Home /bhatinda /

ਰੰਗਦਾਰੀ ਮੰਗਣ ਆਏ ਲਾਰੈਂਸ ਦੇ ਗੁਰਗਿਆਂ ਵੱਲੋਂ ਪੁਲਿਸ ਉੱਪਰ ਫਾਇਰਿੰਗ, ਦੇਖੋ ਕਿਵੇਂ ਫਿਲਮੀਂ ਅੰਦਾਜ 'ਚ ਕੀਤੇ ਕਾਬੂ

ਰੰਗਦਾਰੀ ਮੰਗਣ ਆਏ ਲਾਰੈਂਸ ਦੇ ਗੁਰਗਿਆਂ ਵੱਲੋਂ ਪੁਲਿਸ ਉੱਪਰ ਫਾਇਰਿੰਗ, ਦੇਖੋ ਕਿਵੇਂ ਫਿਲਮੀਂ ਅੰਦਾਜ 'ਚ ਕੀਤੇ ਕਾਬੂ

X
ਜਿਕਰਯੋਗ

ਜਿਕਰਯੋਗ ਹੈ ਕਿ ਜਿਲ੍ਹਾ ਫਾਜਿਲਕਾ ਦੇ ਸ਼ਹਿਰ ਅਬੋਹਰ ਐੱਸਪੀ ਪੈਰਿਸ ਦੇਸ਼ਮੁਖ ਨੇ ਦੇਰ ਰਾਤ ਕਰੀਬ 9 ਵਜੇ ਪੱਤਰਕਾਰਾਂ ਨੂੰ ਦੱਸਿਆ ਕਿ ਫਰਵਰੀ ਵਿੱਚ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਨਾਂ ’ਤੇ ਸ਼ਹਿਰ ਦੇ ਇੱਕ ਪ੍ਰਾਪਰਟੀ ਡੀਲਰ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪਹਿਲਾਂ ਉਸ ਨੂੰ ਫੋਨ

ਜਿਕਰਯੋਗ ਹੈ ਕਿ ਜਿਲ੍ਹਾ ਫਾਜਿਲਕਾ ਦੇ ਸ਼ਹਿਰ ਅਬੋਹਰ ਐੱਸਪੀ ਪੈਰਿਸ ਦੇਸ਼ਮੁਖ ਨੇ ਦੇਰ ਰਾਤ ਕਰੀਬ 9 ਵਜੇ ਪੱਤਰਕਾਰਾਂ ਨੂੰ ਦੱਸਿਆ ਕਿ ਫਰਵਰੀ ਵਿੱਚ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਨਾਂ ’ਤੇ ਸ਼ਹਿਰ ਦੇ ਇੱਕ ਪ੍ਰਾਪਰਟੀ ਡੀਲਰ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪਹਿਲਾਂ ਉਸ ਨੂੰ ਫੋਨ

ਹੋਰ ਪੜ੍ਹੋ ...
  • Local18
  • Last Updated :
  • Share this:

    ਸੁਰਿੰਦਰ ਗੋਇਲ

    ਜਿਲ੍ਹਾ ਫਾਜਿਲਕਾ ਦੇ ਸ਼ਹਿਰ ਅਬੋਹਰ ਦੇ ਇੱਕ ਵਪਾਰੀ ਤੋਂ ਫਿਰੌਤੀ ਮੰਗਣ ਆਏ ਲਾਰੈਂਸ ਗੈਂਗ ਦੇ ਬਾਈਕ ਸਵਾਰਾਂ ਨੇ ਵੀਰਵਾਰ ਰਾਤ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਇੱਕ ਦੋਸ਼ੀ ਦੇ ਗੋਡੇ 'ਤੇ ਸੱਟ ਲੱਗ ਗਈ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਜ਼ਖਮੀ ਹੁੰਦੇ ਹੀ ਬਾਈਕ ਕੱਚੀ ਸੜਕ 'ਤੇ ਡਿੱਗ ਗਈ। ਦੋ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। 2 ਨੂੰ ਥਾਣਾ ਕੋਤਵਾਲੀ ਲਿਆਂਦਾ ਗਿਆ ਜਦੋਂ ਕਿ ਜ਼ਖਮੀ ਮੁਲਜ਼ਮ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

    ਜਿਕਰਯੋਗ ਹੈ ਕਿ ਜਿਲ੍ਹਾ ਫਾਜਿਲਕਾ ਦੇ ਸ਼ਹਿਰ ਅਬੋਹਰ ਐੱਸਪੀ ਪੈਰਿਸ ਦੇਸ਼ਮੁਖ ਨੇ ਦੇਰ ਰਾਤ ਕਰੀਬ 9 ਵਜੇ ਪੱਤਰਕਾਰਾਂ ਨੂੰ ਦੱਸਿਆ ਕਿ ਫਰਵਰੀ ਵਿੱਚ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਨਾਂ ’ਤੇ ਸ਼ਹਿਰ ਦੇ ਇੱਕ ਪ੍ਰਾਪਰਟੀ ਡੀਲਰ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪਹਿਲਾਂ ਉਸ ਨੂੰ ਫੋਨ 'ਤੇ ਧਮਕੀ ਦਿੱਤੀ ਗਈ ਅਤੇ ਬਾਅਦ 'ਚ ਕਾਰੋਬਾਰੀ ਨੂੰ ਇੱਕ ਵਾਰ ਫਿਰ ਧਮਕੀ ਦਿੱਤੀ ਗਈ। ਪੁਲਿਸ ਨੇ ਮੁਲਜ਼ਮਾਂ ਸਬੰਧੀ ਤਕਨੀਕੀ ਜਾਣਕਾਰੀ ਇਕੱਠੀ ਕੀਤੀ ਅਤੇ ਮੁਖਬਰਾਂ ਤੋਂ ਮੁਲਜ਼ਮਾਂ ਬਾਰੇ ਪੁੱਛਗਿੱਛ ਕੀਤੀ।

    ਮੁਲਜ਼ਮਾਂ ਦੀ ਭਾਲ ਕਰਦੇ ਹੋਏ ਵੀਰਵਾਰ ਨੂੰ ਥਾਣਾ ਕੋਤਵਾਲੀ ਦੇ ਐਸਐਚਓ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਅਬੋਹਰ ਵੱਲ ਰਵਾਨਾ ਹੋਈ। ਇਸ ਦੌਰਾਨ ਪੁਲਿਸ ਨੂੰ ਮੁਲਜ਼ਮਾਂ ਦੇ ਸ੍ਰੀਗੰਗਾਨਗਰ ਵੱਲ ਆਉਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਟੀਮ ਪਿੰਡ ਸਾਧੂਵਾਲੀ ਨੇੜੇ ਪੁੱਜੀ ਤਾਂ ਤਿੰਨ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਪੁਲਿਸ ਦੀ ਕਾਰ ਨੂੰ ਦੇਖ ਕੇ ਨਹਿਰ ਦੇ ਨਾਲ ਵਾਲੀ ਕੱਚੀ ਸੜਕ ’ਤੇ ਮੋਟਰਸਾਈਕਲ ਭਜਾ ਲਿਆ, ਇਸ ’ਤੇ ਪੁਲੀਸ ਟੀਮ ਨੇ ਉਨ੍ਹਾਂ ਦਾ ਪਿੱਛਾ ਕੀਤਾ।

    ਪੁਲਿਸ ਦੀ ਗੱਡੀ ਨੂੰ ਨੇੜੇ ਆਉਂਦੀ ਦੇਖ ਮੁਲਜ਼ਮਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਜਦੋਂ ਥਾਣਾ ਕੋਤਵਾਲੀ ਦੇ ਐਸਐਚਓ ਨੇ ਗੋਲੀ ਚਲਾਈ ਤਾਂ ਗੋਲੀ ਪੰਜਾਬ ਦੇ ਬਹਾਵਵਾਲਾ ਥਾਣਾ ਖੇਤਰ ਦੇ ਪਿੰਡ ਰਾਜਾਵਾਲੀ ਦੇ ਵਾਸੀ ਹਰੀਸ਼ ਪੁੱਤਰ ਮਨੋਹਰ ਲਾਲ ਦੀ ਲੱਤ ਵਿੱਚ ਲੱਗੀ।

    ਗੋਲੀ ਲੱਗਦੇ ਹੀ ਬਾਈਕ ਸੜਕ ਕਿਨਾਰੇ ਡਿੱਗ ਪਈ ਅਤੇ ਪੁਲਿਸ ਟੀਮ ਨੇ ਹਰੀਸ਼ ਅਤੇ ਉਸਦੇ ਦੋ ਸਾਥੀਆਂ ਸੋਨੂੰ ਪੁੱਤਰ ਧਰਮਪਾਲ ਵਾਸੀ ਰਾਜਵਾਲੀ ਥਾਣਾ ਬਹਾਵਵਾਲਾ ਥਾਣਾ ਪੰਜਾਬ, ਅਬੋਹਰ ਅਤੇ ਸਚਿਨ ਪੁੱਤਰ ਰਾਮ ਕੁਮਾਰ ਨੂੰ ਕਾਬੂ ਕਰ ਲਿਆ। ਪੁਲਿਸ ਅਨੁਸਾਰ ਇਹਨਾਂ ਅਪਰਾਧੀਆਂ ਉਪਰ ਪਹਿਲਾਂ ਵੀ ਕੁੱਝ ਹੋਰ ਮਾਮਲੇ ਦਰਜ ਹਨ ਅਤੇ ਦੋਸ਼ੀਆਂ ਦੇ ਅਪਰਾਧਿਕ ਰਿਕਾਰਡ ਦਾ ਪਤਾ ਲਗਾਇਆ ਜਾ ਰਿਹਾ ਹੈ।

    First published:

    Tags: Extortion racket, Fazilka, Firig, Lawrance Bishnoi