Investment Tips: ਮੰਨ ਲਓ ਕਿ ਤੁਹਾਡੀ ਨਿਯਮਤ ਆਮਦਨ ਨਹੀਂ ਹੈ ਅਤੇ ਤੁਸੀਂ ਮਿਉਚੁਅਲ ਫੰਡਾਂ ਵਿੱਚ ਨਿਯਮਤ ਤੌਰ 'ਤੇ ਨਿਵੇਸ਼ ਨਹੀਂ ਕਰ ਸਕਦੇ ਹੋ। ਤਾਂ ਵੀ ਤੁਸੀਂ ਆਸਾਨੀ ਨਾਲ ਇੱਕ ਅਜਿਹੇ ਵਿਕਲਪ ਵਿੱਚ ਨਿਵੇਸ਼ ਕਰ ਸਕਦੇ ਹੋ ਜੋ ਤੁਹਾਨੂੰ ਲੰਬੇ ਸਮੇਂ ਵਿੱਚ ਕੁੱਜ ਮੁਨਾਫਾ ਤਾਂ ਜ਼ਰੂਰ ਕਰ ਕੇ ਦੇਵੇਗਾ। ਅਸਲ ਵਿੱਚ, ਮਿਉਚੁਅਲ ਫੰਡਾਂ ਦੀ SIP ਸਕੀਮ ਨਿਵੇਸ਼ਕਾਂ ਨੂੰ ਇੱਕ ਨਿਸ਼ਚਿਤ ਅਵਧੀ ਵਿੱਚ ਨਿਵੇਸ਼ ਕਰਨ ਦੀ ਸਹੂਲਤ ਦਿੰਦੀ ਹੈ।
SIP ਸਕੀਮ ਹਫਤਾਵਾਰੀ, ਮਾਸਿਕ, ਤਿਮਾਹੀ ਜਾਂ ਸਾਲਾਨਾ ਹੋ ਸਕਦੀ ਹੈ। ਜਿਹੜੇ ਲੋਕ ਮਿਉਚੁਅਲ ਫੰਡਾਂ ਤੋਂ ਪੈਸਾ ਕਮਾਉਣ ਦਾ ਤਰੀਕਾ ਅਪਣਾਉਂਦੇ ਹਨ ਪਰ ਸਫਲ ਨਹੀਂ ਹੋ ਪਾਉਂਦੇ, ਉਨ੍ਹਾਂ ਲਈ SIP ਸਭ ਤੋਂ ਵਧੀਆ ਵਿਕਲਪ ਹੈ।
ਤੁਸੀਂ ਮੌਜੂਦਾ SIP ਵਿੱਚ ਇੱਕਮੁਸ਼ਤ ਰਕਮ ਵੀ ਨਿਵੇਸ਼ ਕਰ ਸਕਦੇ ਹੋ। ਸਿਸਟਮੈਟਿਕ ਇਨਵੈਸਟਮੈਂਟ ਪਲਾਨ ਵਿੱਚ, ਤੁਹਾਨੂੰ ਅਕਸਰ ਇੱਕ ਨਿਸ਼ਚਿਤ ਅਵਧੀ ਵਿੱਚ ਕਿਸ਼ਤਾਂ ਵਿੱਚ ਨਿਵੇਸ਼ ਕਰਨਾ ਪੈਂਦਾ ਹੈ, ਪਰ ਜੇਕਰ ਤੁਸੀਂ ਇੱਕਮੁਸ਼ਤ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਬਹੁਤ ਸਾਰੀਆਂ ਸਕੀਮਾਂ ਇਸ ਵਿਕਲਪ ਦੀ ਵੀ ਪੇਸ਼ਕਸ਼ ਕਰਦੀਆਂ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਮਿਉਚੁਅਲ ਫੰਡ ਚੰਗੀ ਸਥਿਤੀ ਵਿੱਚ ਹੈ ਅਤੇ ਇੱਕਮੁਸ਼ਤ ਨਿਵੇਸ਼ ਦੁਆਰਾ ਬਿਹਤਰ ਹੋ ਸਕਦਾ ਹੈ ਤਾਂ ਤੁਸੀਂ ਪੂਰੇ ਵਿਸ਼ਵਾਸ ਨਾਲ ਅਜਿਹਾ ਕਰ ਸਕਦੇ ਹੋ।
ਮੌਜੂਦਾ SIP ਵਿੱਚ ਵੀ ਇੱਕਮੁਸ਼ਤ ਨਿਵੇਸ਼ ਨੂੰ ਇਸ ਉਦਾਹਰਣ ਨਾਲ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਦੋ ਦੋਸਤਾਂ ਰਾਜੂ ਅਤੇ ਰਾਮੂ ਨੇ ਮਿਲ ਕੇ 10 ਹਜ਼ਾਰ ਪ੍ਰਤੀ ਮਹੀਨਾ ਦੀ SIP ਸ਼ੁਰੂ ਕੀਤੀ। ਰਾਜੂ ਨੇ 10 ਸਾਲਾਂ ਤੱਕ ਲਗਾਤਾਰ SIP ਜਾਰੀ ਰੱਖੀ ਅਤੇ 12% ਰਿਟਰਨ ਪ੍ਰਾਪਤ ਕੀਤਾ, ਜੋ ਕਿ ਆਮ ਤੌਰ 'ਤੇ ਉਪਲਬਧ ਹੈ। ਇਨ੍ਹਾਂ 10 ਸਾਲਾਂ ਵਿੱਚ ਉਸ ਨੇ 12 ਲੱਖ ਰੁਪਏ ਦਾ ਨਿਵੇਸ਼ ਕੀਤਾ ਅਤੇ ਕਰੀਬ 23 ਲੱਖ 20 ਹਜ਼ਾਰ ਰੁਪਏ ਕਮਾਏ। ਇਸ ਲਈ ਦੂਜੇ ਪਾਸੇ, ਰਾਮੂ ਨੇ 5000 ਰੁਪਏ ਦੀ SIP ਜਾਰੀ ਰੱਖੀ, ਅਤੇ ਬਾਕੀ ਬਚੇ 5000 ਰੁਪਏ ਨੂੰ ਹਰ ਵਾਰ ਇੱਕਮੁਸ਼ਤ ਪਾਉਂਦੇ ਰਹੇ ਜਦੋਂ ਮਾਰਕੀਟ ਹੇਠਾਂ ਸੀ।
ਅਤੇ ਇਸ ਤਰ੍ਹਾਂ ਉਸਨੇ 10 ਸਾਲਾਂ ਵਿੱਚ 12 ਲੱਖ ਰੁਪਏ ਦਾ ਨਿਵੇਸ਼ ਵੀ ਕੀਤਾ ਪਰ ਉਹ 15% ਰਿਟਰਨ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ। ਇਸ ਲਈ ਉਸ ਨੂੰ 10 ਸਾਲ ਬਾਅਦ 27 ਲੱਖ 90 ਹਜ਼ਾਰ ਰੁਪਏ ਮਿਲਣਗੇ। ਜੋ ਕਿ ਰਾਜੂ ਤੋਂ 4 ਲੱਖ 70 ਹਜ਼ਾਰ ਰੁਪਏ ਵੱਧ ਹੈ। ਇਸ ਲਈ ਤੁਸੀਂ SIP ਦੇ ਨਾਲ Lumpsum ਜਾਂ ਇੱਕਮੁਸ਼ਤ ਨਿਵੇਸ਼ ਕਰਨ ਬਾਰੇ ਸੋਚ ਸਕਦੇ ਹੋ।
ਜਦੋਂ ਮਾਰਕੀਟ ਹੇਠਾਂ ਜਾਂਦੀ ਹੈ, ਉਸ ਵੇਲੇ ਹੀ ਕਰੋ ਮਿਉਚੁਅਲ ਫੰਡਾਂ ਵਿੱਚ ਨਿਵੇਸ਼ : SIP ਦੇ ਪੈਸੇ EMI ਰਾਹੀਂ ਖਾਤੇ ਵਿੱਚੋਂ ਨਿਕਲ ਜਾਣ ਉੱਤੇ ਤੁਹਾਨੂੰ ਕੁੱਝ ਯੂਨਿਟ ਮਿਲਦੇ ਹਨ। ਇਹ ਯੂਨਿਟ ਬਜ਼ਾਰ ਦੀ ਸਥਿਤੀ ਉੱਤੇ ਨਿਰਭਰ ਕਰਦੇ ਹਨ। ਇਹ ਯੂਨਿਟ ਜ਼ਿਆਦਾ ਹੋਣਗੇ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਤੁਹਾਨੂੰ ਫਾਇਦਾ ਵੀ ਜ਼ਿਆਦਾ ਹੋਵੇਗਾ। ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਜਦੋਂ ਮਾਰਕਿਟ ਦੀ ਸਥਿਤੀ ਚੰਗੀ ਹੁੰਦੀ ਹੈ ਤੇ ਉਸ ਦਿਨ SIP ਦੇ ਪੈਸੇ EMI ਰਾਹੀਂ ਖਾਤੇ ਵਿੱਚੋਂ ਕੱਟੇ ਜਾਣ ਤਾਂ ਤੁਹਾਨੂੰ ਘੱਟ ਯੂਨਿਟ ਮਿਲਣਗੇ ਪਰ ਜਿਸ ਦਿਨ ਮਾਰਕੀਟ ਹੇਠਾਂ ਜਾਂਦੀ ਹੈ ਉਸ ਦਿਨ ਤੁਹਾਡੀ SIP ਦੇ ਪੈਸੇ EMI ਰਾਹੀਂ ਕੱਟੇ ਜਾਣ ਉੱਤੇ ਤੁਹਾਨੂੰ ਜ਼ਿਆਦਾ ਯੂਨਿਟ ਮਿਲਣਗੇ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Investment, Mutual funds