Home /News /business /

Business Ideas: ਕਮਾਈ ਦਾ ਨਵਾਂ ਤਰੀਕਾ! ਕਾਲੀ ਹਲਦੀ ਦੀ ਕਰੋ ਖੇਤੀ, ਘੱਟ ਲਾਗਤ ‘ਚ ਹੋਵੇਗਾ ਵਧੇਰੇ ਮੁਨਾਫ਼ਾ

Business Ideas: ਕਮਾਈ ਦਾ ਨਵਾਂ ਤਰੀਕਾ! ਕਾਲੀ ਹਲਦੀ ਦੀ ਕਰੋ ਖੇਤੀ, ਘੱਟ ਲਾਗਤ ‘ਚ ਹੋਵੇਗਾ ਵਧੇਰੇ ਮੁਨਾਫ਼ਾ

ਕਾਲੀ ਹਲਦੀ ਦੀ ਖੇਤੀ ਕਰਨ ਲਈ ਤੁਹਾਨੂੰ ਭਰਭੁਰੀ ਦੋਮਟ ਮਿੱਟੀ ਵਾਲੀ ਜ਼ਮੀਨ ਦੀ ਲੋੜ ਹੈ

ਕਾਲੀ ਹਲਦੀ ਦੀ ਖੇਤੀ ਕਰਨ ਲਈ ਤੁਹਾਨੂੰ ਭਰਭੁਰੀ ਦੋਮਟ ਮਿੱਟੀ ਵਾਲੀ ਜ਼ਮੀਨ ਦੀ ਲੋੜ ਹੈ

ਤੁਸੀਂ ਆਪਣੇ ਘਰ ਤੋਂ ਖੇਤੀ ਸੰਬੰਧੀ ਕਈ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਕਾਲੀ ਹਲਦੀ ਦੀ ਖੇਤੀ ਇੱਕ ਚੰਗਾ ਸੁਝਾਅ ਹੈ। ਕਾਲੀ ਹਲਦੀ ਔਸ਼ਦੀ ਗੁਣਾਂ ਨਾਲ ਭਰਪੂਰ ਹੋਣ ਕਰਕੇ ਕਈ ਸਾਰੀਆਂ ਦਵਾਈਆਂ ਵਿੱਚ ਵਰਤੀ ਜਾਂਦੀ ਹੈ।

  • Share this:

    Business Ideas: ਅੱਜ ਦੇ ਮਹਿਗਾਈਂ ਦੇ ਦੌਰ ਵਿੱਚ ਪੈਸੇ ਬਿਨਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਚੰਗੀ ਜ਼ਿੰਦਗੀ ਜਿਊਣ ਲਈ ਹਰ ਕੋਈ ਪੈਸਾ ਕਮਾਉਣਾ ਚਾਹੁੰਦਾ ਹੈ। ਪੈਸਾ ਕਮਾਉਣ ਲਈ ਜ਼ਰੂਰੀ ਨਹੀਂ ਕਿ ਨੌਕਰੀ ਹੋਵੇ, ਤੁਸੀਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਕੇ ਚੰਗਾ ਪੈਸਾ ਕਮਾ ਸਕਦਾ ਹੋ। ਅੱਜ ਕੱਲ੍ਹ ਬਹੁਤ ਸਾਰੇ ਲੋਕ ਆਪਣਾ ਕਾਰੋਬਾਰ ਕਰ ਰਹੇ ਹਨ। ਅਸੀਂ ਅੱਜ ਤੁਹਾਡਾ ਲਈ ਕਾਰੋਬਾਰ ਸੰਬੰਧੀ ਸੁਝਾਅ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਕਿ ਕਿਸ ਘਰੇਲੂ ਪੱਧਰ ਦੇ ਕਾਰੋਬਾਰ ਨੂੰ ਕਰਕੇ ਤੁਸੀਂ ਚੰਗਾ ਪੈਸਾ ਕਮਾ ਸਕਦੇ ਹੋ।

    ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਤੁਸੀਂ ਆਪਣੇ ਘਰ ਤੋਂ ਖੇਤੀ ਸੰਬੰਧੀ ਕਈ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਕਾਲੀ ਹਲਦੀ ਦੀ ਖੇਤੀ ਇੱਕ ਚੰਗਾ ਸੁਝਾਅ ਹੈ। ਕਾਲੀ ਹਲਦੀ ਔਸ਼ਦੀ ਗੁਣਾਂ ਨਾਲ ਭਰਪੂਰ ਹੋਣ ਕਰਕੇ ਕਈ ਸਾਰੀਆਂ ਦਵਾਈਆਂ ਵਿੱਚ ਵਰਤੀ ਜਾਂਦੀ ਹੈ। ਇਸਦੀ ਕੀਮਤ ਤੇ ਮੰਗ ਬਹੁਤ ਜ਼ਿਆਦਾ ਹੈ। ਕਾਲੀ ਹਲਦੀ ਦਾ ਕਾਰੋਬਾਰ ਕਰਨ ਲਈ ਤੁਹਾਨੂੰ ਬਹੁਤ ਜ਼ਿਆਦਾ ਪੈਸਾ ਖ਼ਰਚ ਕਰ ਦੀ ਲੋੜ ਨਹੀਂ ਹੈ। ਇਸਨੂੰ ਤੁਸੀਂ ਇੱਕ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਸੀਂ ਕਾਲੀ ਹਲਦੀ ਦੀ ਖੇਤੀ ਕਿਵੇਂ ਕਰ ਸਕਦੇ ਹੋ-

    ਕਾਲੀ ਹਲਦੀ ਦੀ ਖੇਤੀ

    ਕਾਲੀ ਹਲਦੀ ਦੀ ਖੇਤੀ ਕਰਨ ਲਈ ਤੁਹਾਨੂੰ ਭਰਭੁਰੀ ਦੋਮਟ ਮਿੱਟੀ ਵਾਲੀ ਜ਼ਮੀਨ ਦੀ ਲੋੜ ਹੈ। ਇਸ ਤਰ੍ਹਾਂ ਦੀ ਮਿੱਟੀ ਕਾਲੀ ਹਲਦੀ ਦੇ ਪੈਦਾ ਹੋਣ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ। ਕਾਲੀ ਹਲਦੀ ਨੂੰ ਬਹੁਤੇ ਪਾਣੀ ਦੀ ਲੋੜ ਨਹੀਂ ਹੁੰਦੀ। ਇਸ ਲਈ ਧਿਆਨ ਰੱਖੋ ਕਿ ਮੀਂਹ ਦਾ ਪਾਣੀ ਕਾਲੀ ਹਲਦੀ ਦੀ ਫ਼ਸਲ ਵਿੱਚ ਨਾ ਖੜ੍ਹੇ। ਇਸਨੂੰ ਬਹੁਤੇ ਪਾਣੀ ਲਗਾਉਣ ਜਾਂ ਕੀਟਨਾਸ਼ਕ ਦਵਾਈਆਂ ਦੇ ਛਿੜਕਾ ਦੀ ਲੋੜ ਵੀ ਨਹੀਂ ਹੁੰਦੀ। ਤੁਹਾਨੂੰ ਕਾਲੀ ਹਲਦੀ ਦੀ ਫ਼ਸਲ ਵਿੱਚ ਗੋਹੇ ਦੀ ਖਾਦ ਪਾਉਣੀ ਚਾਹੀਦੀ ਹੈ। ਇਸ ਨਾਲ ਇਸਦਾ ਝਾੜ ਵਧੀਆਂ ਆਉਂਦਾ ਹੈ।

    ਕਾਲੀ ਹਲਦੀ ਦੀ ਬਾਜ਼ਾਰ ਵਿੱਚ ਮੰਗ

    ਕਾਲੀ ਹਲਦੀ ਨੂੰ ਇੱਕ ਔਸ਼ਦੀ ਦੇ ਰੂਪ ਵਿੱਚ ਵਰਤਿਆਂ ਜਾਂਦਾ ਹੈ। ਇਸਦੀ ਬਾਜ਼ਾਰ ਵਿੱਚ ਬਹੁਤ ਮੰਗ ਹੈ। ਮੰਨਿਆ ਜਾਂਦਾ ਹੈ ਕਿ ਕਾਲੀ ਹਲਦੀ ਨਾਲ ਸਾਡੇ ਸਰੀਰ ਦੀ ਇਮਿਊਂਨਟੀ ਮਜਬੂਤ ਹੁੰਦੀ ਹੈ। ਇਸਦੇ ਔਸ਼ਦੀ ਭਰਪੂਰ ਗੁਣਾ ਕਰਕੇ ਹੀ ਇਸਦੀ ਕੀਮਤ ਪੀਲੀ ਹਲਦੀ ਨਾਲੋਂ ਕਿਤੇ ਵਧੇਰੇ ਹੈ। ਅੱਜ ਦੇ ਸਮੇਂ ਵਿੱਚ ਬਾਜ਼ਾਰ ਵਿੱਚ ਇਸਦੀ ਬਹੁਤ ਮੰਗ ਹੈ, ਕਿਉਂਕਿ ਇਹ ਡਿਮਾਡ ਨਾਲ ਬਹੁਤ ਘੱਟ ਮਾਤਾਰਾ ਵਿੱਚ ਉਪਲੱਬਧ ਹੈ। ਤੁਹਾਨੂੰ ਵੀ ਕਾਲੀ ਹਲਦੀ ਬਾਜ਼ਾਰ ਵਿੱਚ ਮੁਸ਼ਕਿਲ ਨਾਲ ਮਿਲੇਗੀ।

    ਕਾਲੀ ਹਲਦੀ ਦੀ ਕੀਮਤ

    ਬਾਜ਼ਾਰ ਵਿੱਚ ਕਾਲੀ ਹਲਦੀ ਦੀ ਕੀਮਤ ਬਹੁਤ ਜ਼ਿਆਦਾ ਹੈ। ਜਿੱਥੇ ਪੀਲੀ ਹਲਦੀ ਦੀ ਕੀਮਤ ਵੱਧ ਤੋਂ ਵੱਧ 100 ਰੁਪਏ ਹੈ, ਉੱਥੇ ਹੀ ਇੱਕ ਕਿੱਲੋ ਕਾਲੀ ਹਲਦੀ ਦੀ ਕੀਮਤ 500 ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਹੈ। ਜੇਕਰ ਤੁਸੀਂ ਕਾਲੀ ਹਲਦੀ ਦੀ ਖੇਤੀ ਕਰਦੇ ਹੋ ਤਾਂ ਇੱਕ ਕਿੱਲੇ ਵਿੱਚੋਂ ਲਗਭਗ 50 ਤੋਂ 60 ਕੁਇੰਟਲ ਕੱਚੀ ਕਾਲੀ ਹਲਦੀ ਹੋ ਜਾਂਦੀ ਹੈ। ਇਸਨੂੰ ਸਕਾਉਣ ਤੋਂ ਬਾਅਦ ਤੁਹਾਨੂੰ ਲਗਭਗ 15 ਕੁਇੰਟਲ ਦੀ ਹਲਦੀ ਆਸਨੀ ਨਾਲ ਮਿਲ ਜਾਂਦੀ ਹੈ।

    First published:

    Tags: Business, Farming ideas, Profit