ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਪਰ ਉਹ ਨਹੀਂ ਜਾਣਦੇ ਕਿ ਕੀ ਕੀਤਾ ਜਾਵੇ ਜਿਸ ਨਾਲ ਉਹਨਾਂ ਨੂੰ ਕਮਾਈ ਦਾ ਸਾਧਨ ਮਿਲ ਸਕੇ। ਕਿਸੇ ਵੀ ਕਾਰੋਬਾਰ ਲਈ ਪੂੰਜੀ ਅਤੇ ਸਹੀ ਵਿਚਾਰ ਦੀ ਲੋੜ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਾਰੋਬਾਰ ਬਾਰੇ ਦੱਸਾਂਗੇ ਜਿਸ ਵਿੱਚ ਤੁਹਾਨੂੰ ਘੱਟ ਪੂੰਜੀ ਨਿਵੇਸ਼ ਨਾਲ ਵਧੀਆ ਕਮਾਈ ਦਾ ਮੌਕਾ ਮਿਲੇਗਾ। ਇਹ ਕਾਰੋਬਾਰ ਹੈ ਸੋਲਰ ਪੈਨਲ ਦੁਆਰਾ ਬਿਜਲੀ ਬਣਾਉਣ ਦਾ।
ਅੱਜ-ਕੱਲ੍ਹ ਬਿਜਲੀ ਦੀ ਮੰਗ ਬਹੁਤ ਵੱਧ ਗਈ ਹੈ ਅਤੇ ਸਰਕਾਰ ਇਸਦੇ ਹੋਰ ਸਾਧਨਾਂ 'ਤੇ ਧਿਆਨ ਦੇ ਰਹੀ ਹੈ। ਜੇਕਰ ਤੁਹਾਡੀ ਛੱਤ ਖਾਲੀ ਹੈ ਤਾਂ ਤੁਸੀਂ ਆਪਣੀ ਛੱਤ 'ਤੇ ਸੋਲਰ ਪੈਨਲ ਲਗਾ ਕੇ ਬਿਜਲੀ ਬਣਾਉਣ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਇਸ ਬਿਜਲੀ ਨੂੰ ਤੁਸੀਂ ਬਿਜਲੀ ਵਿਭਾਗ ਨੂੰ ਸਪਲਾਈ ਕਰ ਸਕਦੇ ਹੋ ਅਤੇ ਵਧੀਆ ਕਮਾਈ ਕਰ ਸਕਦੇ ਹੋ।
ਸਰਕਾਰ ਕਰਦੀ ਹੈ ਮਦਦ: ਤੁਹਾਨੂੰ ਦੱਸ ਦੇਈਏ ਕਿ 1 ਕਿਲੋਵਾਟ ਬਿਜਲੀ ਲਈ ਸੋਲਰ ਪੈਨਲ 'ਤੇ 1 ਲੱਖ ਰੁਪਏ ਦਾ ਖਰਚ ਆਉਂਦਾ ਹੈ ਅਤੇ ਇਸ ਵਿੱਚ ਕੇਂਦਰ ਸਰਕਾਰ 30% ਤੱਕ ਦੀ ਸਬਸਿਡੀ ਦਿੰਦੀ ਹੈ ਜਿਸ ਤੋਂ ਬਾਅਦ ਤੁਹਾਨੂੰ ਸਿਰਫ 60-70 ਹਜ਼ਾਰ ਰੁਪਏ ਹੀ ਖਰਚ ਕਰਨੇ ਹੁੰਦੇ ਹਨ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਕਈ ਬੈਂਕਾਂ ਵੀ ਲੋਨ ਦਿੰਦੀਆਂ ਹਨ। ਇੱਕ ਸੋਲਰ ਪਲਾਂਟ ਸਥਾਪਤ ਕਰਨ ਦੀ ਲਾਗਤ ਹਰ ਰਾਜ ਵਿੱਚ ਵੱਖਰੀ ਹੈ।
ਵਧਦੀ ਬਿਜਲੀ ਦੀ ਮੰਗ: ਬਿਜਲੀ ਦੀ ਮੰਗ ਹਰ ਸਾਲ ਲਗਾਤਾਰ ਵੱਧ ਰਹੀ ਹੈ। ਇਹ ਸਿਰਫ ਸ਼ਹਿਰਾਂ ਵਿੱਚ ਨਹੀਂ ਬਲਕਿ ਪਿੰਡਾਂ ਵਿੱਚ ਵੀ ਇਸਦੀ ਮੰਗ ਵੱਧ ਰਹੀ ਹੈ। ਸਾਰੀਆਂ ਸਰਕਾਰਾਂ ਊਰਜਾ ਦੇ ਇਸ ਨਵਿਆਉਣਯੋਗ ਸਾਧਨ 'ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ। ਇਸ ਦੇ ਮੱਦੇਨਜ਼ਰ ਕੁਝ ਰਾਜਾਂ ਨੇ ਉਦਯੋਗਾਂ ਵਿੱਚ ਸੋਲਰ ਪਲਾਂਟ ਜ਼ਰੂਰੀ ਕਰ ਦਿੱਤੇ ਹਨ। ਸੋਲਰ ਪੈਨਲ ਲਗਾਉਣ ਤੋਂ ਬਾਅਦ ਇਸ ਦੀ ਬੈਟਰੀ ਨੂੰ ਹਰ 10 ਸਾਲ ਬਾਅਦ ਬਦਲਣਾ ਪੈਂਦਾ ਹੈ। ਇਸੇ ਰੱਖ-ਰਖਾਅ ਲਈ ਜ਼ਿਆਦਾ ਕੁੱਝ ਨਹੀਂ ਕਰਨਾ ਪੈਂਦਾ।
ਤੁਹਾਨੂੰ ਮਿਲੇਗੀ ਮੁਫ਼ਤ ਬਿਜਲੀ: ਜੇਕਰ ਤੁਸੀਂ ਆਪਣੀ ਛੱਤ 'ਤੇ ਸੋਲਰ ਪੈਨਲ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਮੁਫ਼ਤ ਬਿਜਲੀ ਮਿਲੇਗੀ। ਜੇਕਰ ਤੁਹਾਡੀ ਜ਼ਰੂਰਤ ਤੋਂ ਬਾਅਦ ਵੀ ਬਿਜਲੀ ਬਚਦੀ ਹੈ ਤਾਂ ਉਸਨੂੰ ਤੁਸੀਂ ਗਰਿੱਡ ਰਾਹੀਂ ਬਿਜਲੀ ਵਿਭਾਗ ਜਾਂ ਕਿਸੇ ਨੂੰ ਵੇਚ ਸਕਦੇ ਹੋ ਅਤੇ ਵਧੀਆ ਕਮਾਈ ਵੀ ਕਰ ਸਕਦੇ ਹੋ। ਇਸ ਅੰਦਾਜ਼ੇ ਮੁਤਾਬਿਕ ਜੇ ਤੁਸੀਂ 2 ਕਿਲੋਵਾਟ ਦਾ ਸੋਲਰ ਪੈਨਲ ਲਗਾਉਂਦੇ ਹੋ ਅਤੇ ਦਿਨ ਵਿੱਚ 10 ਘੰਟੇ ਸੂਰਜ ਦੀ ਰੌਸ਼ਨੀ ਹੁੰਦੀ ਹੈ, ਤਾਂ ਇਹ ਲਗਭਗ 10 ਯੂਨਿਟ ਬਿਜਲੀ ਪੈਦਾ ਕਰੇਗਾ।
ਇੱਕ ਮਹੀਨੇ ਵਿੱਚ ਤੁਸੀਂ ਬੜੀ ਆਸਾਨੀ ਨਾਲ 300 ਯੂਨਿਟ ਬਿਜਲੀ ਬਣਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਮਹੀਨੇ ਵਿੱਚ 30,000 ਹਜ਼ਾਰ ਰੁਪਏ ਤੋਂ 1 ਲੱਖ ਰੁਪਏ ਤੱਕ ਦੀ ਵਧੀਆ ਕਮਾਈ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business idea