ਕੇਂਦਰ ਸਰਕਾਰ ਦੀ 'ਅਟਲ ਪੈਨਸ਼ਨ ਯੋਜਨਾ'ਵਿੱਚ ਔਰਤਾਂ ਦੀ ਸ਼ਮੂਲੀਅਤ ਸਮੇਂ ਦੇ ਨਾਲ ਲਗਾਤਾਰ ਵੱਧ ਰਹੀ ਹੈ। ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (PFRDA) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। PFRDA ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਸ ਯੋਜਨਾ ਨੇ ਸਾਲ 2022 ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਸ ਦੌਰਾਨ 1.25 ਕਰੋੜ ਨਵੀਆਂ ਰਜਿਸਟ੍ਰੇਸ਼ਨਾਂ ਹੋਈਆਂ, ਜਦੋਂ ਕਿ ਸਾਲ 2021 ਵਿੱਚ ਸਿਰਫ਼ 92 ਲੱਖ ਨਵੀਆਂ ਰਜਿਸਟ੍ਰੇਸ਼ਨਾਂ ਹੋਈਆਂ ਸਨ। ਔਰਤਾਂ ਦੇ ਰਜਿਸਟ੍ਰੇਸ਼ਨ ਅਨੁਪਾਤ ਦੀ ਗੱਲ ਕਰੀਏ ਇਹ 2021 'ਚ 38 ਫੀਸਦੀ ਤੋਂ ਵਧ ਕੇ 45 ਫੀਸਦੀ ਹੋ ਗਿਆ ਹੈ।
ਹੁਣ ਤੱਕ 29 ਬੈਂਕਾਂ ਨੇ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਟੀਚੇ ਨੂੰ ਪਾਰ ਕੀਤਾ ਹੈ। ਜਨਤਕ ਖੇਤਰ ਦੇ ਬੈਂਕਾਂ ਵਿੱਚੋਂ, ਬੈਂਕ ਆਫ਼ ਇੰਡੀਆ, ਭਾਰਤੀ ਸਟੇਟ ਬੈਂਕ (ਐਸਬੀਆਈ) ਅਤੇ ਇੰਡੀਅਨ ਬੈਂਕ ਨੇ ਆਪਣਾ ਸਾਲਾਨਾ ਟੀਚਾ ਪ੍ਰਾਪਤ ਕੀਤਾ ਹੈ, ਜਦੋਂ ਕਿ ਖੇਤਰੀ ਗ੍ਰਾਮੀਣ ਬੈਂਕ (ਆਰਆਰਬੀ) ਸ਼੍ਰੇਣੀ ਵਿੱਚ 21 ਬੈਂਕਾਂ ਨੇ ਟੀਚਾ ਪ੍ਰਾਪਤ ਕੀਤਾ ਹੈ। RRB ਵਿੱਚ ਸਭ ਤੋਂ ਵੱਧ ਰਜਿਸਟ੍ਰੇਸ਼ਨ ਝਾਰਖੰਡ ਰਾਜ ਗ੍ਰਾਮੀਣ ਬੈਂਕ, ਵਿਦਰਭ ਕੋਂਕਣ ਗ੍ਰਾਮੀਣ ਬੈਂਕ ਅਤੇ ਬੜੌਦਾ ਯੂਪੀ ਬੈਂਕ ਵਿੱਚ ਕੀਤੇ ਗਏ ਹਨ।
'ਅਟਲ ਪੈਨਸ਼ਨ ਯੋਜਨਾ' ਦਾ ਇੰਝ ਹੁੰਦਾ ਹੈ ਲਾਭ : ਅਟਲ ਪੈਨਸ਼ਨ ਯੋਜਨਾ ਘੱਟ ਪੈਸੇ ਦਾ ਨਿਵੇਸ਼ ਕਰਕੇ ਪੈਨਸ਼ਨ ਦੀ ਗਾਰੰਟੀ ਲਈ ਇੱਕ ਵਧੀਆ ਵਿਕਲਪ ਹੈ। ਮੌਜੂਦਾ ਸਮੇਂ 'ਚ ਅਟਲ ਪੈਨਸ਼ਨ ਯੋਜਨਾ ਦੇ ਤਹਿਤ ਸਰਕਾਰ 60 ਸਾਲ ਬਾਅਦ 1000 ਤੋਂ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਗਰੰਟੀ ਦਿੰਦੀ ਹੈ। ਅਟਲ ਪੈਨਸ਼ਨ ਯੋਜਨਾ ਦੇ ਤਹਿਤ, ਖਾਤੇ ਵਿੱਚ ਹਰ ਮਹੀਨੇ ਇੱਕ ਨਿਸ਼ਚਤ ਯੋਗਦਾਨ ਪਾਉਣ 'ਤੇ ਰਿਟਾਇਰਮੈਂਟ ਤੋਂ ਬਾਅਦ, 1,000 ਤੋਂ 5,000 ਰੁਪਏ ਤੱਕ ਦੀ ਪੈਨਸ਼ਨ ਮਿਲੇਗੀ। ਸਰਕਾਰ 60 ਸਾਲ ਦੀ ਉਮਰ ਤੋਂ ਬਾਅਦ ਹਰ 6 ਮਹੀਨਿਆਂ ਵਿੱਚ ਸਿਰਫ਼ 1,239 ਰੁਪਏ ਦੇ ਨਿਵੇਸ਼ ਉੱਤੇ 5,000 ਰੁਪਏ ਪ੍ਰਤੀ ਮਹੀਨਾ ਯਾਨੀ 60,000 ਰੁਪਏ ਸਾਲਾਨਾ ਦੀ ਉਮਰ ਭਰ ਦੀ ਪੈਨਸ਼ਨ ਦੀ ਗਰੰਟੀ ਦੇ ਰਹੀ ਹੈ।
ਮੌਜੂਦਾ ਨਿਯਮਾਂ ਦੇ ਅਨੁਸਾਰ, ਜੇਕਰ 18 ਸਾਲ ਦੀ ਉਮਰ ਵਿੱਚ, ਮਹੀਨਾਵਾਰ ਪੈਨਸ਼ਨ ਲਈ ਵੱਧ ਤੋਂ ਵੱਧ 5,000 ਰੁਪਏ ਸਕੀਮ ਵਿੱਚ ਸ਼ਾਮਲ ਕੀਤੇ ਜਾਂਦੇ ਹਨ, ਤਾਂ ਤੁਹਾਨੂੰ ਹਰ ਮਹੀਨੇ 210 ਰੁਪਏ ਅਦਾ ਕਰਨੇ ਪੈਣਗੇ। ਜੇਕਰ ਤੁਸੀਂ ਇਹ ਪੈਸੇ ਹਰ ਤਿੰਨ ਮਹੀਨੇ ਬਾਅਦ ਦਿੰਦੇ ਹੋ ਤਾਂ ਤੁਹਾਨੂੰ 626 ਰੁਪਏ ਦੇਣੇ ਪੈਣਗੇ ਅਤੇ ਜੇਕਰ ਤੁਸੀਂ ਛੇ ਮਹੀਨਿਆਂ 'ਚ ਦਿੰਦੇ ਹੋ ਤਾਂ ਤੁਹਾਨੂੰ 1,239 ਰੁਪਏ ਦੇਣੇ ਪੈਣਗੇ। ਜੇਕਰ ਤੁਸੀਂ 1,000 ਰੁਪਏ ਮਹੀਨਾ ਪੈਨਸ਼ਨ ਲੈਣ ਲਈ 18 ਸਾਲ ਦੀ ਉਮਰ 'ਚ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ 42 ਰੁਪਏ ਮਹੀਨਾਵਾਰ ਅਦਾ ਕਰਨੇ ਪੈਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Businessmen, Investment