Home /News /business /

Android 13 ਨਾਲ ਮਿਲੇਗਾ 7 ਹਜ਼ਾਰ ਤੋਂ ਘੱਟ ਕੀਮਤ ਵਾਲਾ ਦਮਦਾਰ ਫ਼ੋਨ, Moto E13 ਦੀ ਸੇਲ ਹੋਈ ਸ਼ੁਰੂ

Android 13 ਨਾਲ ਮਿਲੇਗਾ 7 ਹਜ਼ਾਰ ਤੋਂ ਘੱਟ ਕੀਮਤ ਵਾਲਾ ਦਮਦਾਰ ਫ਼ੋਨ, Moto E13 ਦੀ ਸੇਲ ਹੋਈ ਸ਼ੁਰੂ

Moto E13 ਨੂੰ ਪਹਿਲੀ ਵਾਰ ਸੇਲ 'ਚ ਉਪਲੱਬਧ ਕਰਵਾਇਆ ਜਾ ਰਿਹਾ

Moto E13 ਨੂੰ ਪਹਿਲੀ ਵਾਰ ਸੇਲ 'ਚ ਉਪਲੱਬਧ ਕਰਵਾਇਆ ਜਾ ਰਿਹਾ

ਮੋਟੋਰੋਲਾ ਨੇ Moto E13 ਨੂੰ ਸਾਰੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਨਾਲ ਲੈਸ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੀ ਡਿਸਪਲੇ 6.5 ਇੰਚ ਹੈ। ਇਸ ਵਿੱਚ 5000mAh ਦੀ ਬੈਟਰੀ ਅਤੇ ਇੱਕ ਸ਼ਾਨਦਾਰ ਕੈਮਰਾ ਹੈ। ਭਾਰਤ 'ਚ Moto E13 ਦੀ ਵਿੱਕਰੀ ਬੀਤੇ ਦਿਨ ਤੋਂ ਸ਼ੁਰੂ ਹੋ ਗਈ ਹੈ। Moto E13 ਨੂੰ ਤਿੰਨ ਰੰਗਾਂ ਦੇ ਵਿਕਲਪਾਂ ਵਿੱਚ ਲਾਂਚ ਕੀਤਾ ਗਿਆ ਹੈ ਜਿਸ ਵਿੱਚ Cosmic Black, Aurora Green ਅਤੇ Creamy White ਸ਼ਾਮਲ ਹਨ। ਸਮਾਰਟਫੋਨ ਦੀ ਵਿੱਕਰੀ 15 ਫਰਵਰੀ, 2023 ਨੂੰ ਦੁਪਹਿਰ 12 ਵਜੇ ਫਲਿੱਪਕਾਰਟ 'ਤੇ ਸ਼ੁਰੂ ਹੋਈ ਸੀ।

ਹੋਰ ਪੜ੍ਹੋ ...
  • Share this:

ਮੋਟੋਰੋਲਾ ਨੇ ਲੰਬੇ ਸਮੇਂ ਬਾਅਦ ਭਾਰਤ 'ਚ ਬਜਟ ਫ਼ੋਨ Moto E13 ਲਾਂਚ ਕੀਤਾ ਹੈ। ਮੋਟੋਰੋਲਾ ਨੇ Moto E13 ਨੂੰ ਸਾਰੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਨਾਲ ਲੈਸ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੀ ਡਿਸਪਲੇ 6.5 ਇੰਚ ਹੈ। ਇਸ ਵਿੱਚ 5000mAh ਦੀ ਬੈਟਰੀ ਅਤੇ ਇੱਕ ਸ਼ਾਨਦਾਰ ਕੈਮਰਾ ਹੈ। ਭਾਰਤ 'ਚ Moto E13 ਦੀ ਵਿੱਕਰੀ ਬੀਤੇ ਦਿਨ ਤੋਂ ਸ਼ੁਰੂ ਹੋ ਗਈ ਹੈ। Moto E13 ਨੂੰ ਤਿੰਨ ਰੰਗਾਂ ਦੇ ਵਿਕਲਪਾਂ ਵਿੱਚ ਲਾਂਚ ਕੀਤਾ ਗਿਆ ਹੈ ਜਿਸ ਵਿੱਚ Cosmic Black, Aurora Green ਅਤੇ Creamy White ਸ਼ਾਮਲ ਹਨ। ਸਮਾਰਟਫੋਨ ਦੀ ਵਿੱਕਰੀ 15 ਫਰਵਰੀ, 2023 ਨੂੰ ਦੁਪਹਿਰ 12 ਵਜੇ ਫਲਿੱਪਕਾਰਟ 'ਤੇ ਸ਼ੁਰੂ ਹੋਈ ਸੀ।


Moto E13 ਦੇ ਸਪੈਸੀਫਿਕੇਸ਼ਨ ਅਤੇ ਫੀਚਰਸ ਦੀ ਗੱਲ ਕਰੀਏ ਤਾਂ Moto E13 ਵਿੱਚ 6.5-ਇੰਚ ਦੀ IPS LCD ਡਿਸਪਲੇ ਹੈ। ਇਹ Android, Android 13 (Go Edition) ਦੇ ਲੇਟੈਸਟ ਵਰਜ਼ਨ 'ਤੇ ਵੀ ਚੱਲਦਾ ਹੈ, ਇਸ ਦਾ ਮਤਲਬ ਹੈ ਕਿ ਤੁਹਾਨੂੰ ਸਾਰੇ ਲੇਟੈਸਟ ਫ਼ੀਚਰ ਦੇਖਣ ਨੂੰ ਮਿਲਣਗੇ। ਮੋਟੋ E13 ਡੌਲਬੀ ਐਟਮੌਸ ਆਡੀਓ ਦੇ ਨਾਲ ਇੱਕ ਇਮਰਸਿਵ ਆਡੀਓ-ਵਿਜ਼ੂਅਲ ਅਨੁਭਵ ਪ੍ਰਦਾਨ ਕਰਦਾ ਹੈ। ਕਨੈਕਟੀਵਿਟੀ ਲਈ ਇਸ ਵਿੱਚ ਡਿਊਲ-ਬੈਂਡ ਵਾਈ-ਫਾਈ, USB ਟਾਈਪ-ਸੀ 2.0 ਕਨੈਕਟਰ ਅਤੇ ਬਲ਼ੂ ਟੁੱਥ 5.0 ਵਾਇਰਲੈੱਸ ਤਕਨਾਲੋਜੀ ਮਿਲਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ Moto E13 'ਚ 13MP AI ਪਾਵਰਡ ਕੈਮਰਾ ਸਿਸਟਮ ਹੈ। 5MP ਦਾ ਫ਼ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫ਼ੋਨ ਵਿੱਚ Mali-G67 MP1 GPU ਦਿੱਤਾ ਗਿਆ ਹੈ ਅਤੇ ਇਹ Unisoc T606 ਚਿੱਪ ਸੈੱਟ ਨਾਲ ਲੈਸ ਹੈ।


ਇਹ ਫ਼ੋਨ ਬਹੁਤ ਹਲਕਾ ਅਤੇ ਪਤਲਾ ਵੀ ਹੈ, ਇਸ ਲਈ ਤੁਸੀਂ ਇਸ ਨੂੰ ਆਸਾਨੀ ਨਾਲ ਆਪਣੀ ਜੇਬ ਵਿੱਚ ਰੱਖ ਸਕਦੇ ਹੋ। ਇਹ ਸਿਰਫ਼ 8.47mm ਪਤਲਾ ਹੈ ਅਤੇ ਇਸ ਦਾ ਵਜ਼ਨ ਸਿਰਫ਼ 179.5g ਹੈ। 3 ਸੁੰਦਰ ਰੰਗਾਂ ਦੇ ਨਾਲ ਇਹ ਇੱਕ ਐਕ੍ਰੀਲਿਕ ਗਲਾਸ ਬੈਕ ਫਿਨਿਸ਼ ਦੇ ਨਾਲ ਆਉਂਦਾ ਹੈ। ਸਪਿਲ ਅਤੇ ਸਪਲੈਸ਼ ਤੋਂ ਬਚਾਉਣ ਲਈ ਇਸ ਫ਼ੋਨ ਵਿੱਚ IP52-ਰੇਟਿਡ ਵਾਟਰ-ਰੋਪੀਲੈਂਟ ਡਿਜ਼ਾਈਨ ਦਿੱਤਾ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ 2GB RAM + 64GB ਸਟੋਰੇਜ ਵਾਲੇ Motorola Moto E13 ਦੇ ਬੇਸ ਵੇਰੀਐਂਟ ਦੀ ਕੀਮਤ 6,999 ਰੁਪਏ ਹੈ, ਜਦਕਿ 4GB RAM + 64GB ਸਟੋਰੇਜ ਵੇਰੀਐਂਟ ਦੀ ਕੀਮਤ 7,999 ਰੁਪਏ ਹੈ। ਫ਼ੋਨ 'ਚ 2GB/4GB ਰੈਮ ਅਤੇ 64GB ਇੰਟਰਨਲ ਸਟੋਰੇਜ ਹੈ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ 1TB ਤੱਕ ਵਧਾਇਆ ਜਾ ਸਕਦਾ ਹੈ।

Published by:Shiv Kumar
First published:

Tags: Android Phone, Google, Smartphone, Tech News, Tech news update