ਲੱਖਵਿੰਦਰ ਸ਼ਰਮਾ
ਬਠਿੰਡਾ- ਬੀਤੀ ਰਾਤ ਰੁਕ-ਰੁਕ ਕੇ ਹੋ ਰਹੀ ਬਰਸਾਤ ਦਕਾਨਦਾਰਾਂ ਅਤੇ ਆਮ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਰਹੀ ਹੈ, ਉਥੇ ਹੀ ਕਿਸਾਨਾਂ ਦੀਆਂ ਹਾੜੀ ਦੀਆਂ ਫਸਲਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖੁਸ਼ੀ ਨਾਲ ਖਿੜ੍ਹੇ ਹੋਏ ਹਨ। ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪੈ ਰਹੇ ਧੁੰਦ ਕਾਰਨ ਸਾਰੀਆਂ ਫਸਲਾਂ ਨੂੰ ਨੁਕਸਾਨ ਹੋ ਰਿਹਾ ਸੀ, ਪਰ ਬੀਤੀ ਰਾਤ ਤੋਂ ਹੋ ਪੈ ਰਹੇ ਮੀਂਹ ਨਾਲ ਹਾੜੀ ਦੀਆਂ ਸਾਰੀਆਂ ਫਸਲਾਂ ਨੂੰ ਫਾਇਦਾ ਹੋ ਰਿਹਾ ਹੈ।
ਮੀਂਹ ਨਾਲ ਜਿੱਥੇ ਫਸਲਾਂ ਨੂੰ ਪੈ ਰਹੀਆਂ ਬਿਮਾਰੀਆਂ ਖ਼ਤਮ ਹੋ ਜਾਣਗੀਆਂ ਉਥੇ ਸਾਰੀਆਂ ਫ਼ਸਲਾਂ ਦੇ ਝਾੜ ਵਿੱਚ ਵੀ ਵਾਧਾ ਹੋਵੇਗਾ। ਉਧੱਰ ਕਿਸਾਨਾਂ ਵੱਲੋਂ ਹੋਰ ਮੀਂਹ ਪੈਣ ਦੀਆਂ ਅਰਦਾਸਾਂ ਵੀ ਕੀਤੀਆਂ ਦਾ ਰਹੀਆਂ ਹਨ। ਇੱਕ ਦੁਕਾਨਦਾਰ ਦਾ ਕਹਿਣਾ ਹੈ ਕਿ ਮੀਂਹ ਨਾਲ ਸਾਡੇ ਕੰਮ ਉੱਤੇ ਅਸਰ ਪਵੇਗਾ । ਇਸ ਸਬੰਧੀ ਤਲਵੰਡੀ ਸਾਬੋ ਦੇ ਬਲਾਕ ਅਫਸਰ ਨੇ ਦੱਸਿਆ ਕਿ ਇਹ ਮੀਂਹ ਪੱਛਮੀ ਦਬਾਅ ਹੋਣ ਕਾਰਨ ਪੈਂਦਾ ਹੈ ਤੇ ਪਿਛਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਕੋਰਾ ਪੈ ਰਿਹਾ ਸੀ ਤੇ ਦਿਨ ਸਮੇਂ ਤਾਪਮਾਨ ਜ਼ਿਆਦਾ ਹੋ ਜਾਂਦਾ ਸੀ, ਜਿਸ ਨਾਲ ਫਸਲਾਂ ਨੂੰ ਕਈ ਭਿਆਨਕ ਬਿਮਾਰੀਆਂ ਪੈ ਰਹੀਆਂ ਸਨ ਪਰ ਹੁਣ ਮੀਂਹ ਪੈਣ ਨਾਲ ਬਿਮਾਰੀਆਂ ਫੈਲਾਉਣ ਵਾਲੇ ਕੀੜੇ ਮਰ ਜਾਣਗੇ 'ਤੇ ਫਸਲਾਂ ਨੂੰ ਲਾਭ ਹੋਵੇਗਾ। ਇਸ ਨਾਲ ਫ਼ਸਲ ਦਾ ਝਾੜ ਵੀ ਚੰਗਾ ਨਿਕਲੇਗਾ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।