Home /News /business /

Investmnet Tips: ਤੁਸੀਂ ਵੀ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹੋ ਚਿੰਤਤ ਤਾਂ ਇਹਨਾਂ 7 ਯੋਜਨਾਵਾਂ ਵਿੱਚ ਕਰੋ ਨਿਵੇਸ਼

Investmnet Tips: ਤੁਸੀਂ ਵੀ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹੋ ਚਿੰਤਤ ਤਾਂ ਇਹਨਾਂ 7 ਯੋਜਨਾਵਾਂ ਵਿੱਚ ਕਰੋ ਨਿਵੇਸ਼

investmnet tips for children

investmnet tips for children

ਅਸੀਂ ਅੱਜ ਤੁਹਾਨੂੰ ਕੁੱਝ ਅਜਿਹੀਆਂ ਯੋਜਨਾਵਾਂ ਬਾਰੇ ਦੱਸਾਂਗੇ ਜਿਹਨਾਂ ਵਿੱਚ ਨਿਵੇਸ਼ ਕਰਨ ਨਾਲ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਕਰਨੀ ਛੱਡ ਦਿਓਗੇ। ਅਸੀਂ ਸਾਰੇ ਜਾਣਦੇ ਹਾਂ ਕਿ ਪੜ੍ਹਾਈ ਕਿੰਨੀ ਮਹਿੰਗੀ ਹੈ ਅਤੇ ਇਸ ਨਾਲ ਮੁਕਾਬਲਾ ਕਰਨ ਲਈ ਤੁਹਾਡਾ ਨਿਵੇਸ਼ ਵਿਕਲਪ ਵੀ ਉਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ।

ਹੋਰ ਪੜ੍ਹੋ ...
  • Share this:

ਹਰ ਮਾਤਾ-ਪਿਤਾ ਚਾਹੁੰਦਾ ਹੈ ਕਿ ਉਸਦੇ ਬੱਚਿਆਂ ਦਾ ਭਵਿੱਖ ਸੋਹਣਾ ਤੇ ਸ਼ਾਨਦਾਰ ਹੋਵੇ। ਇਸ ਲਈ ਉਹ ਦਿਨ ਰਾਤ ਮਿਹਨਤ ਕਰਦੇ ਹਨ ਅਤੇ ਆਪਣੇ ਬੱਚਿਆਂ ਨੂੰ ਹਰ ਉਹ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੇ ਹਨ ਜੋ ਉਹਨਾਂ ਦੇ ਬੱਚੇ ਮੰਗਦੇ ਹਨ। ਪਰ ਫਿਰ ਵੀ ਮਾਤਾ-ਪਿਤਾ ਨੂੰ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਹੁਤ ਚਿੰਤਾ ਹੁੰਦੀ ਹੈ ਕਿ ਉਹਨਾਂ ਦੀ ਪੜ੍ਹਾਈ-ਲਿਖਾਈ ਅਤੇ ਵਿਆਹ 'ਤੇ ਹੋਣ ਵਾਲੇ ਖਰਚਿਆਂ ਨੂੰ ਉਹ ਕਿਸ ਤਰ੍ਹਾਂ ਪੂਰਾ ਕਰਨਗੇ।

ਅਸੀਂ ਅੱਜ ਤੁਹਾਨੂੰ ਕੁੱਝ ਅਜਿਹੀਆਂ ਯੋਜਨਾਵਾਂ ਬਾਰੇ ਦੱਸਾਂਗੇ ਜਿਹਨਾਂ ਵਿੱਚ ਨਿਵੇਸ਼ ਕਰਨ ਨਾਲ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਕਰਨੀ ਛੱਡ ਦਿਓਗੇ। ਅਸੀਂ ਸਾਰੇ ਜਾਣਦੇ ਹਾਂ ਕਿ ਪੜ੍ਹਾਈ ਕਿੰਨੀ ਮਹਿੰਗੀ ਹੈ ਅਤੇ ਇਸ ਨਾਲ ਮੁਕਾਬਲਾ ਕਰਨ ਲਈ ਤੁਹਾਡਾ ਨਿਵੇਸ਼ ਵਿਕਲਪ ਵੀ ਉਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤੁਹਾਨੂੰ ਬੱਚੇ ਦੀ 22 ਸਾਲ ਦੀ ਉਮਰ ਤੱਕ 50 ਲੱਖ ਦਾ ਫ਼ੰਡ ਚਾਹੀਦਾ ਹੋਵੇਗਾ ਜਿਸ ਲਈ ਤੁਸੀਂ ਹੇਠ ਲਿਖੇ ਨਿਵੇਸ਼ ਵਿਕਲਪ ਵਰਤ ਸਕਦੇ ਹੋ।

ਮਿਉਚੁਅਲ ਫੰਡ ਨਿਵੇਸ਼: ਜੇਕਰ ਤੁਸੀਂ 2 ਸਾਲ ਦੀ ਉਮਰ ਤੋਂ 5100 ਰੁਪਏ ਪ੍ਰਤੀ ਮਹੀਨਾ ਨਿਵੇਸ਼ ਕਰਦੇ ਹੋ ਅਤੇ ਤੁਹਾਨੂੰ 12% ਰਿਟਰਨ ਮਿਲਦਾ ਹੈ ਤਾਂ ਤੁਸੀਂ ਆਸਾਨੀ ਨਾਲ 50 ਲੱਖ ਦਾ ਫ਼ੰਡ ਤਿਆਰ ਕਰ ਸਕਦੇ ਹੋ। ਜੇਕਰ ਤੁਸੀਂ 8 ਸਾਲ ਦੀ ਉਮਰ ਤੋਂ ਨਿਵੇਸ਼ ਕਰਨਾ ਸ਼ੁਰੂ ਕਰਦੇ ਹੋ, ਤਾਂ ਤੁਹਾਨੂੰ ਹਰ ਮਹੀਨੇ ਲਗਭਗ 11,271 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ, ਜਦੋਂ ਕਿ ਜੇਕਰ ਤੁਸੀਂ 12 ਸਾਲ ਦੀ ਉਮਰ ਤੋਂ ਨਿਵੇਸ਼ ਕਰਨਾ ਸ਼ੁਰੂ ਕਰਦੇ ਹੋ, ਤਾਂ ਤੁਹਾਨੂੰ ਪ੍ਰਤੀ ਮਹੀਨਾ 20,805 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਤੁਸੀਂ ਜਿੰਨੀ ਜਲਦੀ ਨਿਵੇਸ਼ ਕਰਨਾ ਸ਼ੁਰੂ ਕਰੋਗੇ ਤੁਹਾਨੂੰ ਫ਼ਾਇਦਾ ਵੀ ਉਸ ਹਿਸਾਬ ਨਾਲ ਹੋਵੇਗਾ।

ਇਹ ਹਨ ਵਧੀਆ ਨਿਵੇਸ਼ ਵਿਕਲਪ:

1. ਮਿਉਚੁਅਲ ਫੰਡ: ਇੱਥੇ ਤੁਸੀਂ ਹਰ ਮਹੀਨੇ ਥੋੜ੍ਹੇ-ਥੋੜ੍ਹੇ ਪੈਸੇ ਨਿਵੇਸ਼ ਕਰ ਸਕਦੇ ਹੋ। ਤੁਸੀਂ SIP ਰਾਹੀਂ ਥੋੜ੍ਹੀ ਜਿਹੀ ਰਕਮ ਨਾਲ ਨਿਵੇਸ਼ ਕਰਨਾ ਸ਼ੁਰੂ ਕਰ ਸਕਦੇ ਹੋ। ਤੁਸੀਂ ਲੰਬੇ ਸਮੇਂ ਵਿੱਚ ਆਪਣੇ ਨਿਵੇਸ਼ 'ਤੇ ਆਸਾਨੀ ਨਾਲ 12-15% ਵਾਪਸੀ ਪ੍ਰਾਪਤ ਕਰ ਸਕਦੇ ਹੋ।

2. ਯੂਨਿਟ ਲਿੰਕਡ ਇੰਸ਼ੋਰੈਂਸ ਪਲਾਨ (ULIPs): ਤੁਸੀਂ ਬੱਚਿਆਂ ਲਈ ਬੀਮਾ ਕੰਪਨੀਆਂ ਤੋਂ ਯੂਨਿਟ ਲਿੰਕਡ ਪਲਾਨ ਵੀ ਚੁਣ ਸਕਦੇ ਹੋ। ਮਾਰਕੀਟ ਨੂੰ ਧਿਆਨ ਵਿੱਚ ਰੱਖਦੇ ਹੋਏ, ਯੂਲਿਪ ਦਾ ਔਸਤ ਰਿਟਰਨ ਲਗਭਗ 12-15% ਹੈ।

3. FD, NSCs ਅਤੇ PPF: ਬੱਚਿਆਂ ਦੇ ਨਾਮ 'ਤੇ FD, NSCs ਅਤੇ PPF ਵਰਗੀਆਂ ਰਵਾਇਤੀ ਸਕੀਮਾਂ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ। ਇੱਥੇ ਜੋਖਿਮ ਵੀ ਨਹੀਂ ਹੁੰਦਾ ਅਤੇ ਰਿਟਰਨ ਵੀ ਵਧੀਆ ਮਿਲਦਾ ਹੈ।

4. Child Capital Guranteed Solutions: ਇਹ ਯੂਨਿਟ ਲਿੰਕਡ ਅਤੇ ਗਾਰੰਟੀਸ਼ੁਦਾ ਰਿਟਰਨ ਯੋਜਨਾਵਾਂ ਦਾ ਸੁਮੇਲ ਹੈ। ਇਹਨਾਂ ਸਕੀਮਾਂ ਵਿੱਚ, ਨਿਵੇਸ਼ ਕੀਤੀ ਰਕਮ ਦਾ 50-60% ਗਾਰੰਟੀਸ਼ੁਦਾ ਰਿਟਰਨ ਵਾਲੇ ਹਿੱਸੇ ਵਿੱਚ ਜਾਂਦਾ ਹੈ। ਇਹ ਵੀ ਨਿਵੇਸ਼ ਦਾ ਇੱਕ ਵਧੀਆ ਮਾਧਿਅਮ ਹੈ।

5. ਬਾਲ ਸਿੱਖਿਆ ਯੋਜਨਾ: ਭਾਰਤ ਵਿੱਚ ਬਾਲ ਸਿੱਖਿਆ ਯੋਜਨਾ ਇੱਕ ਕਿਸਮ ਦਾ ਬੀਮਾ ਹੈ ਜੋ ਤੁਹਾਡੇ ਬੱਚੇ ਦੇ ਭਵਿੱਖ ਨੂੰ ਯਕੀਨੀ ਬਣਾਉਂਦੇ ਹੋਏ ਤੁਹਾਡੀਆਂ ਬੱਚਤਾਂ ਦੀ ਰੱਖਿਆ ਕਰਦਾ ਹੈ। ਯੋਜਨਾ ਤੁਹਾਨੂੰ ਤੁਹਾਡੀ ਬਚਤ ਦਾ ਨਿਵੇਸ਼ ਕਰਨ ਅਤੇ ਬਾਅਦ ਵਿੱਚ ਤੁਹਾਡੇ ਬੱਚੇ ਦੀ ਸਿੱਖਿਆ ਲਈ ਇਸਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੀ ਹੈ।

6. ਪੋਸਟ ਆਫਿਸ ਆਰਡੀ ਸਕੀਮ: ਇਹ ਵੀ ਇੱਕ ਰਵਾਇਤੀ ਨਿਵੇਸ਼ ਵਿਕਲਪ ਹੈ ਤੁਸੀਂ ਇਸ ਵਿੱਚ ਬੱਚੇ ਦੇ ਨਾਮ 'ਤੇ ਖਾਤਾ ਖੋਲ੍ਹ ਸਕਦਾ ਇਹੋ। ਇਸ ਸਕੀਮ ਵਿੱਚ, ਤੁਸੀਂ ਹਰ ਮਹੀਨੇ 100 ਰੁਪਏ ਦਾ ਛੋਟਾ ਨਿਵੇਸ਼ ਕਰਕੇ ਇੱਕ ਵੱਡਾ ਫੰਡ ਬਣਾ ਸਕਦੇ ਹੋ।

7. ਸੁਕੰਨਿਆ ਸਮ੍ਰਿਧੀ ਯੋਜਨਾ: ਇਹ ਸਕੀਮ ਬੇਟੀਆਂ ਲਈ ਸਭ ਤੋਂ ਵਧੀਆ ਹੈ। ਇਸ ਸਕੀਮ ਤਹਿਤ ਤੁਸੀਂ ਆਪਣੀ ਬੇਟੀ ਦੇ ਨਾਂ 'ਤੇ 250 ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦੇ ਹੋ।

8. LIC ਦੀ ਨਵੀਂ ਚਿਲਡਰਨ ਮਨੀ ਬੈਕ ਪਲਾਨ: ਇਹ ਸਕੀਮ ਬੱਚਿਆਂ ਲਈ ਬਹੁਤ ਵਧੀਆ ਹੈ। LIC ਦੀ ਨਵੀਂ ਚਿਲਡਰਨ ਮਨੀ ਬੈਕ ਪਲਾਨ ਪਾਲਿਸੀ ਦੀ ਮਿਆਦ 25 ਸਾਲ ਹੈ। ਇਸ ਵਿੱਚ, ਤੁਹਾਨੂੰ ਕਿਸ਼ਤਾਂ ਵਿੱਚ ਪਰਿਪੱਕਤਾ ਦੀ ਰਕਮ ਮਿਲਦੀ ਹੈ। ਇਸ ਦੇ ਤਹਿਤ, ਜਦੋਂ ਤੁਹਾਡਾ ਬੱਚਾ 18 ਸਾਲ ਦਾ ਹੋ ਜਾਂਦਾ ਹੈ, ਤਾਂ ਉਸ ਨੂੰ ਪਹਿਲੀ ਵਾਰ ਭੁਗਤਾਨ ਕੀਤਾ ਜਾਂਦਾ ਹੈ।

ਚਾਈਲਡ ਪਲਾਨ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਮਹੱਤਵਪੂਰਨ ਜਾਣਕਾਰੀ: ਕਿਸੇ ਵੀ ਨਿਵੇਸ਼ ਯੋਜਨਾਂ ਤੋਂ ਪਹਿਲਾਂ ਆਪਣੀ ਕਮਾਈ ਅਤੇ ਖ਼ਰਚਿਆਂ ਨੂੰ ਜ਼ਰੂਰ ਧਿਆਨ ਵਿੱਚ ਰੱਖੋ। ਮਾਰਕੀਟ ਵਿੱਚ ਕਈ ਪ੍ਰੋਡਕਟ ਹਨ ਜੋ ਬੱਚਿਆਂ ਦੇ ਭਵਿੱਖ ਲਈ ਨਿਵੇਸ਼ ਦੇ ਵਿਕਲਪ ਵਜੋਂ ਵਰਤੇ ਜਾ ਸਕਦੇ ਹਨ। ਹਰ ਪਲਾਨ ਦੀ ਤੁਲਨਾ ਕਰੋ ਅਤੇ ਸਮਝੋ ਕਿ ਕਿ ਉਹ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ ਜਾਂ ਨਹੀਂ।

ਇਨਕਮ ਟੈਕਸ 'ਚ ਛੋਟ ਦਾ ਵੀ ਫਾਇਦਾ: ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤੁਸੀਂ ਵੱਖ-ਵੱਖ ਸਕੀਮਾਂ ਵਿੱਚ ਨਿਵੇਸ਼ ਕਰਕੇ ਇਨਕਮ ਟੈਕਸ ਛੂਟ ਦਾ ਲਾਭ ਵੀ ਲੈ ਸਕਦੇ ਹੋ। ਇਨਕਮ ਟੈਕਸ ਦੀ ਧਾਰਾ 80C ਦੇ ਤਹਿਤ ਛੋਟ ਮਿਲਦੀ ਹੈ। ਇਸ ਤੋਂ ਇਲਾਵਾ, ਇਨਕਮ ਟੈਕਸ ਦੀ ਧਾਰਾ 10 (10D) ਦੇ ਤਹਿਤ, ਮਿਆਦ ਪੂਰੀ ਹੋਣ 'ਤੇ ਪ੍ਰਾਪਤ ਕੀਤੀ ਰਕਮ ਇਨਕਮ ਟੈਕਸ ਤੋਂ ਮੁਕਤ ਹੈ। ਜੇਕਰ ਤੁਹਾਡੇ ਇੱਕ ਤੋਂ ਵੱਧ ਬੱਚੇ ਹਨ, ਤਾਂ ਤੁਸੀਂ ਅਜਿਹਾ ਪਲਾਨ ਲੈ ਸਕਦੇ ਹੋ ਜਿਸ ਵਿੱਚ ਦੋਵਾਂ ਬੱਚਿਆਂ ਲਈ ਪੈਸੇ ਦੀ ਬਚਤ ਕੀਤੀ ਜਾ ਸਕਦੀ ਹੈ।

Published by:Drishti Gupta
First published:

Tags: Business, Business idea, Investment