Home /News /business /

ਸਿਰਫ਼ 69 ਰੁਪਏ 'ਚ Unlimited ਬਿਰਯਾਨੀ ਨਾਲ ਮਿਲਦੀ ਹੈ ਮੁਫ਼ਤ ਡਰਿੰਕ, ਦੁਕਾਨ 'ਤੇ ਲੱਗ ਗਈ ਗਾਹਕਾਂ ਦੀ ਭੀੜ

ਸਿਰਫ਼ 69 ਰੁਪਏ 'ਚ Unlimited ਬਿਰਯਾਨੀ ਨਾਲ ਮਿਲਦੀ ਹੈ ਮੁਫ਼ਤ ਡਰਿੰਕ, ਦੁਕਾਨ 'ਤੇ ਲੱਗ ਗਈ ਗਾਹਕਾਂ ਦੀ ਭੀੜ

ਬਿਰਯਾਨੀ ਖਾਣ ਲਈ ਰਾਤ 10 ਵਜੇ ਤੱਕ ਲੱਗੀ ਰਹਿੰਦੀ ਹੈ ਗਾਹਕਾਂ ਦੀ ਭੀੜ

ਬਿਰਯਾਨੀ ਖਾਣ ਲਈ ਰਾਤ 10 ਵਜੇ ਤੱਕ ਲੱਗੀ ਰਹਿੰਦੀ ਹੈ ਗਾਹਕਾਂ ਦੀ ਭੀੜ

ਪੱਛਮੀ ਬੰਗਾਲ ਵਿੱਚ ਇੱਕ ਅਜਿਹਾ ਫੂਡ ਜੋਇੰਟ ਖੁੱਲ੍ਹਿਆ ਹੈ ਜਿੱਥੇ ਤੁਸਾਨੂੰ ਸਿਰਫ 69 ਰੁਪਏ ਵਿੱਚ ਅਨਲਿਮਟਿਡ ਬਿਰਯਾਨੀ ਖਾਣ ਨੂੰ ਮਿਲਦੀ ਹੈ। ਬਿਰਯਾਨੀ 'ਚ ਆਂਡਾ, ਆਲੂ ਅਤੇ ਚੌਲਾਂ ਦੇ ਸੁਆਦ ਦੇ ਨਾਲ ਗੁਲਾਬ ਦੀਆਂ ਪੱਤੀਆਂ ਅਤੇ ਕੇਸਰ ਵੀ ਵਿਸ਼ੇਸ਼ ਤੌਰ ਉੱਕੇ ਸ਼ਾਮਲ ਕੀਤੇ ਜਾਂਦੇ ਹਨ। ਇਸ ਬਿਰਯਾਨੀ ਦੀ ਖ਼ਾਸ ਗੱਲ ਇਹ ਹੈ ਕਿ ਬਿਰਯਾਨੀ 'ਚ ਚੰਦਨ ਅਤੇ ਕੁੱਝ ਹੋਰ ਮਸਾਲੇ ਮਿਲਾਏ ਜਾਂਦੇ ਹਨ, ਜਿਸ ਕਾਰਨ ਇਹ ਬਿਰਯਾਨੀ ਖਾਣ ਨਾਲ ਐਸੀਡਿਟੀ ਜਾਂ ਪੇਟ ਦੀ ਕੋਈ ਹੋਰ ਸਮੱਸਿਆ ਨਹੀਂ ਹੁੰਦੀ ਹੈ।

ਹੋਰ ਪੜ੍ਹੋ ...
  • Share this:

ਅੱਜ ਕੱਲ੍ਹ ਭਾਰਤ ਵਿੱਚ ਬਫੇ ਸਿਸਟਮ ਕਾਫ਼ੀ ਆਮ ਹੋ ਰਿਹਾ ਹੈ। ਇਸ ਵਿੱਚ ਵੈਜ ਤੇ ਨਾਨ-ਵੈਜ ਦੋਵੇਂ ਤਰ੍ਹਾਂ ਦੇ ਫੂਡ ਜੋਇੰਟ ਸ਼ਾਮਲ ਹਨ। ਇੱਥੇ ਤੁਸੀਂ ਪ੍ਰਤੀ ਵਿਅਕਤੀ ਕੁੱਝ ਪੈਸੇ ਦੇ ਕੇ ਜਿੰਨਾ ਚਾਹੋ, ਓਨਾ ਖਾਣਾ ਖਾ ਸਕਦੇ ਹੋ। ਇਸੇ ਕਾਂਸੈਪਟ ਦੇ ਆਧਾਰ ਉੱਤੇ ਪੱਛਮੀ ਬੰਗਾਲ ਵਿੱਚ ਇੱਕ ਅਜਿਹਾ ਫੂਡ ਜੋਇੰਟ ਖੁੱਲ੍ਹਿਆ ਹੈ ਜਿੱਥੇ ਤੁਸਾਨੂੰ ਸਿਰਫ 69 ਰੁਪਏ ਵਿੱਚ ਅਨਲਿਮਟਿਡ ਬਿਰਯਾਨੀ ਖਾਣ ਨੂੰ ਮਿਲਦੀ ਹੈ। ਬਿਰਯਾਨੀ 'ਚ ਆਂਡਾ, ਆਲੂ ਅਤੇ ਚੌਲਾਂ ਦੇ ਸੁਆਦ ਦੇ ਨਾਲ ਗੁਲਾਬ ਦੀਆਂ ਪੱਤੀਆਂ ਅਤੇ ਕੇਸਰ ਵੀ ਵਿਸ਼ੇਸ਼ ਤੌਰ ਉੱਕੇ ਸ਼ਾਮਲ ਕੀਤੇ ਜਾਂਦੇ ਹਨ। ਇਸ ਬਿਰਯਾਨੀ ਦੀ ਖ਼ਾਸ ਗੱਲ ਇਹ ਹੈ ਕਿ ਬਿਰਯਾਨੀ 'ਚ ਚੰਦਨ ਅਤੇ ਕੁੱਝ ਹੋਰ ਮਸਾਲੇ ਮਿਲਾਏ ਜਾਂਦੇ ਹਨ, ਜਿਸ ਕਾਰਨ ਇਹ ਬਿਰਯਾਨੀ ਖਾਣ ਨਾਲ ਐਸੀਡਿਟੀ ਜਾਂ ਪੇਟ ਦੀ ਕੋਈ ਹੋਰ ਸਮੱਸਿਆ ਨਹੀਂ ਹੁੰਦੀ ਹੈ।


ਇਸ ਲਜ਼ੀਜ਼ ਬਿਰਯਾਨੀ ਦਾ ਮਜ਼ਾ ਬੰਟੀ ਜੈਸਵਾਲ ਹਾਲੀਸ਼ਹਿਰ 'ਚ ਦੇ ਰਹੇ ਹੈ। ਬੰਟੀ ਜੈਸਵਾਲ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਦੇ ਹਾਲੀਸ਼ਹਿਰ ਵਿੱਚ 'ਬਿਰਯਾਨੀ ਵਾਲਾ' ਨਾਮ ਦੀ ਦੁਕਾਨ ਚਲਾਉਂਦਾ ਹੈ। ਦੁਪਹਿਰ 12:30 ਵਜੇ ਤੋਂ ਰਾਤ 10:00 ਵਜੇ ਤੱਕ ਬਿਰਯਾਨੀ ਖਾਣ ਲਈ ਗਾਹਕਾਂ ਦੀ ਭੀੜ ਇੱਥੇ ਲੱਗੀ ਰਹਿੰਦੀ ਹੈ। ਲੋਕ ਦੂਰ-ਦੂਰ ਤੋਂ ਉਨ੍ਹਾਂ ਦੀ ਬਿਰਯਾਨੀ ਖਾਣ ਲਈ ਆਉਂਦੇ ਹਨ ਅਤੇ ਇਸ ਨੂੰ ਪੈਕ ਕਰਕੇ ਘਰ ਵੀ ਲਿਜਾਂਦੇ ਹਨ। ਬੰਟੀ ਜੈਸਵਾਲ ਦੀ ਦੁਕਾਨ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਇੱਥੇ ਆ ਕੇ ਬੰਟੀ ਜੈਸਵਾਲ ਦੀ ਬਿਰਯਾਨੀ ਦਾ ਸੁਆਦ ਲੈਣ ਵਾਲਿਆਂ ਦਾ ਕਹਿਣਾ ਹੈ ਕਿ ਇੱਥੋਂ ਦੀ ਬਿਰਯਾਨੀ ਦਾ ਸਵਾਦ ਬਾਕੀ ਦੁਕਾਨਾਂ ਦੀ ਬਿਰਯਾਨੀ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਕਿਉਂਕਿ, ਬਿਰਯਾਨੀ ਵਿੱਚ ਕੁੱਝ ਖ਼ਾਸ ਮਸਾਲੇ ਹੁੰਦੇ ਹਨ। ਬਿਰਯਾਨੀ 'ਚ ਗੁਲਾਬ ਦੀਆਂ ਪੱਤੀਆਂ, ਚੰਦਨ ਦਾ ਪਾਊਡਰ ਅਤੇ ਕੁੱਝ ਹੋਰ ਮਸਾਲੇ ਪਾਏ ਜਾਣ ਕਾਰਨ ਇਸ ਦਾ ਸਵਾਦ ਬਾਜ਼ਾਰ 'ਚ ਮਿਲਣ ਵਾਲੀ ਬਿਰਯਾਨੀ ਨਾਲੋਂ ਵੱਖਰਾ ਹੁੰਦਾ ਹੈ। ਬੰਟੀ ਜੈਸਵਾਲ ਨੇ 1 ਮਹੀਨਾ ਪਹਿਲਾਂ ਸ਼ੁਰੂਆਤ ਕੀਤੀ ਸੀ। 1 ਮਹੀਨੇ 'ਚ ਉਸ ਦੀ ਦੁਕਾਨ ਕਾਫ਼ੀ ਹਿੱਟ ਹੋ ਗਈ ਹੈ।


69 ਰੁਪਏ ਦੀ ਅਨਲਿਮਟਿਡ ਬਿਰਯਾਨੀ ਵਿੱਚ ਅੰਡੇ, ਆਲੂ ਅਤੇ ਚੌਲ ਸ਼ਾਮਲ ਹਨ। ਚਿਕਨ ਬਿਰਯਾਨੀ ਦੀ ਕੀਮਤ 120 ਰੁਪਏ ਅਤੇ ਮਟਨ ਬਿਰਯਾਨੀ ਦੀ ਕੀਮਤ 170 ਰੁਪਏ ਹੈ। ਜੇਕਰ ਤੁਸੀਂ ਬਿਰਯਾਨੀ ਖਰੀਦਦੇ ਹੋ ਤਾਂ ਤੁਹਾਨੂੰ ਦਹੀਂ ਜਾਂ ਠੰਢਾ ਪਾਣੀ ਮੁਫ਼ਤ ਮਿਲਦਾ ਹੈ। ਜੇਕਰ ਤੁਸੀਂ ਚਾਹੋ ਤਾਂ ਬਿਰਯਾਨੀ ਦੇ ਨਾਲ ਚਿਕਨ ਚਾਪ ਦੀ ਗ੍ਰੇਵੀ ਮੁਫ਼ਤ ਵਿੱਚ ਲੈ ਸਕਦੇ ਹੋ। ਜੇਕਰ ਤੁਸੀਂ ਵੱਖਰੇ ਤੌਰ 'ਤੇ ਚਿਕਨ ਚਾਪ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਦੇ ਲਈ ਸਿਰਫ਼ 40 ਰੁਪਏ ਦੇਣੇ ਹੋਣਗੇ। ਇੱਥੇ ਆਉਣ ਵਾਲੇ ਕਈ ਲੋਕਾਂ ਦਾ ਕਹਿਣਾ ਸੀ ਕਿ ਇੰਨੇ ਮਹਿੰਗੇ ਬਾਜ਼ਾਰ 'ਚ ਇੰਨੀ ਘੱਟ ਕੀਮਤ 'ਤੇ ਬਿਰਯਾਨੀ ਮਿਲਣਾ ਕਾਫ਼ੀ ਹੈਰਾਨੀ ਦੀ ਗੱਲ ਹੈ ਅਤੇ ਜੇਕਰ ਕੋਈ ਵੇਚਦਾ ਹੈ ਤਾਂ ਉਸ ਨੂੰ ਮੁਨਾਫ਼ਾ ਕਿਵੇਂ ਹੋਵੇਗਾ। ਪਰ, ਬੰਟੀ ਜੈਸਵਾਲ ਦਾ ਕਹਿਣਾ ਹੈ ਕਿ ਉਹ ਚੰਗੀ ਕਮਾਈ ਕਰ ਰਿਹਾ ਹੈ। ਬੰਟੀ ਜੈਸਵਾਲ ਨੇ ਘੱਟ ਮੁਨਾਫ਼ੇ ਪਰ ਵੱਧ ਵਿੱਕਰੀ ਦੇ ਉਦੇਸ਼ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਉਸ ਦਾ ਇਹ ਫ਼ਾਰਮੂਲਾ ਹਿੱਟ ਹੋ ਗਿਆ। ਅੱਜ ਸਾਰਾ ਦਿਨ ਉਸ ਦੀ ਦੁਕਾਨ ’ਤੇ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ।

Published by:Shiv Kumar
First published:

Tags: Biryani, Business News, Business news updates, Cheaper rate, Food business, Save Money, Street Food