Home /News /business /

Investment Tips: ਪੋਸਟ ਆਫ਼ਿਸ ਦੀ ਇਸ ਸਕੀਮ ਵਿੱਚ ਨਿਵੇਸ਼ ਕਰ ਤੁਸੀਂ ਬਣ ਸਕਦੇ ਹੋ ਕਰੋੜਪਤੀ

Investment Tips: ਪੋਸਟ ਆਫ਼ਿਸ ਦੀ ਇਸ ਸਕੀਮ ਵਿੱਚ ਨਿਵੇਸ਼ ਕਰ ਤੁਸੀਂ ਬਣ ਸਕਦੇ ਹੋ ਕਰੋੜਪਤੀ

post office schemes

post office schemes

PPF ਸਕੀਮ ਇੱਕ ਸੁਰੱਖਿਅਤ ਨਿਵੇਸ਼ ਵਿਕਲਪ ਹੈ ਕਿਉਂਕਿ ਇਹ ਮਾਰਕੀਟ ਦੀ ਅਸਥਿਰਤਾ ਤੋਂ ਪ੍ਰਭਾਵਿਤ ਨਹੀਂ ਹੁੰਦੀ ਹੈ। ਇਸ ਸਕੀਮ ਦੀਆਂ ਵਿਆਜ ਦਰਾਂ ਸਰਕਾਰ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆਂ ਹਨ ਅਤੇ ਤਿਮਾਹੀ ਆਧਾਰ 'ਤੇ ਸਮੀਖਿਆ ਕੀਤੀ ਜਾਂਦੀ ਹੈ। ਮੌਜੂਦਾ ਸਮੇਂ 'ਚ PPF 'ਤੇ ਵਿਆਜ ਦਰ 7.1 ਫੀਸਦੀ ਹੈ।

ਹੋਰ ਪੜ੍ਹੋ ...
  • Share this:

ਸਹੀ ਤਰੀਕੇ ਨਾਲ ਪੈਸਾ ਨਿਵੇਸ਼ ਕਰਨਾ ਤੁਹਾਨੂੰ ਵਿੱਤੀ ਸਥਿਰਤਾ ਅਤੇ ਪੈਸਾ ਕਮਾਉਣ ਵਿੱਚ ਮਦਦ ਕਰ ਸਕਦਾ ਹੈ। ਵੈਸੇ ਤਾਂ ਨਿਵੇਸ਼ ਦੀਆਂ ਕਈ ਯੋਜਨਾਵਾਂ ਹਨ ਤੇ ਉਨ੍ਹਾਂ ਯੋਜਨਾਵਾਂ ਵਿੱਚੋਂ ਇੱਕ ਜੋ ਲੰਬੇ ਸਮੇਂ ਵਿੱਚ ਤੁਹਾਨੂੰ ਠੀਕ ਠੀਕ ਪੈਸਾ ਬਣਾ ਕੇ ਦੇ ਸਕਦੀ ਹੈ, ਉਹ ਹੈ ਪੋਸਟ ਆਫਿਸ ਪਬਲਿਕ ਪ੍ਰੋਵੀਡੈਂਟ ਫੰਡ (PPF) ਸਕੀਮ। PPF ਸਕੀਮ ਇੱਕ ਸੁਰੱਖਿਅਤ ਨਿਵੇਸ਼ ਵਿਕਲਪ ਹੈ ਕਿਉਂਕਿ ਇਹ ਮਾਰਕੀਟ ਦੀ ਅਸਥਿਰਤਾ ਤੋਂ ਪ੍ਰਭਾਵਿਤ ਨਹੀਂ ਹੁੰਦੀ ਹੈ। ਇਸ ਸਕੀਮ ਦੀਆਂ ਵਿਆਜ ਦਰਾਂ ਸਰਕਾਰ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆਂ ਹਨ ਅਤੇ ਤਿਮਾਹੀ ਆਧਾਰ 'ਤੇ ਸਮੀਖਿਆ ਕੀਤੀ ਜਾਂਦੀ ਹੈ। ਮੌਜੂਦਾ ਸਮੇਂ 'ਚ PPF 'ਤੇ ਵਿਆਜ ਦਰ 7.1 ਫੀਸਦੀ ਹੈ।

ਪੋਸਟ ਆਫਿਸ ਪਬਲਿਕ ਪ੍ਰੋਵੀਡੈਂਟ ਫੰਡ ਰਾਹੀਂ ਕਰੋੜਪਤੀ ਬਣਨ ਲਈ, ਨਿਵੇਸ਼ਕਾਂ ਨੂੰ ਡਾਕਘਰ ਜਾਂ ਬੈਂਕ ਸ਼ਾਖਾ ਵਿੱਚ ਖਾਤਾ ਖੋਲ੍ਹਣ ਦੀ ਲੋੜ ਹੁੰਦੀ ਹੈ। ਖਾਤਾ ਸਿਰਫ਼ 500 ਰੁਪਏ ਨਾਲ ਖੋਲ੍ਹਿਆ ਜਾ ਸਕਦਾ ਹੈ, ਅਤੇ ਇੱਕ ਨਿਵੇਸ਼ਕ ਸਾਲਾਨਾ 1.5 ਲੱਖ ਰੁਪਏ ਤੱਕ ਜਮ੍ਹਾਂ ਕਰ ਸਕਦਾ ਹੈ। PPF ਖਾਤੇ ਦੀ ਮੈਚਿਓਰਿਟੀ ਦੀ ਮਿਆਦ 15 ਸਾਲ ਹੈ, ਇਸ ਨੂੰ 5-5 ਸਾਲਾਂ ਦੇ ਬਰੈਕਟ ਵਿੱਚ ਵਧਾਉਣ ਦੇ ਵਿਕਲਪ ਵੀ ਮਿਲਦੇ ਹਨ। ਇੱਕ PPF ਖਾਤੇ ਵਿੱਚ ਹਰ ਮਹੀਨੇ 12,500 ਰੁਪਏ ਦਾ ਨਿਵੇਸ਼ ਕਰਨ ਅਤੇ ਇਸਨੂੰ 15 ਸਾਲਾਂ ਤੱਕ ਬਣਾਈ ਰੱਖਣ ਨਾਲ ਮੈਚਿਓਰਿਟੀ 'ਤੇ ਕੁੱਲ 40.68 ਲੱਖ ਰੁਪਏ ਦੀ ਰਕਮ ਹੋ ਸਕਦੀ ਹੈ। ਇਸ ਸਥਿਤੀ ਵਿੱਚ ਕੁੱਲ ਨਿਵੇਸ਼ 22.50 ਲੱਖ ਰੁਪਏ ਹੋਵੇਗਾ, ਜਿਸਦੀ ਵਿਆਜ ਆਮਦਨ 18.18 ਲੱਖ ਰੁਪਏ ਹੋਵੇਗੀ। ਹਾਲਾਂਕਿ, ਮੈਚਿਓਰਿਟੀ ਦੀ ਰਕਮ ਵਿਆਜ ਦਰ ਵਿੱਚ ਤਬਦੀਲੀਆਂ ਦੇ ਨਾਲ ਬਦਲ ਸਕਦੀ ਹੈ।

ਇੰਝ ਬਣ ਸਕਦੇ ਹੋ ਕਰੋੜਪਤੀ

PPF ਸਕੀਮ ਰਾਹੀਂ ਕਰੋੜਪਤੀ ਬਣਨ ਲਈ, ਨਿਵੇਸ਼ਕਾਂ ਨੂੰ ਸ਼ੁਰੂਆਤੀ 15-ਸਾਲ ਦੀ ਮਿਆਦ ਦੇ ਬਾਅਦ 5-5 ਸਾਲਾਂ ਲਈ ਆਪਣੇ ਨਿਵੇਸ਼ ਨੂੰ ਦੋ ਵਾਰ ਵਧਾਉਣ ਦੀ ਲੋੜ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਨਿਵੇਸ਼ ਦੀ ਮਿਆਦ 25 ਸਾਲ ਬਣ ਜਾਂਦੀ ਹੈ। 25 ਸਾਲਾਂ ਬਾਅਦ, ਕੁੱਲ 37.50 ਲੱਖ ਰੁਪਏ ਦੇ ਨਿਵੇਸ਼ ਅਤੇ 65.58 ਲੱਖ ਰੁਪਏ ਦੀ ਵਿਆਜ ਆਮਦਨ ਦੇ ਨਾਲ ਕੁੱਲ 1.03 ਕਰੋੜ ਰੁਪਏ ਤੁਹਾਡੇ ਖਾਤੇ ਵਿੱਚ ਹੋਣਗੇ। ਇਸ ਲਈ ਪੋਸਟ ਆਫਿਸ ਪਬਲਿਕ ਪ੍ਰੋਵੀਡੈਂਟ ਫੰਡ ਵਿੱਚ ਨਿਵੇਸ਼ ਕਰਨਾ ਲੰਬੇ ਸਮੇਂ ਵਿੱਚ ਦੌਲਤ ਬਣਾਉਣ ਦਾ ਇੱਕ ਸੁਰੱਖਿਅਤ ਅਤੇ ਲਾਭਦਾਇਕ ਤਰੀਕਾ ਹੋ ਸਕਦਾ ਹੈ।

Published by:Drishti Gupta
First published:

Tags: Business, Business idea, Money Making Tips, Money Saving Tips