Home /News /business /

MICR ਕੋਡ ਵਿੱਚ ਹੁੰਦੀ ਹੈ ਬੈਂਕਾਂ ਦੀ ਜ਼ਰੂਰੀ ਜਾਣਕਾਰੀ, ਜਾਣੋ ਕਿੱਥੇ ਅਤੇ ਕਦੋਂ ਹੁੰਦੀ ਹੈ ਇਸਦੀ ਵਰਤੋਂ

MICR ਕੋਡ ਵਿੱਚ ਹੁੰਦੀ ਹੈ ਬੈਂਕਾਂ ਦੀ ਜ਼ਰੂਰੀ ਜਾਣਕਾਰੀ, ਜਾਣੋ ਕਿੱਥੇ ਅਤੇ ਕਦੋਂ ਹੁੰਦੀ ਹੈ ਇਸਦੀ ਵਰਤੋਂ

ਬੈਂਕਾਂ ਦੇ ਬਹੁਤੇ ਕੰਮ ਕੋਡ ਦੇ ਆਧਾਰ 'ਤੇ ਹੀ ਹੁੰਦੇ ਹਨ

ਬੈਂਕਾਂ ਦੇ ਬਹੁਤੇ ਕੰਮ ਕੋਡ ਦੇ ਆਧਾਰ 'ਤੇ ਹੀ ਹੁੰਦੇ ਹਨ

MICR ਕੋਡ ਦੀ ਵਰਤੋਂ ਅਸਲ ਵਿੱਚ ਚੈੱਕ ਕਢਵਾਉਣ ਲਈ ਕੀਤੀ ਕੀਤੀ ਜਾਂਦੀ ਹੈ। ਇਹ ਕੋਡ 9 ਅੰਕਾਂ ਦਾ ਇੱਕ ਨੰਬਰ ਹੁੰਦਾ ਹੈ ਜਿਸ ਦੇ ਪਹਿਲੇ 3 ਅੰਕ ਸ਼ਹਿਰ ਦੇ ਨਾਮ ਦੇ ਹੁੰਦੇ ਹਨ, ਅਗਲੇ 3 ਅੰਕ ਬੈਂਕ ਦੇ ਨਾਮ ਦੇ ਅਤੇ ਆਖਰੀ 3 ਅੰਕ ਬੈਂਕ ਦੀ ਸ਼ਾਖਾ ਬਾਰੇ ਦੱਸਦੇ ਹਨ।

 • Share this:

  Banking News: ਜਦੋਂ ਵੀ ਕਿਸੇ ਬੈਂਕ ਵਿੱਚ ਅਸੀਂ ਖਾਤਾ ਖੋਲਦੇ ਹਾਂ ਤਾਂ ਬੈਂਕ ਸਾਨੂੰ ਇੱਕ ਪਾਸਬੁੱਕ ਦਿੰਦਾ ਹੈ ਜਿਸ 'ਤੇ ਸਾਡਾ ਨਾਮ, ਪਤਾ ਅਤੇ ਫ਼ੋਟੋ ਲੱਗੀ ਹੁੰਦੀ ਹੈ। ਇਸ ਤੋਂ ਇਲਾਵਾ ਪਾਸਬੁੱਕ 'ਤੇ ਬੈਂਕ ਦੀ ਜਾਣਕਾਰੀ ਦਿੱਤੀ ਹੁੰਦੀ ਹੈ ਜਿਵੇਂ ਕਿ ਬੈਂਕ ਦਾ ਨਾਮ, ਸ਼ਾਖਾ ਦਾ ਨਾਮ ਆਦਿ। ਬੈਂਕ ਵੇਰਵਿਆਂ ਵਿੱਚ ਬਹੁਤ ਸਾਰੇ ਨੰਬਰ/ਕੋਡ ਲਿਖੇ ਹੁੰਦੇ ਹਨ। ਹਰ ਕੋਡ ਦਾ ਆਪਣਾ ਇੱਕ ਮਹੱਤਵ ਹੁੰਦਾ ਹੈ ਅਤੇ ਇਸ ਦੀ ਵਰਤੋਂ ਵੱਖ-ਵੱਖ ਤਰੀਕੇ ਨਾਲ ਕੀਤੀ ਜਾਂਦੀ ਹੈ। ਇਹਨਾਂ ਕੋਡਾਂ ਵਿੱਚ IFSC ਕੋਡ ਅਤੇ MICR ਕੋਡ ਸਭ ਤੋਂ ਮਹੱਤਵਪੂਰਨ ਹੁੰਦੇ ਹਨ।

  ਸਾਡੇ ਵਿਚੋਂ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਜਦੋਂ ਅਸੀਂ ਕਿਸੇ ਨੂੰ NEFT ਜਾਂ RTGS ਰਾਹੀਂ ਪੈਸੇ ਭੇਜਣੇ ਹੁੰਦੇ ਹਨ ਤਾਂ ਸਾਨੂੰ IFSC ਕੋਡ ਦੀ ਲੋੜ ਹੁੰਦੀ ਹੈ। ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ MICR ਕੋਡ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ।

  ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ MICR ਕੋਡ ਕੀ ਹੈ ਅਤੇ ਇਸਦੀ ਵਰਤੋਂ ਕਦੀਂ ਅਤੇ ਕਿੱਥੇ ਕੀਤੀ ਜਾਂਦੀ ਹੈ। ਤੁਸੀਂ ਆਪਣੀ ਬੈਂਕ ਦੇ MICR ਕੋਡ ਨੂੰ ਕਿਵੇਂ ਚੈੱਕ ਕਰ ਸਕਦੇ ਹੋ।

  ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ MICR ਕੋਡ ਦੀ ਵਰਤੋਂ ਅਸਲ ਵਿੱਚ ਚੈੱਕ ਕਢਵਾਉਣ ਲਈ ਕੀਤੀ ਕੀਤੀ ਜਾਂਦੀ ਹੈ। ਇਹ ਕੋਡ 9 ਅੰਕਾਂ ਦਾ ਇੱਕ ਨੰਬਰ ਹੁੰਦਾ ਹੈ ਜਿਸ ਦੇ ਪਹਿਲੇ 3 ਅੰਕ ਸ਼ਹਿਰ ਦੇ ਨਾਮ ਦੇ ਹੁੰਦੇ ਹਨ, ਅਗਲੇ 3 ਅੰਕ ਬੈਂਕ ਦੇ ਨਾਮ ਦੇ ਅਤੇ ਆਖਰੀ 3 ਅੰਕ ਬੈਂਕ ਦੀ ਸ਼ਾਖਾ ਬਾਰੇ ਦੱਸਦੇ ਹਨ। ਮੰਨ ਲਓ ਕਿ ਦਿੱਲੀ ਵਿੱਚ ਕਿਸੇ ਬੈਂਕ ਦੀ ਸ਼ਾਖਾ ਦਾ MICR ਕੋਡ 987654321 ਹੈ, ਤਾਂ ਇੱਥੇ ਪਹਿਲੇ ਤਿੰਨ ਅੰਕ ਯਾਨੀ 987 ਦਿੱਲੀ ਸ਼ਹਿਰ ਨੂੰ ਦਰਸਾਉਂਦੇ ਹਨ। ਇਸ ਤੋਂ ਬਾਅਦ ਦੇ ਤਿੰਨ ਅੰਕ ਅਰਥਾਤ 654 ਬੈਂਕ ਦੇ ਨਾਮ ਨੂੰ ਦਰਸਾਉਂਦੇ ਹਨ ਜਦੋਂ ਕਿ ਅਗਲੇ ਤਿੰਨ ਅੰਕ ਅਰਥਾਤ 321 ਬੈਂਕ ਦੀ ਸ਼ਾਖਾ ਨੂੰ ਦਰਸਾਉਂਦੇ ਹਨ। ਜਦੋਂ ਤੁਸੀਂ ਚੈੱਕ ਤੋਂ ਪੈਸੇ ਕਢਵਾਉਣ ਜਾਂਦੇ ਹੋ, ਤਾਂ ਮਸ਼ੀਨ ਰਾਹੀਂ ਇਸ ਦੀ ਪਛਾਣ ਕੀਤੀ ਜਾਂਦੀ ਹੈ।

  MICR ਕੋਡ ਦੀ ਮਹੱਤਤਾ: ਬੈਂਕਾਂ ਦੇ ਬਹੁਤੇ ਕੰਮ ਕੋਡ ਦੇ ਆਧਾਰ 'ਤੇ ਹੀ ਹੁੰਦੇ ਹਨ। ਇਸ ਨਾਲ ਜਾਣਕਾਰੀ ਲੱਭਣਾ ਆਸਾਨ ਹੋ ਜਾਂਦਾ ਹੈ ਅਤੇ ਕੰਮ ਜਲਦੀ ਹੁੰਦੇ ਹਨ। ਬੈਂਕ ਵਿੱਚ ਜਮ੍ਹਾਂ ਕੀਤੇ ਚੈੱਕਾਂ ਅਤੇ ਹੋਰ ਦਸਤਾਵੇਜ਼ਾਂ ਦੇ ਸਟੇਟਸ ਨੂੰ ਟਰੈਕ ਕਰਨ ਲਈ ਵਰਤੀ ਜਾਣ ਵਾਲੀ ਤਕਨੀਕ ਨੂੰ MICR ਕੋਡ ਕਿਹਾ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਬੈਂਕਿੰਗ ਪ੍ਰਣਾਲੀ ਵਿੱਚ ਮੁੱਖ ਤੌਰ 'ਤੇ ਚੈੱਕਾਂ ਰਾਹੀਂ ਕੀਤੇ ਗਏ ਲੈਣ-ਦੇਣ ਦੀ ਪੁਸ਼ਟੀ ਕਰਨਾ ਹੈ। ਇਹ ਕੋਡ RBI ਵੱਲੋਂ ਹਰੇਕ ਬੈਂਕ ਨੂੰ ਦਿੱਤਾ ਜਾਂਦਾ ਹੈ।

  ਇਸ ਤਰ੍ਹਾਂ ਪਤਾ ਕਰੋ ਆਪਣਾ MICR ਕੋਡ: ਹਰ ਬੈਂਕ ਆਪਣੀ ਚੈੱਕ ਬੁੱਕ 'ਤੇ MICR ਕੋਡ ਲਿਖਦੀ ਹੈ। ਇਸ ਲਈ ਜੇਕਰ ਤੁਸੀਂ ਆਪਣਾ MICR ਕੋਡ ਲੱਭ ਰਹੇ ਹੋ ਤਾਂ ਤੁਸੀਂ ਆਪਣੀ ਚੈੱਕ ਬੁੱਕ ਦੇਖ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ MICR ਕੋਡ ਨੂੰ ਪ੍ਰਿੰਟ ਕਰਨ ਲਈ ਜਿਸ ਟਾਈਪਫੇਸ ਅਤੇ ਸਿਆਹੀ ਦੀ ਵਰਤੋਂ ਹੁੰਦੀ ਹੈ ਉਸਨੂੰ ਸਿਰਫ਼ ਇੱਕ ਮੈਗਨੇਟਿਕ ਕਰੈਕਟਰ ਇੰਕ ਰੀਡਰ ਹੀ ਪੜ੍ਹ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ RBI ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣੇ ਬੈਂਕ ਦਾ MICR ਨੰਬਰ ਵੀ ਪ੍ਰਾਪਤ ਕਰ ਸਕਦੇ ਹੋ।

  First published:

  Tags: Bank, Business