Home /News /business /

Business Ideas: 10 ਹਜ਼ਾਰ ‘ਚ ਸ਼ੁਰੂ ਕਰੋ ਇਹ ਕਾਰੋਬਾਰ, 50 ਹਜ਼ਾਰ ਤੋਂ ਵੱਧ ਹੋਵੇਗੀ ਮਹੀਨੇ ਦੀ ਕਮਾਈ

Business Ideas: 10 ਹਜ਼ਾਰ ‘ਚ ਸ਼ੁਰੂ ਕਰੋ ਇਹ ਕਾਰੋਬਾਰ, 50 ਹਜ਼ਾਰ ਤੋਂ ਵੱਧ ਹੋਵੇਗੀ ਮਹੀਨੇ ਦੀ ਕਮਾਈ

ਤੁਸੀਂ ਇਸ ਕਾਰੋਬਾਰ ਨੂੰ ਸ਼ੁਰੂ ਕਰਕੇ ਮਹੀਨੇ ਦੀ 50 ਹਜ਼ਾਰ ਤੋਂ ਵੱਧ ਕਮਾਈ ਕਰ ਸਕਦੇ ਹੋ।

ਤੁਸੀਂ ਇਸ ਕਾਰੋਬਾਰ ਨੂੰ ਸ਼ੁਰੂ ਕਰਕੇ ਮਹੀਨੇ ਦੀ 50 ਹਜ਼ਾਰ ਤੋਂ ਵੱਧ ਕਮਾਈ ਕਰ ਸਕਦੇ ਹੋ।

ਪ੍ਰਦੂਸ਼ਣ ਜਾਂਚ ਕੇਂਦਰ ਖੋਲ੍ਹਣ ਲਈ ਤੁਹਾਡੇ ਲਈ ਲਾਇਸੰਸ ਹੋਣਾ ਲਾਜ਼ਮੀ ਹੈ। ਲਾਇਸੰਸ ਲੈਣ ਦੇ ਲਈ ਤੁਹਾਡੇ ਕੋਲ ਮੋਟਰ ਮਕੈਨਿਕਸ, ਆਟੋ ਮਕੈਨਿਕਸ, ਸਕੂਟਰ ਮਕੈਨਿਕਸ, ਆਟੋਮੋਬਾਈਲ ਇੰਜਨੀਅਰਿੰਗ, ਡੀਜ਼ਲ ਮਕੈਨਿਕਸ ਜਾਂ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟ (ITI) ਤੋਂ ਪ੍ਰਮਾਣਿਤ ਸਰਟੀਫਿਕੇਟ ਹੋਣਾ ਚਾਹੀਦਾ ਹੈ।

ਹੋਰ ਪੜ੍ਹੋ ...
 • Share this:

  Pollution Testing Center Business: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਆਪਣਾ ਨਿੱਜੀ ਕਾਰੋਬਾਰ ਸ਼ੁਰੂ ਕਰ ਰਹੇ ਹਨ। ਜੇਕਰ ਤੁਸੀਂ ਵੀ ਕੋਈ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਡੇ ਲਈ ਇੱਕ ਬਿਜ਼ਨਸ ਆਈਡੀਆ ਲੈ ਕੇ ਆਏ ਹਾਂ। ਤੁਸੀਂ ਆਪਣਾ ਪ੍ਰਦੂਸ਼ਣ ਜਾਂਚ ਕੇਂਦਰ ਖੋਲ੍ਹ ਸਕਦੇ ਹਨ। ਅੱਜ ਦੇ ਸਮੇਂ ਵਿੱਚ ਸਰਕਾਰ ਦੁਆਰਾ ਹਰ ਵਾਹਨ ਦੇ ਕੋਲ ਪ੍ਰਦੂਸ਼ਣ ਸਰਟੀਫਿਕੇਟ (PUC) ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਕਾਨੂੰਨ ਨੂੰ ਨਵੇਂ ਮੋਟਰ ਵਹੀਕਲ ਐਕਟ ਦੇ ਤਹਿਤ ਲਾਗੂ ਕੀਤਾ ਗਿਆ ਹੈ।

  ਤੁਸੀਂ ਇਸ ਕਾਰੋਬਾਰ ਨੂੰ ਸ਼ੁਰੂ ਕਰਕੇ ਮਹੀਨੇ ਦੀ 50 ਹਜ਼ਾਰ ਤੋਂ ਵੱਧ ਕਮਾਈ ਕਰ ਸਕਦੇ ਹੋ। ਇਸਨੂੰ ਸ਼ੁਰੂ ਕਰਨ ਲੱਗਿਆਂ ਤੁਹਾਡਾ ਖ਼ਚਾ ਵੀ ਬਹੁਤ ਘੱਟ ਹੋਵੇਗਾ ਅਤੇ ਕਾਰੋਬਾਰ ਦੇ ਪਹਿਲੇ ਦਿਨ ਹੀ ਕਮਾਈ ਸ਼ੁਰੂ ਹੋ ਜਾਵੇਗੀ। ਆਓ ਜਾਣਦੇ ਹਾਂ ਪ੍ਰਦੂਸ਼ਣ ਜਾਂਚ ਕੇਂਦਰ ਦੇ ਕਾਰੋਬਾਰ ਸੰਬੰਧੀ ਡਿਟੇਲ-

  ਕਾਰੋਬਾਰ ਸ਼ੁਰੂ ਕਰਨ ਦਾ ਤਰੀਕਾ

  ਜੇਕਰ ਤੁਸੀਂ ਪ੍ਰਦੂਸ਼ਣ ਜਾਂਚ ਕੇਂਦਰ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸਦੇ ਲਈ ਸਥਾਨਕ ਟਰਾਂਸਪੋਰਟ ਦਫ਼ਤਰ (RTO) ਤੋਂ ਲਾਇਸੈਂਸ ਲਈ ਅਰਜ਼ੀ ਦੇਣੀ ਪਵੇਗੀ। ਲਾਇਸੰਸ ਅਪਲਾਈ ਕਰਨ ਦੇ ਨਾਲ-ਨਾਲ ਤੁਹਾਨੂੰ 10 ਰੁਪਏ ਦਾ ਹਲਫਨਾਮਾ ਵੀ ਦੇਣਾ ਹੋਵੇਗਾ। ਇਸ ਤੋਂ ਇਲਾਵਾ ਤੁਹਾਨੂੰ ਇਹ ਕਾਰੋਬਾਰ ਸ਼ੁਰੂ ਕਰਨ ਲਈ ਲੋਕਲ ਅਥਾਰਟੀ ਤੋਂ NOC ਵੀ ਲੈਣੀ ਪਵੇਗੀ। NOC ਲੈਣ ਲਈ ਫ਼ੀਸ ਲੱਗੇਗੀ, ਜੋ ਕਿ ਹਰ ਰਾਜ ਦੀ ਵੱਖੋ ਵੱਖਰੀ ਹੈ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਕੁਝ ਰਾਜਾਂ ਦੇ ਵਿੱਚ ਇਹ ਸਹੂਲਤਾ ਆਨਲਾਈਨ ਵੀ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।

  ਪ੍ਰਦੂਸ਼ਣ ਜਾਂਚ ਕੇਂਦਰ ਦੇ ਕਾਰੋਬਾਰ ਲਈ ਕੀ ਹੈ ਜ਼ਰੂਰੀ

  ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇਈਏ ਕਿ ਪ੍ਰਦੂਸ਼ਣ ਜਾਂਚ ਕੇਂਦਰ ਖੋਲ੍ਹਣ ਲਈ ਤੁਹਾਡੇ ਲਈ ਲਾਇਸੰਸ ਹੋਣਾ ਲਾਜ਼ਮੀ ਹੈ। ਲਾਇਸੰਸ ਲੈਣ ਦੇ ਲਈ ਤੁਹਾਡੇ ਕੋਲ ਮੋਟਰ ਮਕੈਨਿਕਸ, ਆਟੋ ਮਕੈਨਿਕਸ, ਸਕੂਟਰ ਮਕੈਨਿਕਸ, ਆਟੋਮੋਬਾਈਲ ਇੰਜਨੀਅਰਿੰਗ, ਡੀਜ਼ਲ ਮਕੈਨਿਕਸ ਜਾਂ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟ (ITI) ਤੋਂ ਪ੍ਰਮਾਣਿਤ ਸਰਟੀਫਿਕੇਟ ਹੋਣਾ ਚਾਹੀਦਾ ਹੈ। ਲਾਇਸੰਸ ਲੈਣ ਤੋਂ ਬਾਅਦ ਤੁਹਾਨੂੰ ਵਾਹਨਾਂ ਦੀ ਜਾਂਚ ਕਰਨ ਦੇ ਲਈ ਇੱਕ ਸਮੋਕ ਐਨਾਲਾਈਜ਼ਰ ਖਰੀਦਣਾ ਪਵੇਗਾ।

  ਇਸਦੇ ਨਾਲ ਹੀ ਤੁਹਾਨੂੰ ਪ੍ਰਦੂਸ਼ਣ ਜਾਂਚ ਕੇਦਰ ਖੋਲ੍ਹਣ ਲਈ ਕੁਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਪਵੇਗਾ। ਸਰਕਾਰ ਦੁਆਰਾ ਪ੍ਰਦੂਸ਼ਣ ਜਾਂਚ ਕੇਂਦਰ ਦੀ ਪਛਾਣ ਕਰਨ ਲਈ ਕੁਝ ਮਾਪਦੰਡ ਤੈਅ ਕੀਤੇ ਹਨ। ਇਨ੍ਹਾਂ ਮਾਪਦੰਡਾਂ ਦੇ ਅਨੁਸਾਰ ਪ੍ਰਦੂਸ਼ਣ ਜਾਂਚ ਕੇਂਦਰ ਦਾ ਕੈਬਿਨ ਪੀਲੇ ਰੰਗ ਦਾ ਹੋਣਾ ਚਾਹੀਦਾ ਹੈ। ਇਸ ਕੈਬਿਨ ਦਾ ਆਕਾਰ 2.5 ਮੀਟਰ ਲੰਬਾਈ, 2 ਮੀਟਰ ਚੌੜਾਈ ਅਤੇ ਉਚਾਈ 2 ਮੀਟਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪ੍ਰਦੂਸ਼ਣ ਚੈਕਿੰਗ ਸਟੇਸ਼ਨ ਦੇ ਕੈਬਿਨ 'ਤੇ ਆਪਣਾ ਲਾਇਸੈਂਸ ਨੰਬਰ ਵੀ ਲਿਖਣਾ ਵੀ ਲਾਜ਼ਮੀ ਹੈ।

  ਕਿੰਨੀ ਹੋਵੇਗੀ ਕਮਾਈ

  ਜੇਕਰ ਤੁਸੀਂ ਪ੍ਰਦੂਸ਼ਣ ਜਾਂਚ ਕੇਂਦਰ ਖੋਲ੍ਹਦੇ ਹੋ ਤਾਂ ਤੁਸੀਂ ਹਰ ਮਹੀਨੇ 50 ਹਜ਼ਾਰ ਤੋਂ ਵੱਧ ਦੀ ਕਮਾਈ ਕਰ ਸਕਦੇ ਹੋ। ਭਾਵ ਕਿ ਇਸ ਕਾਰੋਬਾਰ ਵਿੱਚ ਤੁਸੀਂ ਹਰ ਰੋਜ਼ 1500-2000 ਰੁਪਏ ਆਸਾਨੀ ਨਾਲ ਕਮਾ ਸਕਦੇ ਹੋ। ਇਸਦੇ ਨਾਲ ਹੀ ਦੱਸ ਦੇਈਏ ਕਿ ਤੁਹਾਨੂੰ ਪ੍ਰਦੂਸ਼ਣ ਜਾਂਚ ਕੇਂਦਰ ਪੈਟਰੋਲ ਪੰਪ, ਆਟੋਮੋਬਾਈਲ ਵਰਕਸ਼ਾਪ ਜਾਂ ਫਿਰ ਹਾਈਵੇ ਦੇ ਨੇੜੇ ਖੋਲ੍ਹਣਾ ਚਾਹੀਦਾ ਹੈ।

  First published:

  Tags: Business, Career, Pollution