PNB Bank Offers: ਨੌਕਰੀ ਪੇਸ਼ਾ ਕਰਨ ਵਾਲਿਆਂ ਲਈ ਅੱਜ ਦੇ ਸਮੇਂ ਵਿੱਚ ਕ੍ਰੈਡਿਟ ਕਾਰਡ ਇੱਕ ਜ਼ਰੂਰਤ ਬਣਦਾ ਜਾ ਰਿਹਾ ਹੈ। ਹਾਲਾਂਕਿ, ਆਮ ਤੌਰ 'ਤੇ ਕ੍ਰੈਡਿਟ ਕਾਰਡ ਚੰਗੇ ਕ੍ਰੈਡਿਟ ਸਕੋਰ ਵਾਲੇ ਤਨਖਾਹਦਾਰ ਵਿਅਕਤੀਆਂ ਜਾਂ ITR ਫਾਈਲ ਕਰਨ ਵਾਲੇ ਕਾਰੋਬਾਰੀਆਂ ਨੂੰ ਜਾਰੀ ਕੀਤੇ ਜਾਂਦੇ ਹਨ। ਪਰ ਇੱਕ ਅਜਿਹਾ ਤਰੀਕਾ ਹੈ ਜਿਸ ਰਾਹੀਂ ਕੋਈ ਵੀ ਕ੍ਰੈਡਿਟ ਕਾਰਡ ਬਣਵਾ ਸਕਦਾ ਹੈ।
ਅਸਲ ਵਿੱਚ, ਕੋਈ ਵੀ ਫਿਕਸਡ ਡਿਪਾਜ਼ਿਟ ਦੇ ਬਦਲੇ ਕ੍ਰੈਡਿਟ ਕਾਰਡ ਪ੍ਰਾਪਤ ਕਰ ਸਕਦਾ ਹੈ। ਹੁਣ ਪੰਜਾਬ ਨੈਸ਼ਨਲ ਬੈਂਕ (PNB) ਗਾਹਕਾਂ ਨੂੰ FD ਦੇ ਬਦਲੇ ਕ੍ਰੈਡਿਟ ਕਾਰਡ ਦੀ ਸਹੂਲਤ ਦੇ ਰਿਹਾ ਹੈ। ਇਸ ਸਹੂਲਤ ਵਿੱਚ ਗਾਹਕਾਂ ਨੂੰ 80 ਕ੍ਰੈਡਿਟ ਲਿਮਟ ਦਿੱਤੀ ਜਾਵੇਗੀ।
ਬੈਂਕ FD 'ਤੇ ਵੀਜ਼ਾ ਜਾਂ RuPay ਕ੍ਰੈਡਿਟ ਕਾਰਡ ਦੀ ਪੇਸ਼ਕਸ਼ ਕਰ ਰਿਹਾ ਹੈ। ਕ੍ਰੈਡਿਟ ਕਾਰਡਾਂ ਦੇ ਨਾਲ FD 'ਤੇ ਲਾਉਂਜ ਐਕਸੈਸ, ਆਕਰਸ਼ਕ ਪ੍ਰਾਈਜ਼ ਪੁਆਇੰਟ, ਕੈਸ਼ ਡਿਸਕਾਊਂਟ ਤੇ ਹੋਰ ਬਹੁਤ ਆਫਰਸ ਦਿੱਤੀਆਂ ਜਾ ਰਹੀਆਂ ਹਨ। PNB FD 'ਤੇ ਕ੍ਰੈਡਿਟ ਕਾਰਡ ਨੂੰ ਡਿਜੀਟਲ ਰੂਪ ਨਾਲ ਲਾਂਚ ਕਰਨ ਵਾਲਾ ਪਹਿਲਾ ਜਨਤਕ ਖੇਤਰ ਦਾ ਬੈਂਕ ਬਣ ਗਿਆ ਹੈ।
FD ਉੱਤੇ PNB ਕ੍ਰੈਡਿਟ ਕਾਰਡ ਦੇ ਲਾਭ ਦੀ ਗੱਲ ਕਰੀਏ ਤਾਂ PNB ਤੋਂ ਕ੍ਰੈਡਿਟ ਕਾਰਡ ਲੈਣ ਲਈ ਤੁਹਾਨੂੰ ਕੋਈ ਦਸਤਾਵੇਜ਼ ਦੇਣ ਦੀ ਲੋੜ ਨਹੀਂ ਹੋਵੇਗੀ। ਤੁਹਾਨੂੰ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਜਾਣ ਦੀ ਲੋੜ ਨਹੀਂ ਹੋਵੇਗੀ। ਤੁਹਾਨੂੰ ਕ੍ਰੈਡਿਟ ਕਾਰਡ ਲਈ ਕੋਈ ਜੁਆਇਨਿੰਗ ਫੀਸ ਨਹੀਂ ਦੇਣੀ ਪਵੇਗੀ। ਬੈਂਕ ਵੱਲੋਂ ਤੁਰੰਤ ਵਰਚੁਅਲ ਕ੍ਰੈਡਿਟ ਕਾਰਡ ਜਾਰੀ ਕੀਤਾ ਜਾਵੇਗਾ। ਗਾਹਕਾਂ ਨੂੰ Rupay ਵੇਰੀਐਂਟ ਕਾਰਡ 'ਤੇ ਬੀਮਾ ਕਵਰੇਜ ਦਾ ਲਾਭ ਵੀ ਦਿੱਤਾ ਜਾਵੇਗਾ। UPI ਲਿੰਕੇਜ ਦੇ ਲਾਭ RuPay ਕ੍ਰੈਡਿਟ ਕਾਰਡ 'ਤੇ ਦਿੱਤੇ ਜਾਣਗੇ।
PNB ਦੀਆਂ FD ਦਰਾਂ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ, PNB ਨੇ ਵੱਖ-ਵੱਖ ਵੈਲੀਡਿਟੀ ਦੀਆਂ FDs ਦੀ ਵਿਆਜ ਦਰ ਵਿੱਚ 50 ਅਧਾਰ ਅੰਕਾਂ ਦਾ ਵਾਧਾ ਕੀਤਾ ਹੈ। ਬੈਂਕ ਨੇ ਕਿਹਾ ਕਿ ਨਵੀਆਂ FD ਦਰਾਂ 1 ਜਨਵਰੀ 2023 ਤੋਂ ਲਾਗੂ ਹਨ। ਸੀਨੀਅਰ ਨਾਗਰਿਕਾਂ ਨੂੰ ਕਿਸੇ ਵੀ ਘਰੇਲੂ ਡਿਪਾਜ਼ਿਟ ਮੈਚਿਓਰਿਟੀ 'ਤੇ FD ਵਿਆਜ ਦਰ ਵਿੱਚ ਵਾਧੂ 50 ਅਧਾਰ ਅੰਕ ਦਾ ਵਾਧਾ ਮਿਲੇਗਾ। ਸੰਸ਼ੋਧਿਤ ਵਿਆਜ ਦਰਾਂ ਤੋਂ ਇਲਾਵਾ, PNB 666 ਦਿਨਾਂ ਦੀ FD ਲਈ 8.1 ਪ੍ਰਤੀਸ਼ਤ ਪ੍ਰਤੀ ਸਾਲ ਦੀ ਆਕਰਸ਼ਕ ਵਿਆਜ ਦਰ ਦੀ ਪੇਸ਼ਕਸ਼ ਕਰਨਾ ਜਾਰੀ ਰੱਖੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Fixed Deposits, Pnb