Drugs Overdose: ਚਿੱਟੇ ਦੇ ਨਸ਼ੇ ਦਾ ਬਠਿੰਡਾ ਵਿੱਚ ਸੋਮਵਾਰ ਜ਼ਬਰਦਸਤ ਕਹਿਰ ਦੇਖਣ ਨੂੰ ਮਿਲਿਆ ਹੈ ਦੋ ਨੌਜਵਾਨਾਂ ਦੀ ਚਿੱਟੇ ਦਿਨ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀਆਂ ਦਰਦਨਾਕ ਘਟਨਾਵਾਂ ਵਾਪਰੀਆਂ ਹਨ। ਬਠਿੰਡਾ (2 death in Bathinda duo to drug) ਦੀ ਧੋਬੀਆਣਾ ਰੋਡ 'ਤੇ ਨਸ਼ੇ ਦੀ ਓਵਰਡੋਜ਼ ਕਰਕੇ ਇਕ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਕਤ ਨੌਜਵਾਨ ਦੀ ਲਾਸ਼ ਇਕ ਪਲਾਟ ਵਿਚ ਪਈ ਦੇਖੀ, ਕੋਲ ਹੀ ਨਸ਼ੇ ਦੇ ਟੀਕੇ ਲਾਉਣ ਵਾਲੀਆਂ ਸਰਿੰਜਾਂ ਪਈਆਂ ਸਨ।
ਸਥਾਨਕ ਲੋਕਾਂ ਨੇ ਤੁਰੰਤ ਸੂਚਨਾ ਪੁਲਿਸ ਅਤੇ ਸਹਾਰਾ ਜਨਸੇਵਾ ਦੇ ਵਰਕਰਾਂ ਨੂੰ ਦਿੱਤੀ। ਮੌਕੇ 'ਤੇ ਸਹਾਰਾ ਜਨਸੇਵਾ ਦੇ ਵਰਕਰ ਅਤੇ ਥਾਣਾ ਸਿਵਲ ਲਾਈਨ ਦੀ ਪੁਲਿਸ (Bathinda Police) ਮੌਕੇ 'ਤੇ ਪਹੁੰਚੀ ਤੇ ਉਨ੍ਹਾਂ ਲਾਸ਼ ਪੋਸਟਮਾਰਟਮ ਲਈ ਸਹਾਰਾ ਜਨਸੇਵਾ ਦੇ ਵਰਕਰਾਂ ਦੇ ਸਹਿਯੋਗ ਨਾਲ ਹਸਪਤਾਲ ਪਹੁੰਚਾਈ ਅਤੇ ਚਿੱਟੇ ਦੇ ਸਮੱਗਲਰਾਂ ਖਿਲਾਫ ਕਾਰਵਾਈ ਲਈ ਯਤਨ ਆਰੰਭ ਦਿੱਤੇ।
ਇਸੇ ਤਰ੍ਹਾਂ ਦੇਰ ਸ਼ਾਮ ਨੂੰ ਬਠਿੰਡਾ ਦੇ ਸਟੇਡੀਅਮ ਵਿੱਚ ਸਤਾਰਾਂ ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਜਿਸ ਦੀ ਲਾਸ਼ ਸੰਸਥਾ ਵੱਲੋਂ ਸਿਵਲ ਹਸਪਤਾਲ ਪਹੁੰਚਾਈ ਗਈ । ਸਿਵਲ ਹਸਪਤਾਲ ਡਿਊਟੀ ਤੇ ਤੈਨਾਤ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਕ ਨੌਜਵਾਨ ਦੀ ਮੌਤ ਸਵੇਰੇ ਅਤੇ ਇੱਕ ਨੌਜਵਾਨ ਦੀ ਮੌਤ ਸ਼ਾਮ ਨੂੰ ਕੁੱਲ ਦੋ ਨੌਜਵਾਨਾਂ ਦੀ ਮੌਤ ਚਿੱਟੇ ਦੇ ਨਸ਼ੇ ਨਾਲ ਹੋਈ ਹੈ ਦੋਨਾਂ ਨੌਜਵਾਨਾਂ ਦੀਆਂ ਬਾਹਾਂ ਨਸ਼ੇ ਦੇ ਟੀਕੇ ਲੱਗਣ ਕਾਰਨ ਵਿੰਨ੍ਹੀਆਂ ਹੋਈਆਂ ਹਨ। ਇਸ ਮਾਮਲੇ ਵਿਚ ਵੀ ਥਾਣਾ ਸਿਵਲ ਲਾਈਨ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।
ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਕਰਕੇ ਨਿੱਤ ਨੌਜਵਾਨ ਮਰ ਰਹੇ ਹਨ, ਇਹ ਇੱਕ ਗੰਭੀਰ ਵਿਸ਼ਾ ਹੈ, ਜਿਸ ਲਈ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਫਿਰ ਧੋਬੀਆਣਾ ਰੋਡ ਅਤੇ ਬਠਿੰਡਾ ਸਟੇਡੀਅਮ ਦੇ ਨਜ਼ਦੀਕ 2 ਨੌਜਵਾਨਾਂ ਦੀ ਲਾਸ਼ ਮਿਲੀ ਹੈ ਜਿਨ੍ਹਾਂ ਦੀ ਸ਼ਨਾਖਤ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Crime news, Death, Drug, Overdose, Punjab Police