Home /News /business /

ਕੰਪਨੀ ਦੇ EPF ਵਿੱਚ ਪੈਸੇ ਜਮ੍ਹਾਂ ਨਾ ਕਰਨ ਤੇ ਕਰਮਚਾਰੀ ਕਰਨ ਇਹ ਕੰਮ, ਜਾਣੋ ਕਿਵੇਂ ਹੋਵੇਗਾ ਮੁਨਾਫਾ

ਕੰਪਨੀ ਦੇ EPF ਵਿੱਚ ਪੈਸੇ ਜਮ੍ਹਾਂ ਨਾ ਕਰਨ ਤੇ ਕਰਮਚਾਰੀ ਕਰਨ ਇਹ ਕੰਮ, ਜਾਣੋ ਕਿਵੇਂ ਹੋਵੇਗਾ ਮੁਨਾਫਾ

EPFO Rules

EPFO Rules

ਅੱਜ ਆਪਣੇ ਭਵਿੱਖ ਨੂੰ ਲੈ ਕੇ ਹਰ ਕਰਮਚਾਰੀ ਸੁਚੇਤ ਹੈ ਅਤੇ ਉਹ ਚਾਹੁੰਦਾ ਹੈ ਕਿ ਰਿਟਾਇਰਮੈਂਟ 'ਤੇ ਉਸਨੂੰ ਕਿਸੇ ਵੀ ਤਰ੍ਹਾਂ ਵਿੱਤੀ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਕਰਮਚਾਰੀ EPFO ਵਿੱਚ ਖਾਤਾ ਖੋਲ੍ਹ ਕੇ ਹਰ ਮਹੀਨੇ ਆਪਣੀ ਤਨਖਾਹ ਦਾ 12% ਯੋਗਦਾਨ ਪਾਉਂਦਾ ਹੈ ਅਤੇ ਇਸਦੇ ਨਾਲ ਹੀ EPFO ਦੇ ਨਿਯਮਾਂ ਅਨੁਸਾਰ 12% ਯੋਗਦਾਨ ਕਰਮਚਾਰੀ ਦੀ ਕੰਪਨੀ ਨੇ ਪਾਉਣਾ ਹੁੰਦਾ...

ਹੋਰ ਪੜ੍ਹੋ ...
  • Share this:

ਅੱਜ ਆਪਣੇ ਭਵਿੱਖ ਨੂੰ ਲੈ ਕੇ ਹਰ ਕਰਮਚਾਰੀ ਸੁਚੇਤ ਹੈ ਅਤੇ ਉਹ ਚਾਹੁੰਦਾ ਹੈ ਕਿ ਰਿਟਾਇਰਮੈਂਟ 'ਤੇ ਉਸਨੂੰ ਕਿਸੇ ਵੀ ਤਰ੍ਹਾਂ ਵਿੱਤੀ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਕਰਮਚਾਰੀ EPFO ਵਿੱਚ ਖਾਤਾ ਖੋਲ੍ਹ ਕੇ ਹਰ ਮਹੀਨੇ ਆਪਣੀ ਤਨਖਾਹ ਦਾ 12% ਯੋਗਦਾਨ ਪਾਉਂਦਾ ਹੈ ਅਤੇ ਇਸਦੇ ਨਾਲ ਹੀ EPFO ਦੇ ਨਿਯਮਾਂ ਅਨੁਸਾਰ 12% ਯੋਗਦਾਨ ਕਰਮਚਾਰੀ ਦੀ ਕੰਪਨੀ ਨੇ ਪਾਉਣਾ ਹੁੰਦਾ...

ਹੈ। ਕਈ ਵਾਰ ਕੰਪਨੀਆਂ ਕਰਮਚਾਰੀਆਂ ਦੇ ਅਕਾਊਂਟ ਵਿੱਚ EPF ਦੇ ਪੈਸੇ ਪਾਉਣ ਵਿੱਚ ਦੇਰੀ ਕਰਦੀਆਂ ਹਨ ਅਤੇ ਇਸ ਨਾਲ ਕਰਮਚਾਰੀ ਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਕੰਪਨੀ EPF ਖਾਤੇ ਵਿੱਚ ਪੈਸੇ ਪਾਉਣ ਵਿੱਚ ਦੇਰੀ ਕਰਦੀ ਹੈ ਤਾਂ ਇਸਦੇ ਬਦਲੇ ਕੰਪਨੀ ਨੂੰ ਜੁਰਮਾਨੇ ਅਤੇ ਵੱਧ ਵਿਆਜ ਦਾ ਭੁਗਤਾਨ ਕਰਨਾ ਪੈਂਦਾ ਹੈ। ਪਿਛਲੇ ਸਾਲ ਸੁਪਰੀਮ ਕੋਰਟ ਦੇ ਫੈਸਲੇ ਦੇ ਅਨੁਸਾਰ, ਕਿਸੇ ਕਰਮਚਾਰੀ ਦੇ EPF ਯੋਗਦਾਨ ਦੇ ਭੁਗਤਾਨ ਵਿੱਚ ਦੇਰੀ ਹੋਣ ਦੀ ਸਥਿਤੀ ਵਿੱਚ ਮਾਲਕ ਜੁਰਮਾਨੇ ਨੂੰ ਭਰਨ ਲਈ ਜਵਾਬਦੇਹ ਹਨ।

ਇਸ ਬਾਰੇ EPFO ਨੇ ਇੱਕ ਤਾਜ਼ਾ ਟਵੀਟ ਵਿੱਚ ਦੱਸਿਆ ਹੈ ਕਿ ਜੇਕਰ ਕੋਈ ਵੀ ਰੁਜ਼ਗਾਰਦਾਤਾ EPF ਵਿੱਚ ਪੈਸੇ ਜਮ੍ਹਾਂ ਕਰਨ ਵਿੱਚ ਦੇਰੀ ਕਰਦਾ ਹੈ ਤਾਂ ਉਸਨੂੰ ਇਸ ਦੇਰੀ ਲਈ ਜੁਰਮਾਨਾ ਲਗਾਇਆ ਜਾਂਦਾ ਹੈ। ਟਵੀਟ ਵਿੱਚ ਜੁਰਮਾਨੇ ਦੀ ਦਰ ਨੂੰ ਵੀ ਸਪਸ਼ਟ ਕੀਤਾ ਗਿਆ ਹੈ।

EPFO ਨੇ 17 ਫਰਵਰੀ ਨੂੰ ਟਵੀਟ ਕੀਤਾ, "ਯੋਗਦਾਨਾਂ 'ਤੇ ਡਿਫਾਲਟ ਕਰਨ ਵਾਲੇ ਮਾਲਕ ਬਕਾਇਆ ਰਕਮ 'ਤੇ ਨੁਕਸਾਨ ਅਤੇ ਵਿਆਜ ਦਾ ਭੁਗਤਾਨ ਕਰਨ ਲਈ ਜਵਾਬਦੇਹ ਹਨ।"

ਇਹ ਹਨ ਦੇਰੀ ਨਾਲ EPFO ਭੁਗਤਾਨ ਲਈ ਮਾਲਕਾਂ 'ਤੇ ਲਗਾਏ ਗਏ ਨੁਕਸਾਨ ਦੀਆਂ ਦਰਾਂ

ਮਿਆਦ ਅਤੇ ਲਾਗੂ ਵਿਆਜ (ਪ੍ਰਤੀ ਸਾਲ)


  • 0-2 ਮਹੀਨੇ 5%

  • 2-4 ਮਹੀਨੇ 10%

  • 4-6 ਮਹੀਨੇ 15%

  • 6 ਮਹੀਨਿਆਂ ਤੋਂ ਵੱਧ 25%


ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ EPF ਨੇ ਇਹ ਵੀ ਕਿਹਾ ਹੈ ਕਿ ਨੁਕਸਾਨ ਬਕਾਏ ਦੀ ਰਕਮ ਦੇ 100% ਤੱਕ ਸੀਮਤ ਹਨ। EPFO ਨੇ ਅੱਗੇ ਕਿਹਾ ਕਿ ਦੇਰੀ ਦੀ ਪੂਰੀ ਮਿਆਦ ਲਈ ਬਕਾਇਆ ਰਕਮ 'ਤੇ 12 ਪ੍ਰਤੀਸ਼ਤ ਸਾਲਾਨਾ ਵਿਆਜ ਲਾਗੂ ਹੁੰਦਾ ਹੈ।

EPFO ਵਿੱਚ ਕਰਮਚਾਰੀ ਅਤੇ ਰੁਜ਼ਗਾਰਦਾਤਾ ਦਾ ਯੋਗਦਾਨ:

ਜੇਕਰ EPFO ਵਿੱਚ ਯੋਗਦਾਨ ਦੀ ਗੱਲ ਕਰੀਏ ਤਾਂ ਇਸ ਲਈ ਕਾਨੂੰਨ ਬਣਾਇਆ ਗਿਆ ਹੈ। ਕਰਮਚਾਰੀ ਭਵਿੱਖ ਨਿਧੀ ਅਤੇ ਫੁਟਕਲ ਵਿਵਸਥਾ ਐਕਟ, 1952 ਦੇ ਸੈਕਸ਼ਨ 7Q ਦੇ ਅਨੁਸਾਰ, ਇੱਕ ਰੁਜ਼ਗਾਰਦਾਤਾ 12% ਸਲਾਨਾ ਦੀ ਦਰ ਨਾਲ ਇੱਕ ਸਧਾਰਨ ਵਿਆਜ ਦਾ ਭੁਗਤਾਨ ਕਰਨ ਲਈ ਜਵਾਬਦੇਹ ਹੈ। ਕਰਮਚਾਰੀ ਆਪਣੀ ਬੇਸਿਕ ਤਨਖਾਹ ਦਾ 12% ਯੋਗਦਾਨ ਪਾਉਂਦਾ ਹੈ ਅਤੇ ਇੰਨਾ ਹੀ ਯੋਗਦਾਨ ਰੁਜ਼ਗਾਰਦਾਤਾ ਨੇ ਵੀ ਪਾਉਣਾ ਹੁੰਦਾ ਹੈ।

ਜੇਕਰ ਰੁਜ਼ਗਾਰਦਾਤਾ ਦੇਰੀ ਕਰਦਾ ਹੈ ਤਾਂ ਕਰਮਚਾਰੀ ਕੀ ਕਰਨ?

ਹਰ ਮਹੀਨੇ EPF ਵਿੱਚ ਯੋਗਦਾਨ ਪਾਉਣਾ ਲਾਜ਼ਮੀ ਹੈ ਅਤੇ ਜੇਕਰ ਕੋਈ ਵੀ ਮਾਲਕ ਅਜਿਹਾ ਨਹੀਂ ਕਰਦਾ ਤਾਂ ਕਰਮਚਾਰੀ ਇਸ ਸਬੰਧ ਵਿੱਚ EPFO ਕੋਲ ਸ਼ਿਕਾਇਤ ਕਰ ਸਕਦੇ ਹਨ। ਕਰਮਚਾਰੀਆਂ ਨੂੰ ਹਰ ਮਹੀਨੇ ਆਪਣੇ PF ਯੋਗਦਾਨ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਸ ਲਈ EPFO SMS ਅਲਰਟ ਚਾਲੂ ਰੱਖਣਾ ਚਾਹੀਦਾ ਹੈ। ਕਰਮਚਾਰੀ EPFO ਪੋਰਟਲ 'ਤੇ ਲੌਗਇਨ ਕਰਕੇ ਵੀ ਚੈੱਕ ਕਰ ਸਕਦੇ ਹਨ।

EPFO ਦੁਆਰਾ ਮਾਲਕਾਂ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਜਾਵੇਗੀ। ਜੇਕਰ ਭੁਗਤਾਨ ਵਿੱਚ ਦੇਰੀ ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਮਾਲਕ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ EPFO ਲੇਟ ਡਿਪਾਜ਼ਿਟ 'ਤੇ ਵਿਆਜ ਲਗਾ ਕੇ ਨੁਕਸਾਨੀ ਗਈ ਰਕਮ ਨੂੰ ਵੀ ਵਾਪਸ ਕੀਤਾ ਜਾ ਸਕਦਾ ਹੈ। ਮਾਲਕ ਦੇ ਖਿਲਾਫ ਪੁਲਿਸ ਸ਼ਿਕਾਇਤ ਵੀ ਹੋ ਸਕਦੀ ਹੈ।

Published by:Rupinder Kaur Sabherwal
First published:

Tags: Business, EPF, Epfo, PF