ ਆਪਣੇ ਨਾਮ ਕਰਵਾ ਲਉ ਅਤੇ ਵਿਭਾਗ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਅੱਖਾਂ ਬੰਦ ਕਰ ਲਵੇ।

ਉਨ੍ਹਾਂ ਦੋਸ਼ ਲਾਇਆ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਂਟ ਨੰਬਰ 725/726 ਲੜੀਵਾਰ 25 371 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਖਰੀਦ ਲਈ ਹੈ ਜਦੋਂ ਕਿ ਉਕਤ ਜਗ੍ਹਾ ਦਾ ਭਾਅ ਲੱਖਾਂ ਰੁਪਏ ਪ੍ਰਤੀ ਗਜ਼ ਹੈ ਜਿਸ ਦਾ ਨੀਂਹ ਪੱਥਰ ਵੀ ਖੁਦ ਮੁੱਖ ਮੰਤਰੀ ਵੱਲੋਂ ਰੱਖਿਆ।

ਉਨ੍ਹਾਂ ਕਿਹਾ ਕਿ ਕੀ ਮੁੱਖ ਮੰਤਰੀ ਸਾਹਿਬ ਖ਼ਜ਼ਾਨਾ ਮੰਤਰੀ ਵੱਲੋਂ ਆਪ ਜੀ ਨੂੰ ਧੋਖੇ ਵਿਚ ਰੱਖ ਕੇ ਨੀਂਹ ਪੱਥਰ ਰੱਖਿਆ, ਕੀ ਮੁੱਖ ਮੰਤਰੀ ਸਾਹਿਬ ਆਪ ਜੀ ਇਸ ਘਪਲੇ ਵਿਚ ਸ਼ਾਮਲ ਹੋ, ਜੇਕਰ ਨਹੀਂ ਤਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਡੀਲ ਨੂੰ ਰੱਦ ਕਰਵਾਇਆ ਜਾਵੇ ਅਤੇ ਬਠਿੰਡਾ ਨਿਵਾਸੀਆਂ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਖੁੱਲ੍ਹੇ ਖ਼ਤ ਤੇ ਪੰਜਾਬ ਸਰਕਾਰ ਰਿਪਲਾਈ ਨਹੀਂ ਕਰਦੀ ਤਾਂ ਸੋਚਿਆ ਜਾਵੇਗਾ ਕਿ ਪੰਜਾਬ ਸਰਕਾਰ ਲੋਕ ਹਿੱਤਾਂ ਦੀ ਨਹੀਂ ਮੰਤਰੀਆਂ ਵੱਲੋਂ ਕੀਤੇ ਜਾਂਦੇ ਘਪਲਿਆਂ ਦੀ ਸਰਕਾਰ ਹੈ।

Published by:Krishan Sharma
First published:

Tags: Akali Dal, Charanjit Singh Channi, Chief Minister, Congress, Finance Minister, Manpreet Badal, Punjab Assembly Polls 2022, Punjab Congress, Punjab government, Punjab politics, Shiromani Akali Dal