ਉਮੇਸ਼ ਸਿੰਗਲਾ
ਰਾਮਪੁਰ: ਨੰਦੀ ਗਊਸ਼ਾਲਾ ਦੇ ਸਾਹਮਣੇ ਬਣੇ ਚਾਹ ਦੇ ਖੋਖੇ ਨੂੰ ਲੱਗੀ ਅੱਗ। ਸਾਰੀ ਜਗ੍ਹਾ ਸੜ੍ਹ ਕੇ ਸੁਆਹ ਹੋ ਗਈ। ਰਾਮਪੁਰਾ ਦੇ ਜੋੜਾ ਪੁਲ ਕੋਲ ਨੰਦੀ ਗਊਸ਼ਾਲਾ ਦੇ ਸਾਹਮਣੇ ਇੱਕ ਵਿਅਕਤੀ ਨੇ ਚਾਹ ਅਤੇ ਕਰਿਆਨੇ ਦਾ ਸਟਾਲ ਲਗਾਇਆ ਹੋਇਆ ਹੈ।
ਦੁਕਾਨਦਾਰ ਅਨੁਸਾਰ ਰਾਤ ਸਮੇਂ ਕਿਸੇ ਨੇ ਉਸ ਦੀ ਕੋਠੀ ਨੂੰ ਅੱਗ ਲਗਾ ਦਿੱਤੀ। ਉਸ ਨੇ ਆ ਕੇ ਦੇਖਿਆ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਅੱਗ 'ਤੇ ਕਾਬੂ ਪਾ ਰਹੀ ਸੀ। ਉਸ ਨੇ ਅੱਗ ਲੱਗਣ ਲਈ ਇਕ ਵਿਅਕਤੀ ਨੂੰ ਜ਼ਿੰਮੇਵਾਰ ਦੱਸਿਆ। ਕੁੱਝ ਦਿਨ ਪਹਿਲਾਂ ਉਸ ਵਿਅਕਤੀ ਵੱਲੋਂ ਦੁਕਾਨਦਾਰ ਨੂੰ ਆਪਣਾ ਖੋਖਾ ਹਟਾਉਣ ਦੀ ਧਮਕੀ ਦਿੱਤੀ ਗਈ ਸੀ। ਦੁਕਾਨਦਾਰ ਅਨੁਸਾਰ ਉਸ ਦਾ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਪੁਲਿਸ ਉਸ ਦੀ ਗੱਲ ਨਹੀਂ ਸੁਣ ਰਹੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fire incident, Rampura, Tea stall