Bank News: ਪਿਛਲੇ ਸਾਲ RBI ਨੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਰੇਪੋ ਰੇਟ ਵਿੱਚ ਲਗਾਤਾਰ 9 ਵਾਰ ਵਾਧਾ ਕੀਤਾ। ਇਸ ਵਾਧੇ ਨਾਲ ਇੱਕ ਪਾਸੇ ਹਰ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋ ਗਏ ਅਤੇ ਦੂਸਰੇ ਪਾਸੇ ਬੈਂਕਾਂ ਨੇ ਆਪਣੀਆਂ FD ਵਿਆਜ ਦਰਾਂ ਵਿੱਚ ਵਾਧਾ ਸ਼ੁਰੂ ਕਰ ਦਿੱਤਾ।
ਪਿਛਲੇ ਸਾਲ ਵੀ ਕਈ ਸਰਕਾਰੀ ਅਤੇ ਨਿੱਜੀ ਬੈਂਕਾਂ ਨੇ ਆਪਣੀਆਂ FD ਵਿਆਜ ਦਰਾਂ ਵਧਾਈਆਂ ਅਤੇ ਇਹ ਵਾਧਾ ਨਵੇਂ ਸਾਲ ਵਿੱਚ ਵੀ ਉਸੇ ਤਰ੍ਹਾਂ ਜਾਰੀ ਹੈ। ਇਸ ਵਾਧੇ ਦੀ ਕੜੀ ਵਿੱਚ Bandhan Bank ਨੇ ਵੀ ਆਪਣੀਆਂ FD ਵਿਆਜ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਬੈਂਕ ਨੇ ਆਪਣੀਆਂ FD ਵਿਆਜ ਦਰਾਂ ਵਿੱਚ 0.50% ਦਾ ਵਾਧਾ ਕੀਤਾ ਹੈ। ਨਵੀਆਂ ਵਿਆਜ ਦਰਾਂ 6 ਫਰਵਰੀ 2023 ਤੋਂ ਲਾਗੂ ਹਨ।
ਇਸ ਵਾਧੇ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਬੈਂਕ ਹੁਣ ਸੀਨੀਅਰ ਨਾਗਰਿਕਾਂ ਨੂੰ FD 'ਤੇ 8.5% ਦੀ ਵਿਆਜ ਦਰ ਦੀ ਪੇਸ਼ਕਸ਼ ਕਰੇਗਾ ਅਤੇ ਆਮ ਨਾਗਰਿਕਾਂ ਨੂੰ 8% ਵਿਆਜ ਦੇਵੇਗਾ। ਬੰਧਨ ਬੈਂਕ ਨੇ ਇਹ ਜਾਣਕਾਰੀ ਸੋਮਵਾਰ ਯਾਨੀ 6 ਫਰਵਰੀ 2023 ਨੂੰ ਦਿੱਤੀ ਅਤੇ ਕਿਹਾ ਕਿ ਬੈਂਕ ਹੁਣ 600 ਦਿਨਾਂ ਦੀ ਵਿਸ਼ੇਸ਼ ਫਿਕਸਡ ਡਿਪਾਜ਼ਿਟ 'ਤੇ ਸੀਨੀਅਰ ਨਾਗਰਿਕਾਂ ਨੂੰ 8.5% ਅਤੇ ਹੋਰ ਨਾਗਰਿਕਾਂ ਨੂੰ 8% ਸਾਲਾਨਾ ਦੀ ਦਰ ਨਾਲ ਵਿਆਜ ਦਾ ਭੁਗਤਾਨ ਕਰੇਗਾ।
ਜੇਕਰ ਕੋਈ ਇਕ ਸਾਲ ਲਈ FD ਕਰਵਾਉਂਦਾ ਹੈ ਤਾਂ ਉਸਨੂੰ ਹੁਣ 7% ਵਿਆਜ ਮਿਲੇਗਾ। ਸੀਨੀਅਰ ਨਾਗਰਿਕਾਂ ਨੂੰ ਵਾਧੂ 0.5 ਫੀਸਦੀ ਵਿਆਜ ਮਿਲੇਗਾ। ਜਿਸਦਾ ਮਤਲਬ ਹੈ ਕਿ ਇਕ ਸਾਲ ਦੀ FD 'ਤੇ ਸੀਨੀਅਰ ਨਾਗਰਿਕਾਂ ਨੂੰ 7.5% ਵਿਆਜ ਮਿਲੇਗਾ।
ਜਨ ਸਮਾਲ ਫਾਈਨਾਂਸ ਬੈਂਕ ਨੇ ਵੀ ਕੀਤਾ ਵਾਧੇ ਦਾ ਐਲਾਨ: ਇਸ ਤੋਂ ਪਹਿਲਾਂ Jana Small Finance Bank ਨੇ ਆਪਣੀਆਂ FD ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਅਧਿਕਾਰਿ ਵੈੱਬਸਾਈਟ ਅਨੁਸਾਰ ਇਹ ਵਾਧਾ 1 ਫਰਵਰੀ ਤੋਂ ਲਾਗੂ ਹੈ। ਬੈਂਕ ਹੁਣ 2 ਸਾਲਾਂ ਤੋਂ ਵੱਧ ਦੀ ਮਿਆਦ ਵਾਲੀ FD 'ਤੇ 8.10% ਤੱਕ ਵਿਆਜ ਦੇ ਰਹੀ ਹੈ।
'ਫਿਕਸਡ ਡਿਪਾਜ਼ਿਟ ਪਲੱਸ' ਨਾਮ ਦੀ ਇੱਕ ਵਿਸ਼ੇਸ਼ FD ਵਿੱਚ 3 ਸਾਲਾਂ ਤੋਂ ਵੱਧ ਦੀ ਮਿਆਦ ਲਈ ਨਿਵੇਸ਼ ਕਰਕੇ ਤੁਸੀਂ 8.25% ਤੱਕ ਵਿਆਜ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ ਸੀਨੀਅਰ ਨਾਗਰਿਕਾਂ ਨੂੰ ਇਸ FD 'ਤੇ 8.80% ਵਿਆਜ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Business, FD interest rates