ਕਿਸੇ ਵੀ ਦੇਸ਼ ਦੇ ਆਰਥਿਕਤਾ ਵਿੱਚ ਬੈਂਕ ਅਹਿਮ ਭੂਮਿਕਾ ਨਿਭਾਉਂਦੇ ਹਨ। ਤਿੰਨ ਭਾਰਤੀ ਬੈਂਕਾਂ ਨੂੰ ਭਾਰਤ ਦੀ ਅਰਥਿਕਤਾ ਲਈ ਮਹੱਵਪੂਰਨ ਮੰਨਿਆ ਜਾ ਰਿਹਾ ਹੈ। ਇਹ ਸਾਡੇ ਦੇਸ਼ ਦੀ ਆਰਥਿਕਤਾ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਇਨ੍ਹਾਂ ਬੈਂਕਾਂ ਦੇ ਨਾਂ ਭਾਰਤੀ ਸਟੇਟ ਬੈਂਕ (SBI), ਆਈਸੀਆਈਸੀਆਈ ਅਤੇ ਐਚਡੀਐਫਸੀ ਹਨ। ਭਾਰਤ ਸਰਕਾਰ ਸਰਕਾਰ ਇਨ੍ਹਾਂ ਬੈਂਕਾਂ ਦੇ ਡੁੱਬਣ ਨੂੰ ਬਰਦਾਸ਼ਤ ਨਹੀਂ ਕਰ ਸਕਦੀ। RBI ਇਹਨਾਂ ਬੈਂਕਾਂ ਨੂੰ D-SIB ਸੂਚੀ ਵਿੱਚ ਰੱਖਦਾ ਹੈ। ਆਓ ਜਾਣਦੇ ਹਾਂ ਕਿ D-SIB ਸੂਚੀ ਕੀ ਹੈ ਤੇ ਇਸਦਾ ਕੀ ਮਹੱਤਵ ਹੈ।
ਪਿਛਲੇ ਦਿਨੀ ਅਮਰੀਕਾ ਦੇ ਦੋ ਬੈਂਕ ਸਿਲੀਕਾਨ ਵੈਲੀ ਅਤੇ ਸਿਗਨੇਚਰ ਬੈਂਕ ਡੁੱਬ ਗਏ ਹਨ। ਇਸ ਖ਼ਬਰ ਨੇ ਲੋਕਾਂ ਦੀ ਚਿੰਤਾਂ ਵਧਾ ਦਿੱਤੀ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਭਾਰਤ ਵਿੱਚ ਬੈਠੇ ਲੋਕ ਵੀ ਇਹ ਸੋਚ ਰਹੇ ਹਨ ਕਿ ਜਿੰਨਾਂ ਬੈਂਕਾਂ ਵਿੱਚ ਉਨ੍ਹਾਂ ਦਾ ਪੈਸਾ ਪਿਆ ਹੈ ਜੇਕਰ ਉਹ ਡੁੱਬ ਗਏ, ਤਾਂ ਉਨ੍ਹਾਂ ਦੇ ਪੈਸੇ ਦਾ ਕੀ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਤਿੰਨ ਅਜਿਹੇ ਬੈਂਕ ਹਨ ਜੋ ਕਦੇ ਡੁੱਬ ਨਹੀਂ ਸਕਦੇ। RBI ਇਹਨਾਂ ਬੈਂਕਾਂ ਨੂੰ D-SIB ਦੀ ਸੂਚੀ ਵਿੱਚ ਰੱਖਿਆ ਹੈ। ਇਸ ਸੂਚੀ ਵਿੱਚ ICICI, SBI ਅਤੇ HDFC ਬੈਂਕ ਸ਼ਾਮਿਲ ਹਨ।
ਕੀ ਹੈ D-SIB ਸੂਚੀ
D-SIB ਸੂਚੀ ਵਿੱਚ ਉਨ੍ਹਾਂ ਬੈਂਕਾਂ ਨੂੰ ਰੱਖਿਆ ਜਾਂਦਾ ਹੈ ਜੋ ਦੇਸ਼ ਦੀ ਆਰਥਿਕਤਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜੇਕਰ D-SIB ਸੂਚੀ ਵਾਲੇ ਬੈਂਕ ਡੁੱਬਦੇ ਹਨ ਤਾਂ ਦੇਸ਼ ਦੀ ਆਰਥਿਕਤਾ ਡਾਵਾਡੋਲ ਹੋ ਸਕਦੀ ਹੈ ਤੇ ਦੇਸ਼ ਵਿੱਚ ਆਰਥਿਕ ਸੰਕਟ ਦੀ ਸਥਿਤੀ ਬਣ ਸਕਦੀ ਹੈ। ਇਸ ਲਈ ਸਰਕਾਰ ਇਨ੍ਹਾਂ ਬੈਂਕਾਂ ਨੂੰ ਨਹੀਂ ਡੁੱਬਣ ਦਿੰਦੀ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬੈਂਕਾਂ ਨੂੰ D-SIB ਸੂਚੀ ਵਿੱਚ ਲਿਆਉਣ ਦੀ ਪ੍ਰਣਾਲੀ 2008 ਦੀ ਆਰਥਿਕ ਮੰਦੀ ਤੋਂ ਬਾਅਦ ਸ਼ੁਰੂ ਹੋਈ। 2015 ਤੋਂ, RBI ਹਰ ਸਾਲ D-SIB ਦੀ ਸੂਚੀ ਜਾਰੀ ਕਰਦਾ ਹੈ। 2015 ਅਤੇ 2016 ਵਿੱਚ ਸਿਰਫ਼ SBI ਅਤੇ ICICI ਬੈਂਕ ਹੀ D-SIB ਸੂਚੀ ਵਿੱਚ ਸ਼ਾਮਿਲ ਸਨ। 2017 ਵਿੱਚ HDFC ਵੀ ਇਸ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਿਆ।
D-SIB ਸੂਚੀ ਦੇ ਲਈ ਚੋਣ ਵਿਧੀ
ਆਰਬੀਆਈ ਦੇਸ਼ ਦੇ ਸਾਰੇ ਬੈਂਕਾਂ ਨੂੰ ਸਕੋਰ ਦਿੰਦਾ ਹੈ। ਇਹ ਸਕੋਰ ਬੈਂਕ ਦੀ ਕਾਰਗੁਜ਼ਾਰੀ ਤੇ ਬੈਂਕ ਦੇ ਗਾਹਕਾਂ ਦੇ ਆਧਾਰ ‘ਤੇ ਦਿੱਤੇ ਜਾਂਦੇ ਹਨ। ਆਰਬੀਆਈ ਦੇ ਅਨੁਸਾਰ ਕਿਸੇ ਬੈਂਕ ਨੂੰ D-SIB ਦੀ ਸੂਚੀ ਵਿੱਚ ਸ਼ਾਮਿਲ ਕਰਨ ਲਈ, ਬੈਂਕ ਦੀ ਸੰਪੱਤੀ ਰਾਸ਼ਟਰੀ GDP ਦੇ 2 ਪ੍ਰਤੀਸ਼ਤ ਤੋਂ ਵੱਧ ਹੋਣੀ ਚਾਹੀਦੀ ਹੈ। ਬੈਂਕ ਦੀ ਮਹੱਤਤਾ ਦੇ ਆਧਾਰ 'ਤੇ D-SIB ਸੂਚੀ ਨੂੰ 5 ਵੱਖ ਵੱਖ ਬਕਿੱਟਸ ਵਿੱਚ ਰੱਖਿਆ ਜਾਂਦਾ ਹੈ। ਬਕਿੱਟਸ ਪੰਜ ਦਾ ਭਾਵ ਹੈ ਸਭ ਤੋਂ ਮਹੱਤਵਪੂਰਨ ਬੈਂਕ ਤੇ ਬਕਿੱਟਸ ਇੱਕ ਦਾ ਭਾਵ ਹੈ ਘੱਟ ਮਹੱਤਵਪੂਰਨ ਬੈਂਕ। ਐਸਬੀਆਈ D-SIB ਦੀ ਬਕਿੱਟ ਤਿੰਨ ਵਿੱਚ, ਐਚਡੀਐਫਸੀ ਅਤੇ ਆਈਸੀਆਈਸੀਆਈ ਬੈਂਕ ਬਕਿੱਟ ਵਨ ਵਿੱਚ ਆਉਂਦੇ ਹਨ।
ਕੀ ਹੈ ਬੈਂਕ ਰਨ
ਜਦੋਂ ਬਹੁਤ ਸਾਰੇ ਗਾਹਕ ਇੱਕੋਂ ਸਮੇਂ ਆਪਣੇ ਪੈਸੇ ਕਢਵਾਉਣ ਲੱਗਦੇ ਹਨ, ਤਾਂ ਇਸਨੂੰ ਬੈਂਕ ਰਨ ਕਿਹਾ ਜਾਂਦਾ ਹੈ। ਬੈਂਕ ਰਨ ਦੀ ਸਥਿਤੀ ਵਿੱਚ ਬੈਂਕ ਦੀ ਨਕਦ ਜਮ੍ਹਾਂ ਰਕਮ ਘਟਨ ਲੱਗਦੀ ਹੈ। ਇਸ ਕਾਰਨ ਅਮਰੀਕਾ ਦਾ ਸਿਲੀਕਾਨ ਵੈਲੀ ਬੈਂਕ (SVB) ਡੁੱਬ ਗਿਆ।
ਕੀ ਹੈ ਕੈਪੀਟਲ ਬਫਰ
ਬੈਂਕ ਦੇ ਕੰਮ ਲਈ ਲੋੜੀਂਦੀ ਨਕਦੀ ਤੋਂ ਬਿਨ੍ਹਾਂ ਜੋ ਵਾਧੂ ਨਕਦੀ ਰੱਖੀ ਜਾਂਦੀ ਹੈ, ਉਸਨੂੰ ਕੈਪੀਟਲ ਬਫਰ ਕਿਹਾ ਜਾਂਦਾ ਹੈ। ਨਕਦੀ ਦੀ ਜ਼ਿਆਦਾ ਮੰਗ ਨੂੰ ਪੂਰਾ ਕਰਨ ਲਈ ਇਸ ਪੈਸੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਬਿਲਕੁਲ ਉਵੇ ਹੀ ਹੈ ਜਿਵੇਂ ਤੁਸੀਂ ਐਮਰਜੈਂਸੀ ਲਈ ਆਪਣੇ ਕੋਲ ਲੋੜ ਤੋਂ ਵੱਧ ਪੈਸੇ ਰੱਖੋਂ।
ਦੱਸ ਦੇਈਏ ਕਿ ਜੋ ਬੈਂਕ D-SIB ਸੂਚੀ ਵਿੱਚ ਆਉਂਦੇ ਹਨ ਉਹ ਆਪਣੇ ਕੋਲ ਕੈਪੀਟਲ ਬਫਰ ਰੱਖਦੇ ਹਨ। ਆਰਬੀਆਈ ਦੇ ਨਿਯਮਾਂ ਅਨੁਸਾਰ D-SIB ਸੂਚੀ ਵਿੱਚ ਸ਼ਾਮਿਲ ਬੈਂਕਾਂ ਨੂੰ ਕਾਮਨ ਇਕੁਇਟੀ ਟੀਅਰ 1 (CET1) ਪੂੰਜੀ ਨਾਮਕ ਇੱਕ ਵਾਧੂ ਫੰਡ ਵੀ ਕਾਇਮ ਰੱਖਣਾ ਪੈਂਦਾ ਹੈ। RBI ਦੇ ਨਵੀਨਤਮ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, SBI ਨੂੰ CET1 ਪੂੰਜੀ ਦੇ ਤੌਰ 'ਤੇ ਆਪਣੇ ਜੋਖਮ ਭਾਰ ਵਾਲੇ ਸੰਪਤੀਆਂ (RWA) ਦਾ 0.60 ਪ੍ਰਤੀਸ਼ਤ ਰੱਖਣ ਦੀ ਲੋੜ ਹੈ, ਜਦੋਂ ਕਿ ICICI ਅਤੇ HDFC ਬੈਂਕਾਂ ਨੂੰ 0.20 ਪ੍ਰਤੀਸ਼ਤ ਵਾਧੂ CET1 ਪੂੰਜੀ ਰੱਖਣ ਦੀ ਲੋੜ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।