ਲੱਕਵਿੰਦਰ ਸ਼ਰਮਾ
ਬਠਿੰਡਾ : ਪੈਟਰੋਲ ਪੰਪਾਂ ਤੇ ਆਏ ਦਿਨ ਲੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜਾ ਮਾਮਲਾ ਤਲਵੰਡੀ ਸਾਬੋ ਦੇ ਰਾਮਾਂ ਰੋੜ ਉੱਤੇ ਰਣਵੀਰ ਫਿਲਿੰਗ ਸਟੇਸਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਾਟਕੀ ਢੰਗ ਨਾਲ ਇੱਕ ਅਣਪਛਾਤਾ ਵਿਅਕਤੀ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਧੋਖੇ ਨਾਲ ਪੈਟਰੋਲ ਪਵਾ ਕੇ ਪਵਾ ਕੇ ਰਫੂ ਚੱਕਰ ਹੋ ਗਿਆ ਹੈ।
ਇਸ ਵਾਰਦਾਤ ਦੀ ਸੀ.ਸੀ.ਟੀ.ਵੀ ਫੁਟੇਜ ਸਾਹਮਣੇ ਆਈ ਹੈ। ਇਸ ਘਟਨਾ ਸਬੰਧੀ ਪੰਪ ਦੇ ਮਾਲਕ ਨੇ ਦੱਸਦਿਆਂ ਨੌਜਵਾਨ ਦੀ ਪਛਾਣ ਕਰਕੇ ਪੈਸੇ ਦਿਵਾਓੁਣ ਦੇ ਨਾਲ ਪੰਪਾਂ ਤੇ ਸਰੁੱਖਿਆ ਦੇਣ ਦੀ ਮੰਗ ਕੀਤੀ ਹੈ। ਓੁਧਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda news, Petrol Pump, Talwandi Sabo