Home /bhatinda /

ਸੇਬ ਚੋਰੀ ਤੋਂ ਬਾਅਦ ਹੁਣ ਸੜਕਾਂ 'ਤੇ ਖਿਲਰੇ ਸੰਤਰੇ, ਕੀ ਸੰਤਰੇ ਵੀ ਲੋਕਾਂ ਨੇ ਕੀ ਕੀਤੇ ਚੋਰੀ ?

ਸੇਬ ਚੋਰੀ ਤੋਂ ਬਾਅਦ ਹੁਣ ਸੜਕਾਂ 'ਤੇ ਖਿਲਰੇ ਸੰਤਰੇ, ਕੀ ਸੰਤਰੇ ਵੀ ਲੋਕਾਂ ਨੇ ਕੀ ਕੀਤੇ ਚੋਰੀ ?

X
ਡਰਾਈਵਰ

ਡਰਾਈਵਰ ਦੀ ਜਾਨ ਤਾਂ ਬਚ ਗਈ ਪਰ ਗੱਡੀ 'ਚ ਰੱਖੇ ਲੱਖਾਂ ਰੁਪਏ ਦੇ ਫਲ ਸੜਕ 'ਤੇ ਖਿੱਲਰ ਗਏ।

ਡਰਾਈਵਰ ਦੀ ਜਾਨ ਤਾਂ ਬਚ ਗਈ ਪਰ ਗੱਡੀ 'ਚ ਰੱਖੇ ਲੱਖਾਂ ਰੁਪਏ ਦੇ ਫਲ ਸੜਕ 'ਤੇ ਖਿੱਲਰ ਗਏ।

  • Share this:

ਉਮੇਸ਼ ਸਿੰਗਲਾ

ਬਠਿੰਡਾ : ਦੇ ਰਾਮਪੁਰਾ ਵਿੱਚ ਵਾਪਰਿਆ ਹਾਦਸਾ, ਖੜ੍ਹੀ ਟਰਾਲੀ ਨਾਲ ਟਕਰਾਉਣ ਕਾਰਨ ਪਲਟੀ ਫਲਾਂ ਨਾਲ ਭਰੀ ਪਿਕਅੱਪ ਗੱਡੀ। ਜਿਕਰਯੋਗ ਹੈ ਕਿ ਦੇਰ ਰਾਤ ਖੜ੍ਹੀ ਟਰਾਲੀ ਨਾਲ ਟਕਰਾਉਣ ਕਾਰਨ ਫਲਾਂ ਨਾਲ ਭਰੀ ਪਿਕ-ਅੱਪ ਗੱਡੀ ਨੁਕਸਾਨੀ ਗਈ।

ਦੱਸ ਦੇਈਏ ਕਿ NH 7 ਬਠਿੰਡਾ ਚੰਡੀਗੜ੍ਹ ਸਟੇਲਕੋ ਫਲਾਈਓਵਰ 'ਤੇ ਅਬੋਹਰ ਤੋਂ ਫਲ ਲੈ ਕੇ ਬਰਨਾਲਾ ਵੱਲ ਜਾ ਰਹੀ ਪਿਕ-ਅੱਪ ਗੱਡੀ ਫਲਾਈਓਵਰ 'ਤੇ ਖੜ੍ਹੀ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਡਰਾਈਵਰ ਦੀ ਜਾਨ ਤਾਂ ਬਚ ਗਈ ਪਰ ਗੱਡੀ 'ਚ ਰੱਖੇ ਲੱਖਾਂ ਰੁਪਏ ਦੇ ਫਲ ਸੜਕ 'ਤੇ ਖਿੱਲਰ ਗਏ। ਇਸ ਹਾਦਸੇ ਕਾਰਨ ਸੜਕ 'ਤੇ ਪੂਰਾ ਟ੍ਰੈਫਿਕ ਜਾਮ ਹੋ ਗਿਆ, ਪਰ ਲੋਕਾਂ ਨੇ ਫਲ ਵਿਕਰੇਤਾ ਦੀ ਕਾਫੀ ਮਦਦ ਕਰਦੇ ਹੋਏ ਸਾਰੇ ਫਲ ਇਕੱਠੇ ਕਰਕੇ ਇੱਕ ਪਾਸੇ ਰੱਖ ਕੇ ਉਸ ਨੂੰ ਨਵੀਂ ਕਾਰ ਵਿੱਚ ਲੱਦ ਦਿੱਤਾ, ਜਿਸ 'ਤੇ ਫਿਲਹਾਲ ਪੁਲਿਸ ਸੜਕ 'ਤੇ ਅੱਗੇ ਦੀ ਜਾਂਚ ਕਰ ਰਹੀ ਹੈ।

Published by:Sarbjot Kaur
First published:

Tags: Bathinda news, Fruit Truck, Rampura