Home /News /bhatinda /

ਬਠਿੰਡਾ : ਨਸ਼ੇੜੀ ਪੁੱਤਰਾਂ ਤੋਂ ਪਰੇਸ਼ਾਨ ਮਾਂ ਨੇ ਪੁਲਿਸ ਥਾਣੇ ਅੱਗੇ ਲਗਾਇਆ ਧਰਨਾ

ਬਠਿੰਡਾ : ਨਸ਼ੇੜੀ ਪੁੱਤਰਾਂ ਤੋਂ ਪਰੇਸ਼ਾਨ ਮਾਂ ਨੇ ਪੁਲਿਸ ਥਾਣੇ ਅੱਗੇ ਲਗਾਇਆ ਧਰਨਾ

ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਪੁਲਿਸ ਚੌਂਕੀ ਅੱਗੇ ਇੱਕ ਦੁਖਿਆਰੀ ਮਾਂ ਵੱਲੋਂ ਆਪਣੇ ਦੋ ਨਸ਼ੇੜੀ ਪੁੱਤਰਾਂ ਦੀ ਗ੍ਰਿਫ਼ਤਾਰੀ ਲਈ ਧਰਨਾ ਲਾਇਆ ਗਿਆ। ਪੀੜਤ ਔਰਤ ਦਾ ਇਲਜ਼ਾਮ ਹੈ ਕਿ ਉਸ ਦੇ ਪੁੱਤਰ ਨਸ਼ਾ ਕਰਨ ਦੇ ਆਦੀ ਹਨ । ਨਸ਼ੇ ਦਾ ਕਾਰਨ ਉਹ ਉਸ ਦੇ ਨਾਾਲ ਕੁੱਟਮਾਰ ਕਰਦੇ ਹਨ । ਜਿਸ ਕਾਰਨ ਉਸ ਦੀ ਕੁੱਟਮਾਰ ਕਰਦੇ ਹਨ। ਪਿਛਲੇ ਦਿਨੀਂ ਉਸ ਦੇ ਦੋਵਾਂ ਬੇਟਿਆਂ ਨੇ ਕੁੱਟ ਮਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ, ਜਿਸ ਦੇ ਚੱਲਦਿਆਂ ਉਸ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ।

ਹੋਰ ਪੜ੍ਹੋ ...
  • Share this:

ਸੂਰਜ ਭਾਨ

ਬਠਿੰਡਾ : ਮੰਗਲਵਾਰ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਪੁਲਿਸ ਚੌਂਕੀ ਅੱਗੇ ਇੱਕ ਦੁਖਿਆਰੀ ਮਾਂ ਵੱਲੋਂ ਆਪਣੇ ਦੋ ਨਸ਼ੇੜੀ ਪੁੱਤਰਾਂ ਦੀ ਗ੍ਰਿਫ਼ਤਾਰੀ ਲਈ ਧਰਨਾ ਲਾਇਆ ਗਿਆ। ਪੀੜਤ ਔਰਤ ਦਾ ਇਲਜ਼ਾਮ ਹੈ ਕਿ ਉਸ ਦੇ ਪੁੱਤਰ ਨਸ਼ਾ ਕਰਨ ਦੇ ਆਦੀ ਹਨ । ਨਸ਼ੇ ਦਾ ਕਾਰਨ ਉਹ ਉਸ ਦੇ ਨਾਾਲ ਕੁੱਟਮਾਰ ਕਰਦੇ ਹਨ । ਜਿਸ ਕਾਰਨ ਉਸ ਦੀ ਕੁੱਟਮਾਰ ਕਰਦੇ ਹਨ। ਪਿਛਲੇ ਦਿਨੀਂ ਉਸ ਦੇ ਦੋਵਾਂ ਬੇਟਿਆਂ ਨੇ ਕੁੱਟ ਮਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ, ਜਿਸ ਦੇ ਚੱਲਦਿਆਂ ਉਸ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ। ਪੀੜਤ ਔਰਤ ਦੇ ਮੁਤਾਬਕ ਸ਼ਕਿਾਇਤ ਦੇਣ ਦੇ ਬਾਵਜੂਦ ਪੁਲਿਸ ਨੇ ਉਸ ਦੇ ਲੜਕਿਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ । ਹਾਲਾਤ ਇਹ ਬਣ ਗਏ ਹਨ ਕਿ ਉਸ ਦੇ ਲੜਕੇ ਲਗਾਤਾਰ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਏ ਹਨ। ਪੀੜਤ ਔਰਤ ਨੇ ਦਤਸਿਆ ਹੈ ਕਿ ਉਸ ਦੇ ਲੜਕੇ ਨਸ਼ਾ ਕਰਨ ਦੇ ਆਦੀ ਹਨ।

ਪੀੜਤ ਔਰਤ ਦੇ ਮੁਤਾਬਕ ਸਾਲ 2020 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਪਰ ਉਸ ਦੇ ਕਲਯੁੱਗੀ ਪੁੱਤਰ, ਪਿਉ ਦੇ ਫੁੱਲ ਚੁਗਣ ਲਈ ਸ਼ਮਸ਼ਾਨ ਘਾਟ ਨਹੀਂ ਗਏ, ਜਿਸ ਕਾਰਨ ਤਿੰਨ ਮਹੀਨੇ ਤੱਕ ਅਸਥੀਆਂ ਸ਼ਮਸ਼ਾਨਘਾਟ ਵਿੱਚ ਹੀ ਪਈਆਂ ਰਹੀਆਂ। ਪੀੜਤ ਔਰਤ ਜਿਸ ਦਾ ਨਾਮ ਰਾਜ ਰਾਣੀ ਹੈ ਅਤੇ ਉਹ ਆਵਾ ਬਸਤੀ ਦੀ ਰਹਿਣ ਵਾਲੀ ਹੈ ਉਸ ਨੇ ਦੱਸਿਆ ਹੈ ਕਿ ਉਸ ਦੇ ਦੋ ਲੜਕੇ ਅਤੇ ਇਕ ਲੜਕੀ ਹੈ। ਲੜਕੀ ਦਾ ਵਿਆਹ ਕਰ ਦਿੱਤਾ ਗਿਆ ਹੈ।ਜਦਕਿ ਉਹ ਆਪਣੇ ਲੜਕਿਆਂ ਕੋਲ ਰਹਿੰਦੀ ਹੈ ਪਰ ਉਸ ਦੇ ਲੜਕੇ ਨਸ਼ਾ ਕਰਨ ਦੇ ਆਦੀ ਹਨ, ਜਿਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਹੈ। ਪੀੜਤਾ ਅਨੁਸਾਰ ਜਦ ਉਹ ਆਪਣੇ ਪੁੱਤਰਾਂ ਨੂੰ ਨਸ਼ਾ ਕਰਨ ਤੋਂ ਰੋਕਦੀ ਹੈ ਤਾਂ ਦੋਵੇਂ ਲੜਕੇ ਉਸ ਦੀ ਕੁੱਟਮਾਰ ਕਰਦੇ ਹਨ। ਕੁਝ ਦਿਨ ਪਹਿਲਾਂ ਉਸਦੇ ਲੜਕਿਆਂ ਨੇ ਕੁੱਟਮਾਰ ਕੀਤੀ ਅਤੇ ਕੈਂਚੀ ਮਾਰ ਕੇ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸ ਨੂੰ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ।

ਇਸ ਮੌਕੇ ਪੀੜਤਾ ਦੀ ਲੜਕੀ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਸਾਲ 2020 ਵਿੱਚ ਹੋ ਗਏ ਸੀ ਪਰ ਉਸ ਦੇ ਨਸ਼ੇੜੀ ਭਰਾ ਫੁੱਲ ਚੁਗਣ ਲਈ ਸ਼ਮਸ਼ਾਨ ਘਾਟ ਨਹੀਂ ਗਏ, ਜਿਸ ਕਾਰਨ ਤਿੰਨ ਮਹੀਨੇ ਤੱਕ ਅਸਥੀਆਂ ਸ਼ਮਸ਼ਾਨਘਾਟ ਵਿਚ ਹੀ ਪਈਆਂ ਰਹੀਆਂ। ਇਸ ਤੋਂ ਬਾਅਦ ਉਸ ਦੇ ਚਾਚੇ ਅਤੇ ਚਚੇਰੇ ਭਰਾ ਦੀ ਮਦਦ ਨਾਲ ਫੁੱਲਾਂ ਨੂੰ ਜਲ ਪ੍ਰਵਾਹ ਕੀਤਾ ਗਿਆ ਸੀ।

ਦੂਜੇ ਪਾਸੇ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਰਾਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਪੀੜਤ ਔਰਤ ਦੇ ਇੱਕ ਲੜਕੇ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਸ ਦੇ ਲੜਕੇ ਦਾ ਡੋਪ ਟੈਸਟ ਕਰਵਾਇਆ ਜਾ ਰਿਹਾ ਹੈ। ਜੇ ਨਸ਼ਾ ਕਰਨ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੂਸਰਾ ਲੜਕਾ ਘਰ ਤੋਂ ਬਾਹਰ ਰਹਿੰਦਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

Published by:Shiv Kumar
First published:

Tags: Arrest, Bathinda, Drug, Mother, Police, Son