ਸੂਰਜ ਭਾਨ
ਬਠਿੰਡਾ 'ਚ ਬੱਸ ਕੰਡਕਟਰ ਨੇ ਜਦੋਂ ਇੱਕ ਨੌਜਵਾਨ ਨੂੰ ਟਿਕਟ ਕਟਵਾਉਣ ਲਈ ਕਿਹਾ ਤਾਂ ਅੱਗੋਂ ਨੌਜਵਾਨ ਨੇ ਉਸ ਉੱਪਰ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਬਠਿੰਡਾ ਗੋਨਿਆਣਾ ਰੋਡ 'ਤੇ ਵਾਪਰੀ।
ਦਰਅਸਲ ਕੰਡਕਟਰ ਗੁਰਭੇਜ ਸਿੰਘ, ਸ਼ਾਮ ਵੇਲੇ ਬਠਿੰਡਾ ਤੋਂ ਫਰੀਦਕੋਟ ਬੱਸ ਲੈ ਕੇ ਜਾ ਰਿਹਾ ਸੀ ਤਾਂ ਉਸ ਨੇ ਇਕ ਸਵਾਰੀ ਨੂੰ ਟਿਕਟ ਕਟਵਾਉਣ ਲਈ ਕਿਹਾ। ਮੁੰਡੇ ਨੇ ਟਿਕਟ ਤਾਂ ਲੈ ਲਈ, ਪਰ ਰਸਤੇ 'ਚ ਆਪਣੇ ਦੋਸਤਾਂ ਨੂੰ ਬੁਲਾ ਲਿਆ। ਜਿੰਨ੍ਹਾਂ ਨੇ ਬੱਸ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਕੰਡਕਟਰ ਉੱਪਰ ਹਮਲਾ ਕਰ ਦਿੱਤਾ।
ਕੰਡਕਟਰ ਅਨੁਸਾਰ ਇੱਕ ਕੋਲ ਰਿਵਾਲਵਰ ਵੀ ਸੀ। ਫਿਲਹਾਲ ਬੱਸ ਕੰਡਕਟਰ ਹਸਪਤਾਲ ਵਿੱਚ ਦਾਖਲ ਹੈ ਅਤੇ ਪੁਲਿਸ ਕਾਰਵਾਈ ਕਰਨ ਦਾ ਭਰੋਸਾ ਦੇ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dispute