Home /bhatinda /

ਇਸ ਸਰਕਾਰੀ ਸਕੂਲ 'ਚ ਬੱਚਿਆਂ ਤੋਂ ਸਾਫ਼ ਕਰਵਾਏ ਜਾਂਦੇ ਬਾਥਰੂਮ, ਦੇਖੋ ਪੂਰਾ ਮਾਮਲਾ

ਇਸ ਸਰਕਾਰੀ ਸਕੂਲ 'ਚ ਬੱਚਿਆਂ ਤੋਂ ਸਾਫ਼ ਕਰਵਾਏ ਜਾਂਦੇ ਬਾਥਰੂਮ, ਦੇਖੋ ਪੂਰਾ ਮਾਮਲਾ

X
।

। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਸਕੂਲ ਪੜ੍ਹਨ ਲਈ ਭੇਜਦੇ ਹਾਂ ਨਾ ਕਿ ਬਾਥਰੂਮਾਂ ਦੀ ਸਫਾਈ ਕਰਵਾਉਣ ਲਈ।

। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਸਕੂਲ ਪੜ੍ਹਨ ਲਈ ਭੇਜਦੇ ਹਾਂ ਨਾ ਕਿ ਬਾਥਰੂਮਾਂ ਦੀ ਸਫਾਈ ਕਰਵਾਉਣ ਲਈ।

 • Local18
 • Last Updated :
 • Share this:

  ਬਠਿੰਡਾ : ਦੇ ਭਗਤਾ ਭਾਈ ਕਾ 16 ਮਾਰਚ ਸਥਾਨਕ ਸ਼ਹਿਰ ਨਜ਼ਦੀਕ ਪਿੰਡ ਜਲਾਲ ਦੇ ਸਰਕਾਰੀ ‌ਪ੍ਰਾਇਮਰੀ ਸਕੂਲ ਜਲਾਲ ਵਿਖੇ ਟੀਚਰ ਵੱਲੋਂ ਬੱਚਿਆਂ ਤੋਂ ਬਾਥਰੂਮ ਸਾਫ਼ ਕਰਵਾਏ ਜਾਂਦੇ ਹਨ। ਜਦੋਂ ਇਸ ਸੱਚਾਈ ਨੂੰ ਵੇਖਣ ਲਈ ਪੱਤਰਕਾਰ ਵੱਲੋਂ ਸੁਵੇਰੇ-ਸਵੇਰੇ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਛੋਟੇ-ਛੋਟੇ ਮਸੂਮ ਬੱਚੇ ਸਕੂਲ ਵਰਦੀ ਵਿੱਚ ਬਾਥਰੂਮ ਸਾਫ਼ ਕਰ ਰਹੇ ਹਨ।

  ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਤਾਂ ਬੱਚਿਆਂ ਨੇ ਕਿਹਾ ਕਿ ਤਾਂ ਬੱਚਿਆਂ ਨੇ ਕਿਹਾ ਕਿ ਸਕੂਲ ਟੀਚਰ ਵੱਲੋਂ ਹਰ ਰੋਜ਼ ਬਾਥਰੂਮ ਸਾਫ਼ ਕਰਵਾਏ ਜਾਂਦੇ ਹਨ। ਦੱਸ ਦੇਈਏ ਕਿ ਅਜੇ ਬੱਚਿਆਂ ਨਾਲ ਗੱਲਬਾਤ ਹੋ ਰਹੀ ਸੀ ਤਾਂ ਮੈਡਮ ਨੂੰ ਗੁੱਸਾ ਆਇਆ ਤੇ ਫਿਰ ਮੈਡਮ ਜੀ ਪੱਤਰਕਾਰ ਨੂੰ ਹੀ ਪੈ ਨਿਕਲੇ, ਤੇ ਕਹਿਣ ਲੱਗੇ ਤੁਹਾਡੇ ਕੋਲ ਕੀ ਅਧਿਕਾਰ ਹੈ ਬੱਚਿਆਂ ਦੀ ਵੀਡੀਓ ਬਣਾਉਣ ਦਾ ? ਤਾਂ ਜਦ ਮੈਡਮ ਨੂੰ ਸਕੂਲ ਵਿੱਚ ਸੀਵਰੇਜ ਲੀਕਜ ਖੜ੍ਹੇ ਗੰਦੇ ਪਾਣੀ ਅਤੇ ਅੰਦਰ ਵੱਡੇ-ਵੱਡੇ ਲੱਗੇ ਗੰਦਗੀ ਦੇ ਢੇਰ ਬਾਰੇ ਪੁੱਛਿਆ ਗਿਆ ਤਾਂ ਮੈਡਮ ਕਹਿਣ ਲੱਗੇ ਤੁਸੀਂ ਕਰਵਾ ਦਿਓ ਸਫ਼ਾਈ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਸਕੂਲ ਪੜ੍ਹਨ ਲਈ ਭੇਜਦੇ ਹਾਂ ਨਾ ਕਿ ਬਾਥਰੂਮਾਂ ਦੀ ਸਫਾਈ ਕਰਵਾਉਣ ਲਈ।

  First published:

  Tags: Bathinda news, Children, Government School