Married vs Single Tax Slabs: ਹਰ ਵਿੱਤੀ ਸਾਲ ਵਿੱਚ ਸਰਕਾਰਾਂ ਕਈ ਤਰ੍ਹਾਂ ਦੇ ਵਾਅਦੇ ਕਰਦੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਐਲਾਨ ਵੀ ਕਰਦੀਆਂ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਰ ਸਾਲ ਬਜਟ ਦੇ ਸਮੇਂ ਲੋਕ ਵਿੱਤ ਮੰਤਰੀ ਵੱਲ ਦੇਖਦੇ ਹਨ ਕਿਉਂਕਿ ਉਹ ਨਵੀਆਂ ਟੈਕਸ ਦਰਾਂ, ਟੈਕਸ ਵਿੱਚ ਰਿਆਇਤਾਂ ਅਤੇ ਹੋਰ ਕਈ ਅਹਿਮ ਗੱਲਾਂ ਦਾ ਐਲਾਨ ਕਰਦੇ ਹਨ। ਹੁਣ ਵੀ ਲੋਕ ਬਸ ਇਹੀ ਸੋਚ ਰਹੇ ਹਨ ਕਿ ਕੀ ਮਹਿੰਗਾ ਹੋਵੇਗਾ ਅਤੇ ਕੀ ਸਸਤਾ। ਕੀ ਆਮ ਆਦਮੀ ਨੂੰ ਕੋਈ ਰਾਹਤ ਮਿਲੇਗੀ ਜਾਂ ਪਹਿਲਾਂ ਨਾਲੋਂ ਵੀ ਹਾਲਾਤ ਵਿਗੜ ਜਾਣਗੇ।
ਇਹ ਸਾਰੀਆਂ ਗੱਲਾਂ ਬੱਸ ਸਾਹਮਣੇ ਆਉਣ ਹੀ ਵਾਲੀਆਂ ਹਨ। ਪਰ ਇਸ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੇ ਵਿੱਤੀ ਸਾਲ ਬਾਰੇ ਦੱਸਦੇ ਹਾਂ ਜਦੋਂ ਬਜਟ ਵਿੱਚ ਕਵਾਰਿਆਂ ਲਈ ਵੱਖਰੀ ਟੈਕਸ ਸਲੈਬ ਅਤੇ ਵਿਆਹੇ ਲੋਕਾਂ ਲਈ ਵੱਖ ਟੈਕਸ ਸਲੈਬ ਸੀ। ਜੀ ਹਾਂ! ਕਈ ਵਾਰ ਵਿੱਤ ਮੰਤਰੀਆਂ ਦੇ ਫੈਸਲਿਆਂ ਕਰਕੇ ਉਹਨਾਂ ਨੂੰ ਪ੍ਰਸੰਸ਼ਾ ਮਿਲਦੀ ਹੈ ਅਤੇ ਕਈ ਵਾਰ ਉਹਨਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ।
1955-56 ਦੀ ਹੈ ਇਹ ਖ਼ਾਸ ਗੱਲ: ਜਿਸ ਵਿੱਤੀ ਸਾਲ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਸਾਲ 1955-56 ਦਾ ਸੀ ਅਤੇ ਦੇਸ਼ ਦੇ ਵਿੱਤ ਮੰਤਰੀ ਸੀਡੀ ਦੇਸ਼ਮੁਖ ਸਨ। ਉਹਨਾਂ ਨੇ ਪਰਿਵਾਰ ਭਲਾਈ ਲਈ ਭੱਤੇ ਦੀ ਸ਼ੁਰੂਆਤ ਕਰਨ ਲਈ ਕਵਾਰੇ ਅਤੇ ਵਿਆਹੇ ਲੋਕਾਂ ਲਈ ਵੱਖਰੀਆਂ ਟੈਕਸ ਸਲੈਬ ਬਣਾਈਆਂ। ਖਾਸ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਸੀ ਜਦੋਂ ਬਜਟ ਸਕੀਮ ਦਾ ਹਿੰਦੀ ਸੰਸਕਰਣ ਵੀ ਲਿਆਂਦਾ ਗਿਆ ਸੀ।
ਤੁਹਾਡੀ ਜਾਣਕਰੀ ਲਈ ਦੱਸ ਦੇਈਏ ਕਿ ਭਾਰਤ ਵਿੱਚ ਸੰਪਤੀ ਟੈਕਸ 1950 ਵਿੱਚ ਲਾਗੂ ਹੋਇਆ ਅਤੇ ਨਾਲ ਹੀ ਆਮਦਨ ਕਰ ਦੀਆਂ ਵੱਧ ਤੋਂ ਵੱਧ ਦਰਾਂ ਨੂੰ 5 ਆਨੇ ਤੋਂ ਘਟਾ ਕੇ 4 ਆਨੇ ਕਰ ਦਿੱਤੀਆਂ ਗਈਆਂ। ਬਜਟ 'ਚ ਯੋਜਨਾ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਵਿੱਤ ਮੰਤਰੀ ਸੀਡੀ ਦੇਸ਼ਮੁਖ ਨੇ ਕਿਹਾ ਸੀ ਕਿ ਵਿਆਹੇ ਲੋਕਾਂ ਲਈ ਮੌਜੂਦਾ 1,500 ਰੁਪਏ ਦੀ ਟੈਕਸ ਛੋਟ ਸਲੈਬ ਨੂੰ ਵਧਾ ਕੇ 2,000 ਰੁਪਏ ਕੀਤਾ ਜਾ ਰਿਹਾ ਹੈ। ਉੱਥੇ ਹੀ ਕਵਾਰਿਆਂ ਲਈ ਇਸ ਨੂੰ ਘਟਾ ਕੇ 1,000 ਰੁਪਏ ਕਰ ਦਿੱਤਾ ਗਿਆ ਸੀ।
ਵਿਆਹੇ ਲੋਕਾਂ ਲਈ ਇਹ ਸੀ ਵਿੱਤੀ ਸਾਲ 1955-1956 ਵਿੱਚ ਆਮਦਨ ਟੈਕਸ ਦੀਆਂ ਦਰਾਂ
ਕਵਾਰਿਆਂ ਲਈ ਇਹ ਸਨ ਵਿੱਤੀ ਸਾਲ 1955-1956 ਵਿੱਚ ਆਮਦਨ ਟੈਕਸ ਦੀਆਂ ਦਰਾਂ
ਇਹ ਬਹੁਤ ਹੀ ਅਨੋਖਾ ਫੈਸਲਾ ਸੀ ਜਿੱਥੇ ਕਵਾਰੇ ਲੋਕਾਂ ਨੂੰ ਆਪਣੀ ਆਮਦਨ 'ਤੇ ਜ਼ਿਆਦਾ ਟੈਕਸ ਦੇਣਾ ਪੈਂਦਾ ਸੀ ਅਤੇ ਵਿਆਹੇ ਲੋਕਾਂ ਨੂੰ ਟੈਕਸ ਵਿੱਚ 2000 ਰੁਪਏ ਤੱਕ ਦੀ ਕਮਾਈ 'ਤੇ ਕੋਈ ਟੈਕਸ ਨਹੀਂ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Budget 2023, Business, Income tax