ਪਿਛਲੇ ਦਿਨੀਂ ਕਰਮਚਾਰੀ ਭਵਿੱਖ ਨਿੱਧੀ ਸੰਗਠਨ ਵੱਲੋਂ ਨਵੀਆਂ ਗਾਈਡਲਾਈਨਸ ਜਾਰੀ ਕੀਤੀ ਗਈਆਂ ਹਨ, ਜਿਸ ਤੋਂ ਬਾਅਦ ਕਰਮਚਾਰੀਆਂ ਲਈ ਵਾਧੂ ਪੈਨਸ਼ਨ ਦਾ ਰਾਹ ਖੁੱਲ੍ਹ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ EPFO ਵਿੱਚ ਕਰਮਚਾਰੀ ਅਤੇ ਰੁਜ਼ਗਾਰਦਾਤਾ ਵੱਲੋਂ ਪਾਏ ਗਏ ਯੋਗਦਾਨ ਨੂੰ ਦੋ ਹਿੱਸਿਆਂ ਵਿੱਚ ਨਿਵੇਸ਼ ਕੀਤਾ ਜਾਂਦਾ ਹੈ, ਜਿਸ ਵਿੱਚੋਂ ਇੱਕ ਪੈਨਸ਼ਨ ਲਈ ਜਾਂਦਾ ਹੈ। ਪਰ ਜੇਕਰ ਪੈਨਸ਼ਨ ਦੇ ਹਿੱਸੇ ਨੂੰ ਦੇਖ਼ੀਏ ਤਾਂ ਇਹ ਬਹੁਤ ਥੋੜ੍ਹਾ ਹਿੱਸਾ ਹੁੰਦਾ ਹੈ। ਜੇਕਰ ਕੋਈ ਕਰਮਚਾਰੀ ਆਪਣੀ ਪੈਨਸ਼ਨ ਨੂੰ ਵਧਾਉਣਾ ਚਾਹੁੰਦਾ ਹੈ ਤਾਂ ਹੁਣ ਉਹ ਅਜਿਹਾ ਕਰ ਸਕਦਾ ਹੈ।
ਇਸ ਬਾਰੇ ਕਰਮਚਾਰੀਆਂ ਨੂੰ ਜਾਗਰੂਕ ਕਰਨ ਲਈ ਈਪੀਐਫਓ ਨੇ ਆਪਣੇ ਸਾਰੇ ਦਫਤਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਕਰਮਚਾਰੀ ਪੈਨਸ਼ਨ ਯੋਜਨਾ (ਈਪੀਐਸ) ਦੇ ਮੈਂਬਰਾਂ ਨੂੰ ਵੱਧ ਪੈਨਸ਼ਨ ਲਈ ਅਰਜ਼ੀ ਦੇਣ ਬਾਰੇ ਦੱਸਿਆ ਜਾਵੇ। EPS ਅਧੀਨ ਵੱਧ ਪੈਨਸ਼ਨ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 3 ਮਾਰਚ, 2023 ਹੈ।
ਇੱਥੇ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਇਹ ਸਿਰਫ ਉਹਨਾਂ ਲਈ ਹੈ ਜਿਹਨਾਂ ਨੇ 31 ਅਗਸਤ, 2014 ਤੱਕ ਈਪੀਐਫ ਦੇ ਮੈਂਬਰ ਹੋਣ ਦੇ ਬਾਵਜੂਦ ਈਪੀਐਸ ਦੇ ਤਹਿਤ ਵੱਧ ਪੈਨਸ਼ਨ ਦੀ ਚੋਣ ਨਹੀਂ ਕੀਤੀ ਹੈ। ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, EPFO ਨੇ EPS ਮੈਂਬਰਾਂ ਨੂੰ ਪੈਨਸ਼ਨ ਯੋਗ ਤਨਖਾਹ ਦੀ ਸੀਮਾ 15,000 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਕਰਨ ਦੀ ਇਜਾਜ਼ਤ ਦਿੱਤੀ ਹੈ।
ਇਸ ਨਵੀਂ ਗਾਈਡਲਾਈਨ ਦੇ ਅਨੁਸਾਰ ਗਾਹਕ ਅਤੇ ਰੁਜ਼ਗਾਰਦਾਤਾ EPS ਦੇ ਤਹਿਤ ਉੱਚ ਪੈਨਸ਼ਨ ਲਈ ਸਾਂਝੇ ਤੌਰ 'ਤੇ ਅਰਜ਼ੀ ਦੇ ਸਕਣਗੇ। ਇਸ ਦਾ ਮਤਲਬ ਹੈ ਕਿ ਹੁਣ ਮੈਂਬਰ ਆਪਣੀ ਮੂਲ ਤਨਖਾਹ ਦਾ 8.33% ਯੋਗਦਾਨ ਪਾ ਸਕਦੇ ਹਨ।
ਕਿਸਨੂੰ ਮਿਲੇਗਾ ਵਾਧੂ ਪੈਨਸ਼ਨ ਦਾ ਲਾਭ: ਬਹੁਤ ਸਾਰੇ ਕਰਮਚਾਰੀਆਂ ਨੇ EPFO ਨੂੰ ਵੱਧ ਯੋਗਦਾਨ ਅਤੇ ਰਿਟਾਇਰਮੈਂਟ 'ਤੇ ਵੱਧ ਪੈਨਸ਼ਨ ਲਈ ਨਿਯਮ ਬਣਾਉਣ ਲਈ ਅਰਜ਼ੀਆਂ ਦਿੱਤੀਆਂ ਸਨ, ਜਿਹਨਾਂ ਨੂੰ EPFO ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਈਪੀਐਫਓ ਨੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਨੇ 5,000 ਰੁਪਏ ਜਾਂ 6,500 ਰੁਪਏ ਦੀ ਪੁਰਾਣੀ ਤਨਖਾਹ ਸੀਮਾ ਤੋਂ ਵੱਧ ਤਨਖਾਹ ਦਾ ਯੋਗਦਾਨ ਪਾਇਆ ਹੈ ਅਤੇ ਉਹ ਕਰਮਚਾਰੀ ਜਿਨ੍ਹਾਂ ਨੇ EPS-95 ਦੇ ਮੈਂਬਰ ਹੁੰਦੇ ਹੋਏ ਸੋਧੀ ਹੋਈ ਸਕੀਮ ਦੇ ਨਾਲ EPS ਦੀ ਚੋਣ ਕੀਤੀ ਹੈ, ਉਹ ਉੱਚ ਪੈਨਸ਼ਨ ਕਵਰੇਜ ਲਈ ਯੋਗ ਹੋਣਗੇ।
ਇਸ ਤਰ੍ਹਾਂ ਕਰੋ ਆਫਲਾਈਨ ਅਪਲਾਈ:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Epfo, Investment Tips, MONEY