Gold-Silver Price Today: ਜੇ ਤੁਸੀ ਵੀ ਗੋਲਡ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਅੱਜ 27 ਮਾਰਚ, 2023 ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਭਾਰਤ ਵਿੱਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 54,710 ਹੈ। ਜਦੋਂ ਕਿ ਕੱਲ੍ਹ ਇਸ ਦੀ ਕੀਮਤ 54,850 ਰੁਪਏ ਸੀ। ਦੂਜੀ ਤਰਫ ਚਾਂਦੀ ਦੀ ਕੀਮਤ 73,300 ਪ੍ਰਤੀ 1 ਕਿਲੋਗ੍ਰਾਮ ਹੈ। ਜੋ ਕੱਲ੍ਹ 73,400 ਰੁਪਏ ਸੀ।
22 ਕੈਰੇਟ ਸੋਨੇ ਦੀ ਕੀਮਤ
ਚੰਡੀਗੜ੍ਹ 'ਚ ਵੀ ਸੋਨੇ ਦੀ ਕੀਮਤ 'ਚ ਗਿਰਾਵਟ ਆਈ ਹੈ। ਅੱਜ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 54,900 ਰੁਪਏ 'ਤੇ ਚੱਲ ਰਿਹਾ ਹੈ। ਜੋ ਕਿ ਕੱਲ੍ਹ 54,950 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 43,920 ਰੁਪਏ ਹੈ। ਜੋ ਕੱਲ੍ਹ 43,960 ਰੁਪਏ ਸੀ।
24 ਕੈਰੇਟ ਸੋਨੇ ਦੀ ਕੀਮਤ
ਅੱਜ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 59,880 ਰੁਪਏ 'ਤੇ ਚੱਲ ਰਿਹਾ ਹੈ। ਇਕ ਦਿਨ ਪਹਿਲਾਂ ਇਸਦੀ ਕੀਮਤ 59,990 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 47,904 ਰੁਪਏ ਹੈ। ਜੋ ਕੀ ਕੱਲ੍ਹ 47,992 ਰੁਪਏ ਸੀ।
ਚਾਂਦੀ ਦੇ ਰੇਟ
ਜਾਣਕਾਰੀ ਲਈ ਦੱਸ ਦੇਈਏ ਕਿ ਚੰਡੀਗੜ੍ਹ 'ਚ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਭਾਰਤੀ ਬਾਜ਼ਾਰ 'ਚ 1 ਕਿਲੋ ਗ੍ਰਾਮ ਚਾਂਦੀ ਦੀ ਕੀਮਤ 73,300 ਰੁਪਏ ਹੈ। ਜੋ ਕਿ ਕੱਲ੍ਹ 73,400 ਰੁਪਏ ਸੀ। ਇਸਦੇ ਨਾਲ ਹੀ 10 ਗ੍ਰਾਮ ਚਾਂਦੀ ਦੀ ਕੀਮਤ 734 ਰੁਪਏ 'ਤੇ ਚੱਲ ਰਹੀ ਹੈ।
ਇੰਝ ਕਰੋ ਸੋਨੇ ਦੀ ਸ਼ੁੱਧਤਾ ਦੀ ਜਾਂਚ
ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਰੁਪਏ। ਜ਼ਿਆਦਾਤਰ ਸੋਨਾ 22 ਕੈਰੇਟ 'ਚ ਵਿਕਦਾ ਹੈ, ਜਦਕਿ ਕੁਝ ਲੋਕ 18 ਕੈਰੇਟ ਦਾ ਵੀ ਇਸਤੇਮਾਲ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੈ, ਅਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Gold, Gold price, Gold price rises, Gold price today