Home /News /business /

ਇੱਥੇ ਨਿਵੇਸ਼ ਕਰਨ 'ਤੇ ਮਿਲਦਾ ਹੈ FD ਨਾਲੋਂ ਵੱਧ ਵਿਆਜ, ਜਾਣੋ ਕਿਵੇਂ ਪੈਸਾ ਰਹਿੰਦਾ ਹੈ ਸੁਰੱਖਿਅਤ

ਇੱਥੇ ਨਿਵੇਸ਼ ਕਰਨ 'ਤੇ ਮਿਲਦਾ ਹੈ FD ਨਾਲੋਂ ਵੱਧ ਵਿਆਜ, ਜਾਣੋ ਕਿਵੇਂ ਪੈਸਾ ਰਹਿੰਦਾ ਹੈ ਸੁਰੱਖਿਅਤ

rbi treasury bills

rbi treasury bills

ਆਮ ਬਜਟ ਵਿੱਚ ਵਿੱਤ ਮੰਤਰੀ ਵੱਲੋਂ ਛੋਟੀਆਂ ਬੱਚਤ ਯੋਜਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਐਲਾਨ ਕੀਤੇ ਗਏ ਹਨ। ਇੱਥੇ ਤੁਹਾਡੇ ਪੈਸੇ ਸੁਰੱਖਿਅਤ ਤਾਂ ਰਹਿੰਦੇ ਹੀ ਹਨ, ਨਾਲ ਹੀ ਤੁਹਾਨੂੰ ਰਿਟਰਨ ਵੀ ਵਧੀਆ ਮਿਲਦਾ ਹੈ। ਦੂਜੇ ਪਾਸੇ ਲਗਭਗ ਸਾਰੀਆਂ ਸਰਕਾਰੀ ਅਤੇ ਨਿੱਜੀ ਬੈਂਕਾਂ ਨੇ ਰੇਪੋ ਰੇਟ ਵਧਣ ਕਾਰਨ FD ਵਿਆਜ ਦਰਾਂ ਵਿੱਚ ਵੀ ਵਾਧਾ ਕੀਤਾ ਹੈ ਜਿਸ ਨਾਲ ਲੋਕ ਇੱਥੇ ਨਿਵੇਸ਼ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ।

ਹੋਰ ਪੜ੍ਹੋ ...
  • Share this:

ਆਮ ਬਜਟ ਵਿੱਚ ਵਿੱਤ ਮੰਤਰੀ ਵੱਲੋਂ ਛੋਟੀਆਂ ਬੱਚਤ ਯੋਜਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਐਲਾਨ ਕੀਤੇ ਗਏ ਹਨ। ਇੱਥੇ ਤੁਹਾਡੇ ਪੈਸੇ ਸੁਰੱਖਿਅਤ ਤਾਂ ਰਹਿੰਦੇ ਹੀ ਹਨ, ਨਾਲ ਹੀ ਤੁਹਾਨੂੰ ਰਿਟਰਨ ਵੀ ਵਧੀਆ ਮਿਲਦਾ ਹੈ। ਦੂਜੇ ਪਾਸੇ ਲਗਭਗ ਸਾਰੀਆਂ ਸਰਕਾਰੀ ਅਤੇ ਨਿੱਜੀ ਬੈਂਕਾਂ ਨੇ ਰੇਪੋ ਰੇਟ ਵਧਣ ਕਾਰਨ FD ਵਿਆਜ ਦਰਾਂ ਵਿੱਚ ਵੀ ਵਾਧਾ ਕੀਤਾ ਹੈ ਜਿਸ ਨਾਲ ਲੋਕ ਇੱਥੇ ਨਿਵੇਸ਼ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ।

ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਅਜਿਹਾ ਖੇਤਰ ਵੀ ਹੈ ਜਿੱਥੇ ਨਿਵੇਸ਼ ਕਰਨ 'ਤੇ ਇਹਨਾਂ ਸਾਰਿਆਂ ਨਾਲੋਂ ਵੱਧ ਵਿਆਜ ਮਿਲਦਾ ਹੈ ਅਤੇ ਉਹ ਪੂਰੀ ਸੁਰੱਖਿਆ ਦੇ ਨਾਲ। ਇਹ ਨਿਵੇਸ਼ ਵਿਕਲਪ ਹੈ RBI ਵੱਲੋਂ ਜਾਰੀ Treasury Bills.

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ RBI ਹਰ ਹਫਤੇ ਇਹਨਾਂ ਨੂੰ ਜਾਰੀ ਕਰਦੀ ਹੈ। ਇੱਕ ਸਮਾਂ ਸੀ ਜਦੋਂ ਇਹਨਾਂ ਵਿੱਚ ਸਿਰਫ ਬੈਂਕ ਜਾਂ ਵੱਡੇ ਵਿੱਤੀ ਅਦਾਰੇ ਹੀ ਨਿਵੇਸ਼ ਕਰ ਸਕਦੇ ਸਨ। ਪਰ, ਹੁਣ ਰਿਟੇਲ ਨਿਵੇਸ਼ਕ ਗਾਰੰਟੀਸ਼ੁਦਾ ਨਿਵੇਸ਼ ਦੇ ਨਾਲ ਆਉਣ ਵਾਲੇ ਆਕਰਸ਼ਕ ਰਿਟਰਨ ਦਾ ਲਾਭ ਵੀ ਲੈ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ ਦੁਆਰਾ ਪੇਸ਼ ਕੀਤੇ 364 ਦਿਨਾਂ ਦੇ ਖਜ਼ਾਨਾ ਬਿੱਲਾਂ ਦੀ ਔਸਤ ਰਿਟਰਨ 6.94 ਪ੍ਰਤੀਸ਼ਤ ਹੈ।

ਕੀ ਹੁੰਦੇ ਹਨ ਇਹ Treasury Bills?

ਇਹਨਾਂ ਨੂੰ ਸਮਝਣਾ ਬਹੁਤ ਆਸਾਨ ਹੈ। ਜਦੋਂ ਕਿਸੇ ਵਿਅਕਤੀ ਨੂੰ ਕਰਜ਼ ਚਾਹੀਦਾ ਹੁੰਦਾ ਹੈ ਤਾਂ ਉਹ ਬੈਂਕ ਕੋਲੋਂ ਕਰਜ਼ਾ ਲੈਂਦਾ ਹੈ ਅਤੇ ਬਦਲੇ ਵਿੱਚ ਵਿਆਜ ਸਮੇਤ ਉਸ ਕਰਜ਼ੇ ਨੂੰ ਇੱਕ ਨਿਸ਼ਚਿਤ ਮਿਆਦ 'ਤੇ ਵਾਪਸ ਕਰ ਦਿੰਦਾ ਹੈ। ਅਸੀਂ ਆਪਣੀਆਂ ਲੋੜਾਂ ਮੁਤਾਬਿਕ ਕਰਜ਼ ਲੈਂਦੇ ਹਾਂ। ਪਰ ਜਦੋਂ ਸਰਕਾਰ ਨੂੰ ਸੜਕਾਂ, ਪੁਲ ਬਣਾਉਣ ਸਮੇਤ ਬੁਨਿਆਦੀ ਢਾਂਚਾ ਬਣਾਉਣ ਲਈ ਪੈਸੇ ਦੀ ਲੋੜ ਹੁੰਦੀ ਹੈ ਤਾਂ ਸਰਕਾਰ ਪੈਸੇ ਦੀ ਕਮੀ ਕਾਰਨ ਰਿਜ਼ਰਵ ਬੈਂਕ ਆਫ਼ ਇੰਡੀਆ ਕੋਲ ਕਰਜ਼ਾ ਲੈਣ ਜਾਂਦੀ ਹੈ।

ਹੁਣ ਆਰਬੀਆਈ ਇਸ ਕਰਜ਼ੇ ਨੂੰ ਬਾਂਡ ਜਾਂ ਟ੍ਰੇਜ਼ਰੀ ਬਿੱਲਾਂ ਦੇ ਰੂਪ ਵਿੱਚ ਨਿਲਾਮ ਕਰਦਾ ਹੈ। ਜਿਹਨਾਂ ਨੂੰ ਅਸੀਂ ਖਰੀਦ ਸਕਦੇ ਹਾਂ। ਜਿਸ ਕਰਜ਼ੇ ਨੂੰ ਭਾਰਤ ਸਰਕਾਰ 1 ਸਾਲ ਦੇ ਅੰਦਰ ਵਾਪਸ ਕਰ ਦਿੰਦੀ ਹੈ, ਉਸ ਨੂੰ ਟ੍ਰੇਜ਼ਰੀ ਬਿੱਲ ਕਿਹਾ ਜਾਂਦਾ ਹੈ। ਅਜਿਹਾ ਕਰਜ਼ਾ ਜਿਸ ਨੂੰ ਸਰਕਾਰ ਕਈ ਸਾਲਾਂ ਬਾਅਦ ਵਾਪਸ ਕਰਨਾ ਚਾਹੁੰਦੀ ਹੈ, ਉਸ ਨੂੰ ਬਾਂਡ ਕਿਹਾ ਜਾਂਦਾ ਹੈ।

4 ਕਿਸਮਾਂ ਦੇ ਹੁੰਦੇ ਹਨ ਟ੍ਰੇਜ਼ਰੀ ਬਿੱਲ: ਦਿਨਾਂ ਦੇ ਆਧਾਰ 'ਤੇ ਇਹਨਾਂ ਨੂੰ 4 ਵਰਗਾਂ ਵਿੱਚ ਵੰਡਿਆ ਗਿਆ ਹੈ। ਉਦਾਹਰਨ ਲਈ, 14 ਦਿਨ, 91 ਦਿਨ, 182 ਦਿਨ ਅਤੇ 364 ਦਿਨ। ਟੀ-ਬਿੱਲ ਉਹਨਾਂ ਦੇ ਅਸਲ ਮੁੱਲ ਤੋਂ ਛੋਟ 'ਤੇ ਜਾਰੀ ਕੀਤੇ ਜਾਂਦੇ ਹਨ। ਉਹਨਾਂ ਦੀ ਮਿਆਦ ਪੁੱਗਣ ਦੇ ਸਮੇਂ, ਨਿਵੇਸ਼ਕ ਨੂੰ ਉਹਨਾਂ ਦੀ ਅਸਲ ਕੀਮਤ ਮਿਲਦੀ ਹੈ। ਮੰਨ ਲਓ ਕਿ 91 ਦਿਨਾਂ ਦੇ ਟੀ ਬਿੱਲ ਦਾ ਅਸਲ ਮੁੱਲ 100 ਰੁਪਏ ਹੈ। ਜੇਕਰ RBI ਇਸਨੂੰ 97 ਰੁਪਏ 'ਤੇ ਜਾਰੀ ਕਰਦਾ ਹੈ, ਤਾਂ 91 ਦਿਨਾਂ ਬਾਅਦ ਨਿਵੇਸ਼ਕ ਨੂੰ ਮਿਆਦ ਪੂਰੀ ਹੋਣ 'ਤੇ 100 ਰੁਪਏ ਵਾਪਸ ਮਿਲਣਗੇ। ਇਸ ਤਰ੍ਹਾਂ ਨਿਵੇਸ਼ਕ ਨੂੰ 3 ਰੁਪਏ ਦਾ ਲਾਭ ਮਿਲੇਗਾ।

ਜੇਕਰ ਇੱਥੇ ਨਿਵੇਸ਼ ਦੀ ਗੱਲ ਕਰੀਏ ਤਾਂ ਇੱਥੇ 14 ਦਿਨਾਂ ਦੇ ਖਜ਼ਾਨਾ ਬਿੱਲ ਵਿੱਚ ਘੱਟੋ-ਘੱਟ ਇੱਕ ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਤੁਸੀਂ ਬਾਕੀ ਤਿੰਨ ਕਿਸਮਾਂ ਦੇ ਖਜ਼ਾਨਾ ਬਿੱਲਾਂ ਵਿੱਚ ਘੱਟੋ-ਘੱਟ 25,000 ਰੁਪਏ ਨਾਲ ਨਿਵੇਸ਼ ਕਰਨਾ ਸ਼ੁਰੂ ਕਰ ਸਕਦੇ ਹੋ। ਮਿਆਦ ਪੂਰੀ ਹੋਣ 'ਤੇ, ਸਰਕਾਰ ਨਿਵੇਸ਼ਕ ਦੇ ਡੀਮੈਟ ਖਾਤੇ ਤੋਂ ਟੀ-ਬਿੱਲ ਵਾਪਸ ਲੈ ਲੈਂਦੀ ਹੈ। ਟੀ-ਬਿੱਲ ਦਾ ਅਸਲ ਮੁੱਲ ਨਿਵੇਸ਼ਕ ਦੇ ਡੀਮੈਟ ਖਾਤੇ ਨਾਲ ਜੁੜੇ ਬੈਂਕ ਖਾਤੇ ਵਿੱਚ ਕ੍ਰੈਡਿਟ ਹੁੰਦਾ ਹੈ।

ਸ਼ਾਨਦਾਰ ਰਿਟਰਨ: ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਨਿਵੇਸ਼ ਕਰਨ 'ਤੇ ਆਮ ਤੌਰ 'ਤੇ, 91 ਦਿਨਾਂ ਦੇ ਟੀ-ਬਿੱਲ 'ਤੇ 6% ਤੋਂ 7.5% ਦਾ ਵਿਆਜ ਮਿਲਦਾ ਹੈ। ਇਸ ਦੇ ਨਾਲ ਹੀ 364 ਦਿਨਾਂ ਦੇ ਟੀ-ਬਿੱਲਾਂ 'ਤੇ 6.94% ਤੱਕ ਵਿਆਜ ਮਿਲਦਾ ਹੈ।

ਦੇਣਾ ਪੈਂਦਾ ਹੈ ਟੈਕਸ: ਇੱਥੇ ਤੁਹਾਨੂੰ ਟੈਕਸ ਛੂਟ ਦਾ ਲਾਭ ਨਹੀਂ ਮਿਲਦਾ। ਇਸ ਨੂੰ ਸ਼ੋਰਟ ਟਰਮ ਕੈਪੀਟਲ ਗੇਨ ਮੰਨਿਆ ਜਾਂਦਾ ਹੈ। ਨਿਵੇਸ਼ਕ ਦੇ ਟੈਕਸ ਸਲੈਬ ਦੇ ਅਨੁਸਾਰ ਇਸ 'ਤੇ ਆਮਦਨ ਟੈਕਸ ਲਾਗੂ ਹੁੰਦਾ ਹੈ।

Published by:Rupinder Kaur Sabherwal
First published:

Tags: Business, Business News, Fd, Investment, Investment Tips