ਬਹੁਤ ਵਾਰ ਸਾਨੂੰ ਇੱਕਠੇ ਪੈਸਿਆਂ ਦੀ ਲੋੜ ਪੈਂਦੀ ਹੈ ਤਾਂ ਅਸੀਂ ਤੁਰੰਤ ਕਿਸੇ ਬੈਂਕ ਵੱਲ ਰੁਖ ਕਰਦੇ ਹਾਂ ਕਿਉਂਕਿ ਇੱਥੋਂ ਸਾਨੂੰ ਲੋਨ ਦੇ ਰੂਪ ਵਿੱਚ ਇੱਕਠੇ ਪੈਸੇ ਮਿਲਣ ਦੀ ਉਮੀਦ ਹੁੰਦੀ ਹੈ। ਪਰ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਕਈ ਵਾਰ ਸਾਡੀ ਲੋਨ ਦੀ ਐਪਲੀਕੇਸ਼ਨ ਰੱਦ ਹੋ ਜਾਂਦੀ ਹੈ ਜਿਸ ਨਾਲ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਲੋਨ ਲਈ ਅਪਲਾਈ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਤਾਂ ਜੋ ਅਗਲੀ ਵਾਰ ਤੁਹਾਡੀ ਲੋਨ ਦੀ ਅਰਜ਼ੀ ਰਿਜੈਕਟ ਨਾ ਹੋਵੇ।
ਕਿਉਂ ਹੁੰਦੀਆਂ ਹਨ ਲੋਨ ਦੀਆਂ ਅਰਜ਼ੀਆਂ ਰੱਦ: ਅੱਜ ਕੱਲ੍ਹ ਲੋਨ ਲੈਣਾ ਜਿੰਨਾ ਆਸਾਨ ਹੈ, ਇਸ ਲਈ ਬੈਂਕਾਂ ਲੋਨ ਲਈ ਪ੍ਰਾਪਤ ਅਰਜ਼ੀਆਂ ਨੂੰ ਕਈ ਪੈਮਾਨਿਆਂ ਵਿੱਚੋਂ ਲੰਘਾਉਂਦੇ ਹਨ। ਜੇਕਰ ਕੋਈ ਵੀ ਪੈਮਾਨਾ ਪੂਰਾ ਨਹੀਂ ਹੁੰਦਾ ਤਾਂ ਬੈਂਕ ਤੁਹਾਡੀ ਅਰਜ਼ੀ ਨੂੰ ਰੱਦ ਕਰ ਦਿੰਦੀ ਹੈ। ਬੈਂਕ ਇਸ ਨੂੰ ਰੱਦ ਕਰਨ ਦਾ ਕਾਰਨ ਵੀ ਦੱਸਦੀ ਹੈ। ਇਹਨਾਂ ਕਾਰਨਾਂ ਵਿੱਚ ਮੁਖ ਕਾਰਨ ਤੁਹਾਡਾ ਕਰੈਡਿਟ ਸਕੋਰ, ਬਾਰ-ਬਾਰ ਨੌਕਰੀ ਬਦਲਣਾ, ਪੁਰਾਣੇ ਕਰਜ਼ਿਆਂ ਨੂੰ ਮੋੜਨ ਵਿੱਚ ਦੇਰੀ, EMI ਦਾ ਭੁਗਤਾਨ ਸਮੇਂ ਸਿਰ ਨਾ ਕਰਨਾ ਹੋ ਸਕਦਾ ਹੈ।
ਇਹਨਾਂ ਗੱਲਾਂ ਦਾ ਰੱਖੋ ਧਿਆਨ: ਤੁਸੀਂ ਕਿਸੇ ਵੀ ਬੈਂਕ ਜਾਂ ਨਾਨ-ਬੈਂਕਿੰਗ ਵਿੱਤ ਕੰਪਨੀ (NBFC) ਕੋਲ ਲੋਨ ਲਈ ਅਰਜ਼ੀ ਦੇ ਸਕਦੇ ਹੋ। ਪਰ ਕੁੱਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਜੇਕਰ ਤੁਸੀਂ ਕਰਜ਼ ਲਈ ਅਰਜ਼ੀ ਦਿਓਗੇ ਤਾਂ ਤੁਹਾਡੇ ਲੋਨ ਪਾਸ ਹੋਣ ਦੀ ਸੰਭਾਵਨਾ ਵੱਧ ਜਾਵੇਗੀ।
1. ਕਰੈਡਿਟ ਸਕੋਰ: ਕਿਸੇ ਵੀ ਬੈਂਕ ਜਾਂ ਨਾਨ-ਬੈਂਕਿੰਗ ਵਿੱਤ ਕੰਪਨੀ (NBFC) ਜਦੋਂ ਤੁਸੀਂ ਲੋਨ ਲਈ ਅਰਜ਼ੀ ਦਿੰਦੇ ਹੋ ਤਾਂ ਉਹ ਸਭ ਤੋਂ ਪਹਿਲਾਂ ਤੁਹਾਡਾ ਕਰੈਡਿਟ ਸਕੋਰ ਹੀ ਚੈੱਕ ਕਰਦੇ ਹਨ। ਜੇਕਰ ਇਹ 750 ਤੋਂ ਉੱਪਰ ਹੈ ਤਾਂ ਤੁਹਾਡੀ ਅਰਜ਼ੀ ਦੀ ਪ੍ਰਕਿਰਿਆ ਅੱਗੇ ਵਧਦੀ ਹੈ, ਨਹੀਂ ਤਾਂ ਇਹ ਇੱਥੋਂ ਹੀ ਰਿਜੈਕਟ ਹੋ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਤੁਸੀਂ ਬਾਰ-ਬਾਰ ਕਰਜ਼ਿਆਂ ਬਾਰੇ Enquiry ਕਰਦੇ ਹੋ ਤਾਂ ਇਸਦਾ ਅਸਰ ਤੁਹਾਡੇ ਕਰੈਡਿਟ ਸਕੋਰ 'ਤੇ ਪੈਂਦਾ ਹੈ। ਇਸ ਲਈ ਆਪਣੇ ਕਰੈਡਿਟ ਸਕੋਰ ਨੂੰ ਵਧੀਆ ਬਣਾਉਣ ਲਈ ਯਤਨ ਕਰੋ। ਇਸ ਲਈ ਤੁਹਾਨੂੰ ਆਪਣੀਆਂ EMIs ਨੂੰ ਸਮੇਂ 'ਤੇ ਭਰਨਾ ਹੋਵੇਗਾ।
2. ਜ਼ਿਆਦਾ ਵਾਰ ਨਾ ਕਰੋ ਅਪਲਾਈ: ਅਕਸਰ ਲੋਕ ਇਕ ਬੈਂਕ ਵਿੱਚ ਐਪਲੀਕੇਸ਼ਨ ਰੱਦ ਹੁੰਦਿਆਂ ਹੀ ਫਟਾ-ਫਟ ਦੂਸਰੇ ਬੈਂਕ ਜਾਂ ਨਾਨ-ਬੈਂਕਿੰਗ ਵਿੱਤ ਕੰਪਨੀ (NBFC) ਵਿੱਚ ਅਰਜ਼ੀ ਦੇ ਦਿੰਦੇ ਹਨ। ਇਸ ਤਰ੍ਹਾਂ ਤੁਹਾਡੀ ਸਾਰੀਆਂ ਅਰਜ਼ੀਆਂ ਦੀ ਜਾਣਕਾਰੀ ਕਰੈਡਿਟ ਰਿਪੋਰਟ ਵਿੱਚ ਦਰਜ ਹੁੰਦੀ ਹੈ ਜੋ ਇਹ ਸਿੱਧ ਕਰਦੀ ਹੈ ਕਿ ਤੁਸੀਂ ਹਰ ਹਾਲਤ ਵਿੱਚ ਕਰਜ਼ ਲੈਣਾ ਚਾਹੁੰਦੇ ਹੋ। ਇਹ ਵਧੀਆ ਗੱਲ ਨਹੀਂ ਹੈ।
ਜੇਕਰ ਤੁਸੀਂ ਵੀ ਅਗਲੀ ਵਾਰ ਲੋਨ ਲਈ ਅਰਜ਼ੀ ਦੇਣ ਜਾਓ ਤਾਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।