Home /News /business /

LIC ਨਾਲ ਜੁੜੇ ਗਾਹਕ ਜਲਦੀ ਕਰਨ ਇਹ ਕੰਮ, ਨਹੀਂ ਤਾਂ ਹੋ ਸਕਦਾ ਹੈ ਭਾਰੀ ਨੁਕਸਾਨ

LIC ਨਾਲ ਜੁੜੇ ਗਾਹਕ ਜਲਦੀ ਕਰਨ ਇਹ ਕੰਮ, ਨਹੀਂ ਤਾਂ ਹੋ ਸਕਦਾ ਹੈ ਭਾਰੀ ਨੁਕਸਾਨ

Life Insurance Corporation

Life Insurance Corporation

ਦੇਸ਼ ਵਿੱਚ ਬਹੁਤ ਸਾਰੇ ਲੋਕ ਆਪਣੇ ਪਰਿਵਾਰ ਦੇ ਸੁਰੱਖਿਅਤ ਭਵਿੱਖ ਲਈ ਜੀਵਨ ਬੀਮਾ ਕਰਵਾਉਂਦੇ ਹਨ ਤਾਂ ਜੋ ਉਹਨਾਂ ਨੂੰ ਕੁੱਝ ਹੋਣ ਦੀ ਸਥਿਤੀ ਵਿੱਚ ਪਰਿਵਾਰ ਨੂੰ ਵਿੱਤੀ ਮਦਦ ਮਿਲ ਸਕੇ। ਜਿੱਥੇ ਵੀ ਗੱਲ ਪੈਸੇ ਨਾਲ ਜੁੜੀ ਹੁੰਦੀ ਹੈ, ਉੱਥੇ ਇਨਕਮ ਟੈਕਸ ਵਿਭਾਗ ਵੀ ਨਾਲ ਜੁੜ ਜਾਂਦਾ ਹੈ। ਇਸ ਤਰ੍ਹਾਂ ਇਨਕਮ ਟੈਕਸ ਨਾਲ ਜੁੜੀ ਸਾਰੀ ਜਾਣਕਾਰੀ ਲਈ ਸਾਡੇ ਕੋਲ Pan Card ਦਾ ਹੋਣਾ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਜ਼ਿਆਦਾ ਟੈਕਸ ਦੇਣਾ ਹੋਵੇਗਾ।

ਹੋਰ ਪੜ੍ਹੋ ...
 • Share this:

ਦੇਸ਼ ਵਿੱਚ ਬਹੁਤ ਸਾਰੇ ਲੋਕ ਆਪਣੇ ਪਰਿਵਾਰ ਦੇ ਸੁਰੱਖਿਅਤ ਭਵਿੱਖ ਲਈ ਜੀਵਨ ਬੀਮਾ ਕਰਵਾਉਂਦੇ ਹਨ ਤਾਂ ਜੋ ਉਹਨਾਂ ਨੂੰ ਕੁੱਝ ਹੋਣ ਦੀ ਸਥਿਤੀ ਵਿੱਚ ਪਰਿਵਾਰ ਨੂੰ ਵਿੱਤੀ ਮਦਦ ਮਿਲ ਸਕੇ। ਜਿੱਥੇ ਵੀ ਗੱਲ ਪੈਸੇ ਨਾਲ ਜੁੜੀ ਹੁੰਦੀ ਹੈ, ਉੱਥੇ ਇਨਕਮ ਟੈਕਸ ਵਿਭਾਗ ਵੀ ਨਾਲ ਜੁੜ ਜਾਂਦਾ ਹੈ। ਇਸ ਤਰ੍ਹਾਂ ਇਨਕਮ ਟੈਕਸ ਨਾਲ ਜੁੜੀ ਸਾਰੀ ਜਾਣਕਾਰੀ ਲਈ ਸਾਡੇ ਕੋਲ Pan Card ਦਾ ਹੋਣਾ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਜ਼ਿਆਦਾ ਟੈਕਸ ਦੇਣਾ ਹੋਵੇਗਾ।

ਸਰਕਾਰ ਨੇ ਆਧਾਰ ਕਾਰਡ ਅਤੇ ਪੈਨ ਕਾਰਡ ਨੂੰ ਲਿੰਕ ਕਰਨ ਲਈ ਕਈ ਵਾਰ ਸੰਦੇਸ਼ ਦਿੱਤੇ ਹਨ। ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸਦਾ ਪੈਨ ਕਾਰਡ ਬੰਦ ਹੋ ਸਕਦਾ ਹੈ। ਜਦੋਂ ਵੀ ਅਸੀਂ ਇਨਕਮ ਟੈਕਸ ਰਿਟਰਨ ਭਰਦੇ ਹਾਂ ਤਾਂ ਉਸ ਵਿੱਚ ਅਸੀਂ ਟੈਕਸ ਛੂਟ ਲਈ LIC ਪ੍ਰੀਮੀਅਮ ਨੂੰ ਵੀ ਸ਼ਾਮਿਲ ਕਰਦੇ ਹਾਂ।

ਹੁਣ LIC ਦੇ ਗਾਹਕਾਂ ਨੂੰ ਆਪਣੀ ਪਾਲਿਸੀ ਨੂੰ ਪੈਨ ਕਾਰਡ ਨਾਲ ਲਿੰਕ ਕਰਨਾ ਲਾਜ਼ਮੀ ਹੋ ਗਿਆ ਹੈ। ਐਲਆਈਸੀ ਨੇ ਆਪਣੇ ਸਾਰੇ ਪਾਲਿਸੀ ਧਾਰਕਾਂ ਲਈ ਇਹ ਸੂਚਨਾ ਵੀ ਜਾਰੀ ਕੀਤੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਰਕਾਰ ਨੇ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੀ ਆਖਰੀ ਤਰੀਕ 31 ਮਾਰਚ 2023 ਤੱਕ ਵਧਾ ਦਿੱਤੀ ਹੈ। ਮਾਰਕੀਟ ਰੈਗੂਲੇਟਰ ਸੇਬੀ ਨੇ ਵੀ ਅਜਿਹਾ ਹੀ ਨਿਯਮ ਬਣਾਇਆ ਹੈ ਅਤੇ ਨਿਵੇਸ਼ਕਾਂ ਨੂੰ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਕਿਹਾ ਹੈ। ਇਸੇ ਤਰ੍ਹਾਂ ਐਲਆਈਸੀ ਨੂੰ ਵੀ ਪੈਨ ਨਾਲ ਲਿੰਕ ਕਰਨ ਲਈ ਕਿਹਾ ਗਿਆ ਹੈ।

ਬਹੁਤ ਸਾਰੇ ਲੋਕਾਂ ਨੇ ਆਖਰੀ ਤਰੀਕ ਮਿਲਣ ਦੇ ਬਾਵਜੂਦ ਵੀ ਆਪਣੇ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕੀਤਾ। ਇਸ ਲਈ ਸਰਕਾਰ ਨੇ ਹੁਣ ਇਸਨੂੰ ਹੋਰ ਅੱਗੇ ਵਧਾਉਣ ਲਈ ਅਜੇ ਕੋਈ ਘੋਸ਼ਣਾ ਨਹੀਂ ਕੀਤੀ ਹੈ। ਇਸ ਲਈ ਜੇਕਰ ਤੁਸੀਂ ਆਪਣੀ LIC ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਇਹ ਕੰਮ ਤੁਸੀਂ ਘਰ ਬੈਠ ਕੇ ਹੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ।


 • LIC ਦੀ ਵੈੱਬਸਾਈਟ 'ਤੇ ਪਾਲਿਸੀਆਂ ਦੀ ਸੂਚੀ ਦੇ ਨਾਲ ਪੈਨ ਦੀ ਜਾਣਕਾਰੀ ਪ੍ਰਦਾਨ ਕਰੋ।

 • ਇੱਥੇ ਆਪਣਾ ਮੋਬਾਈਲ ਨੰਬਰ ਦਰਜ ਕਰੋ। ਉਸ ਮੋਬਾਈਲ ਨੰਬਰ 'ਤੇ ਤੁਹਾਨੂੰ ਇੱਕ OTP ਮਿਲੇਗਾ, ਇਸ ਨੂੰ ਦਰਜ ਕਰੋ।

 • ਫਾਰਮ ਜਮ੍ਹਾਂ ਹੋਣ ਤੋਂ ਬਾਅਦ, ਤੁਹਾਨੂੰ ਮੈਸੇਜ ਮਿਲੇਗਾ ਕਿ ਰਜਿਸਟ੍ਰੇਸ਼ਨ ਬੇਨਤੀ ਸਫਲ ਹੈ।

 • ਹੁਣ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਪੈਨ ਪਾਲਿਸੀ ਨਾਲ ਲਿੰਕ ਹੋ ਗਿਆ ਹੈ।


ਇਸ ਤਰ੍ਹਾਂ ਕਰੋ ਘਰ ਬੈਠੇ ਪਾਲਿਸੀ ਦਾ ਸਟੇਟਸ:


 • ਜੇਕਰ ਤੁਸੀਂ ਆਪਣੀ LIC ਪਾਲਿਸੀ ਦੇ ਸਟੇਟਸ ਬਾਰੇ ਘਰ ਬੈਠੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਅਧਿਕਾਰਤ ਵੈੱਬਸਾਈਟ https://www.licindia.in/ 'ਤੇ ਜਾਣਾ ਪਵੇਗਾ। ਇੱਥੇ ਤੁਹਾਨੂੰ ਸਟੇਟਸ ਜਾਣਨ ਲਈ ਰਜਿਸਟਰ ਕਰਨਾ ਹੋਵੇਗਾ।

 • ਰਜਿਸਟ੍ਰੇਸ਼ਨ ਲਈ ਤੁਹਾਨੂੰ ਕਿਸੇ ਕਿਸਮ ਦਾ ਕੋਈ ਚਾਰਜ ਨਹੀਂ ਦੇਣਾ ਪਵੇਗਾ। ਇਸਦੇ ਲਈ ਤੁਹਾਨੂੰ ਆਪਣੀ ਜਨਮ ਮਿਤੀ, ਨਾਮ, ਪਾਲਿਸੀ ਨੰਬਰ ਦਰਜ ਕਰਨਾ ਹੋਵੇਗਾ। ਇੱਕ ਵਾਰ ਜਦੋਂ ਤੁਸੀਂ ਰਜਿਸਟਰ ਕਰ ਲੈਂਦੇ ਹੋ, ਤੁਸੀਂ ਕਿਸੇ ਵੀ ਸਮੇਂ ਆਪਣੀ ਸਥਿਤੀ ਦੀ ਜਾਂਚ ਕਰ ਸਕਦੇ ਹੋ।

 • ਜੇਕਰ ਤੁਹਾਨੂੰ ਆਪਣੀ LIC ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ 022 6827 6827 'ਤੇ ਵੀ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ 9222492224 ਨੰਬਰ 'ਤੇ LICHELP <ਪਾਲਿਸੀ ਨੰਬਰ> ਲਿਖ ਕੇ ਵੀ ਮੈਸੇਜ ਭੇਜ ਸਕਦੇ ਹੋ। ਇਹ ਮੈਸੇਜ ਫ੍ਰੀ ਹੈ।


SMS ਰਾਹੀਂ ਪ੍ਰਾਪਤ ਕਰੋ ਜਾਣਕਾਰੀ


 1. ਜੇਕਰ ਤੁਸੀਂ ਚਾਹੋ ਤਾਂ ਆਪਣੇ ਫੋਨ ਤੋਂ ਐੱਸਐੱਮਐੱਸ ਭੇਜ ਕੇ ਵੀ ਪਾਲਿਸੀ ਦੇ ਸਟੇਟਸ ਬਾਰੇ ਜਾਣਕਾਰੀ ਲੈ ਸਕਦੇ ਹੋ। ਇਸ ਦੇ ਲਈ ਤੁਹਾਨੂੰ 56677 'ਤੇ SMS ਭੇਜਣਾ ਹੋਵੇਗਾ।

 2. ਜੇਕਰ ਤੁਸੀਂ ਪਾਲਿਸੀ ਦਾ ਪ੍ਰੀਮੀਅਮ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ASKLIC PREMIUM ਟਾਈਪ ਕਰਕੇ 56677 'ਤੇ SMS ਭੇਜ ਸਕਦੇ ਹੋ।

 3. ਜੇਕਰ ਪਾਲਿਸੀ ਲੈਪਸ ਹੋ ਗਈ ਹੈ, ਤਾਂ ਇਸ SMS ਲਈ ASKLIC REVIVAL ਟਾਈਪ ਕਰਨਾ ਹੋਵੇਗਾ।

Published by:Rupinder Kaur Sabherwal
First published:

Tags: Business, Insurance Policy, Life Insurance Corporation of India (LIC)