Home /News /bhatinda /

ਮੁਫ਼ਤ ਬਿਜਲੀ: 2-2 ਮੀਟਰਾਂ ਲਈ ਲੋਕਾਂ ਨੇ ਬਿਜਲੀ ਦਫ਼ਤਰਾਂ ਅੱਗੇ ਲਾਈਆਂ ਲਾਈਨਾਂ, ਵੇਖੋ ਬਠਿੰਡਾ ਦੀ ਤਸਵੀਰ

ਮੁਫ਼ਤ ਬਿਜਲੀ: 2-2 ਮੀਟਰਾਂ ਲਈ ਲੋਕਾਂ ਨੇ ਬਿਜਲੀ ਦਫ਼ਤਰਾਂ ਅੱਗੇ ਲਾਈਆਂ ਲਾਈਨਾਂ, ਵੇਖੋ ਬਠਿੰਡਾ ਦੀ ਤਸਵੀਰ

ਪੰਜਾਬ ਸਰਕਾਰ ਦੀ 600 ਯੂਨਿਟ ਮੁਆਫੀ ਸਕੀਮ ਦਾ ਲਾਭ ਲੈਣ ਲਈ ਹੁਣ ਇੱਕ ਇੱਕ ਘਰ ਵਿੱਚ 2-2 ਮੀਟਰ ਵੱਖਰੋ-ਵੱਖਰੀ ਲਵਾਉਣ ਲਈ ਬਿਜਲੀ ਦਫਤਰਾਂ ਅੱਗੇ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ ਤਾਂ ਜੋ ਪਿਓ-ਪੁੱਤ ਜਾਂ ਭਰਾਵਾਂ ਦੇ ਨਾਮ ਤੇ ਵੱਖੋ-ਵੱਖਰੇ ਨਵੇਂ ਮੀਟਰ ਲਵਾ ਕੇ ਇਸ ਸਕੀਮ ਦਾ ਲਾਭ ਲਿਆ ਜਾਵੇ।

ਹੋਰ ਪੜ੍ਹੋ ...
 • Share this:

  ਪੰਜਾਬ ਸਰਕਾਰ (Punjab Government) ਵੱਲੋਂ ਐੱਸਸੀ/ਬੀਸੀ, ਬੀਪੀਐਲ ਤੇ ਫਰੀਡਮ ਫਾਈਟਰਾਂ ਲਈ 600 ਯੂਨਿਟ ਬਿਜਲੀ (Electricity) ਮਾਫ ਦੇ ਨਾਲ ਜਨਰਲ ਵਰਗ ਲਈ 600 ਯੂਨਿਟ ਤੱਕ ਬਿੱਲ ਮੁਆਫ ਅਤੇ ਉਸ ਤੋਂ ਵੱਧ ਯੂਨਿਟ ਮੱਚਣ ਤੇ ਪੂਰਾ ਬਿਲ ਦੇਣ ਦੇ ਕੀਤੇ ਐਲਾਨ ਨੇ ਪੰਜਾਬ ਵਿੱਚ ਜਿੱਥੇ ਸਿਆਸੀ ਘਮਸਾਣ ਮਚਾਇਆ ਹੈ ਉੱਥੇ ਹੀ ਲੋਕਾਂ ਵਿੱਚ ਵੀ ਇਸ  ਸਕੀਮ ਦਾ ਲਾਭ ਲੈਣ ਲਈ "ਭੱਜ-ਦੌੜ" ਹੋਰ ਤੇਜ਼ ਹੋ ਗਈ ਹੈ।

  ਪੰਜਾਬ ਸਰਕਾਰ ਦੀ 600 ਯੂਨਿਟ ਮੁਆਫੀ ਸਕੀਮ ਦਾ ਲਾਭ ਲੈਣ ਲਈ ਹੁਣ ਇੱਕ ਇੱਕ ਘਰ ਵਿੱਚ 2-2 ਮੀਟਰ ਵੱਖਰੋ-ਵੱਖਰੀ ਲਵਾਉਣ ਲਈ ਬਿਜਲੀ ਦਫਤਰਾਂ ਅੱਗੇ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ ਤਾਂ ਜੋ ਪਿਓ-ਪੁੱਤ ਜਾਂ ਭਰਾਵਾਂ ਦੇ ਨਾਮ ਤੇ ਵੱਖੋ-ਵੱਖਰੇ ਨਵੇਂ ਮੀਟਰ ਲਵਾ ਕੇ ਇਸ ਸਕੀਮ ਦਾ ਲਾਭ ਲਿਆ ਜਾਵੇ, ਜਿਸ ਕਰਕੇ ਲੋਕ ਗਰਾਊਂਡ ਬਿਲਡਿੰਗ ਵਿਚ ਲੱਗੇ ਮੀਟਰ ਦੇ ਨਾਲ ਹੁਣ ਪਹਿਲੀ ਮੰਜ਼ਿਲ ਤੇ ਵੱਖਰਾ ਮੀਟਰ ਲਗਾਉਣ ਦੀ ਕੋਸ਼ਿਸ਼ ਵਿੱਚ ਜੁੱਟ ਗਏ ਹਨ।ਬਿਜਲੀ ਦਫਤਰਾਂ ਅੱਗੇ ਨਵੇਂ ਮੀਟਰ ਲਵਾਉਣ ਲਈ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

  ਬਿਜਲੀ ਮੀਟਰ ਲਗਾਉਣ ਆਏ ਵਿਅਕਤੀ ਸੁਰਿੰਦਰ ਸਿੰਘ, ਕ੍ਰਿਸ਼ਨ ਲਾਲ, ਮਲਕੀਤ ਸਿੰਘ, ਬਿਮਲਾ ਦੇਵੀ ਨੇ ਕਿਹਾ ਕਿ ਉਹ ਜਨਰਲ ਵਰਗ ਵਿੱਚ ਆਉਂਦੇ ਹਨ ਜੇਕਰ ਸਰਕਾਰ ਦੀ ਸਕੀਮ ਅਧੀਨ 600 ਯੂਨਿਟ ਬਿਜਲੀ ਮੁਆਫ਼ ਹੁੰਦੀ ਹੈ ਤਾਂ ਉਸ ਲਈ ਉਹ ਵੱਖਰੋ ਵੱਖਰੇ ਮੀਟਰ ਲਵਾਉਣ ਦੀ ਕੋਸ਼ਿਸ਼ ਵਿੱਚ ਹਨ, ਤਾਂ ਜੋ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਲਾਭ ਮਿਲ ਸਕੇ।

  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੁਪਰਵਾਈਜ਼ਰ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਜਿੱਥੇ ਪਹਿਲਾਂ ਰੋਜ਼ ਨਵੇਂ ਮੀਟਰ 50 ਤੋਂ 60 ਅਪਲਾਈ ਹੁੰਦੇ ਸਨ ਹੁਣ ਉਸ ਦੀ ਗਿਣਤੀ 150 ਤੋਂ ਲੈ ਕੇ 200 ਦਰਖਾਸਤਾਂ ਰੋਜਾਨਾ ਪਹੁੰਚ ਚੁੱਕੀ ਹੈ, ਕਿਉਂਕਿ ਲੋਕ ਇਕ ਘਰ ਵਿਚ 2-2 ਮੀਟਰ ਲਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਨਵਾਂ ਮੀਟਰ ਲਾਉਣ ਲਈ ਮੌਕੇ ਤੇ ਸਰਵੇ ਵੀ ਕੀਤਾ ਜਾਵੇਗਾ ਕਿ ਇੱਕ ਘਰ ਵਿੱਚ ਦੋ ਮੀਟਰ ਨਿਯਮਾਂ ਅਨੁਸਾਰ ਲੱਗਦੇ ਹਨ ਜਾਂ ਨਹੀਂ।

  ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਜਨਰਲ ਵਰਗ ਦੇ ਲੋਕਾਂ ਵੱਲੋਂ ਪਹਿਲਾਂ ਚੱਲ ਰਹੇ ਘਰ ਦੇ ਬਿਜਲੀ ਲੋਡ ਨੂੰ ਘਟਾਉਣ ਦੇ ਫਾਰਮ ਵੀ ਭਰੇ ਜਾ ਰਹੇ ਹਨ ਤਾਂ ਜੋ ਬਿਜਲੀ ਦੀ ਖਪਤ ਘਟਾ ਕੇ  ਇਸ ਸਕੀਮ ਦਾ ਲਾਭ ਲਿਆ ਜਾ ਸਕੇ । ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਲੋਕਾਂ ਦੀਆਂ ਸਵੇਰੇ 7 ਵਜੇ ਤੋਂ ਹੀ ਲਾਈਨਾਂ ਲੱਗ ਜਾਂਦੀਆਂ ਹਨ ਪਰ ਦਫ਼ਤਰਾਂ ਵਿੱਚ ਸਟਾਫ਼ ਦੀ ਕਮੀ ਕਰਕੇ ਉਨ੍ਹਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਪਾਸੇ ਪਾਵਰ ਕਾਰਪੋਰੇਸ਼ਨ ਨੂੰ ਧਿਆਨ ਦੇਣ ਦੀ ਲੋੜ ਹੈ।

  Published by:Krishan Sharma
  First published:

  Tags: Bathinda, Bhagwant Mann, Electricity, Punjab government