ਸੁਰਜ ਭਾਨ
ਬਠਿੰਡਾ : ਕੇਂਦਰੀ ਜੇਲ੍ਹ ਦੇ ਬਾਹਰ ਉਸ ਸਮੇਂ ਸਭ ਹੱਕੇ ਬੱਕੇ ਰਹਿ ਗਏ ਜਦੋਂ ਦੋ ਨਾਬਾਲਗ ਕੁੜੀਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਲਈ ਆਈਆਂ ਅਤੇ ਲਾਰੈਂਸ ਬਿਸ਼ਨੋਈ ਨਾਲ ਸੈਲਫਈਆਂ ਲੈਣ ਲੱਗੀਆਂ। ਜੇਲ੍ਹ ਪ੍ਰਸ਼ਾਸਨ ਨੇ ਇਹਨਾਂ ਦੋਨਾਂ ਕੁੜੀਆਂ ਨੂੰ ਗ੍ਰਿਫਤਾਰ ਕਰਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੋਲ ਪੇਸ਼ ਕਰ ਦਿੱਤੀਆਂ।
ਦਰਅਸਲ ਇਹ ਦੋਨੋਂ ਨਾਬਾਲਗ ਲੜਕੀਆਂ ਸਕੀਆਂ ਭੈਣਾਂ ਹਨ, ਜੋ ਕਿ ਝਾਰਖੰਡ ਦੀਆਂ ਰਹਿਣ ਵਾਲੀਆਂ ਹਨ। ਫਿਲਹਾਲ ਪਿਛਲੇ ਕੁਝ ਸਮੇਂ ਤੋਂ ਦਿੱਲੀ 'ਚ ਰਹਿ ਰਹੀਆਂ ਸੀ ਅਤੇ ਘਰੋਂ ਝੂਠ ਬੋਲ ਕੇ ਆਈਆਂ ਸੀ ਕਿ ਸਕੂਲ ਦੇ ਟੂਰ 'ਤੇ ਜਾ ਰਹੀਆਂ ਹਨ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਦੋਵੇਂ ਨਾਬਾਲਗ ਲੜਕੀਆਂ ਘਰੋਂ ਝੂਠ ਬੋਲ ਕੇ ਬਠਿੰਡਾ ਪਹੁੰਚੀਆਂ ਹਨ, ਇਸ ਤੋਂ ਪਹਿਲਾਂ ਦੋਵਾਂ ਨੇ ਇੱਕ ਰਾਤ ਬਠਿੰਡਾ ਰੇਲਵੇ ਸਟੇਸ਼ਨ 'ਤੇ ਵੀ ਬਿਤਾਈ ਸੀ।
ਬਠਿੰਡਾ ਕੇਂਦਰੀ ਜੇਲ੍ਹ ਦੇ ਬਾਹਰ ਪਹੁੰਚੀਆਂ ਲੜਕੀਆਂ ਤੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਹੈ ਕਿ ਇਹਨਾਂ ਦਾ ਮਕਸਦ ਬਠਿੰਡਾ ਕੇਂਦਰੀ ਜੇਲ ਦੇ ਬਾਹਰ ਸੈਲਫੀ ਲੈ ਕੇ ਫਰੈਂਡ ਸਰਕਲ ਨੂੰ ਦਿਖਾਉਣਾ ਸੀ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪ੍ਰਭਾਵਿਤ ਹੋ ਕੇ ਬਠਿੰਡਾ ਜੇਲ 'ਚ ਬੰਦ ਲਾਰੈਂਸ ਬਿਸ਼ਨੋਈ ਨੂੰ ਮਿਲਣ ਆਈਆਂ।
ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਦੋਵਾਂ ਨਾਬਾਲਗ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ। ਫਿਲਹਾਲ ਦੋਵੇਂ ਲੜਕੀਆਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਸੇਫਟੀ ਸੈਂਟਰ ਭੇਜ ਦਿੱਤਾ ਗਿਆ ਹੈ, ਜੇਕਰ ਜਾਂਚ ਦੌਰਾਨ ਕੁਝ ਪਾਇਆ ਗਿਆ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ ਕਿ ਸਾਡੇ ਨੌਜਵਾਨ ਕੀ ਸੋਚਦੇ ਹਨ ਅਤੇ ਕਿਸ ਨੂੰ ਮੰਨਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda Central Jail, Bathinda news, Gangster Lawrence Bishnoi, Selfie