LIC ਨੇ ਇੱਕ ਨਵੀਂ ਸਕੀਮ ਪੇਸ਼ ਕੀਤੀ ਹੈ ਜਿਸ ਵਿੱਚ ਘੱਟ ਨਿਵੇਸ਼ ਕਰ ਕੇ ਤੁਸੀਂ ਮਾਲਾਮਾਲ ਹੋ ਸਕਦੇ ਹੋ। LIC ਨੇ ਇਸ ਯੋਜਨਾ ਨੂੰ ਧਨਵਰਸ਼ਾ ਦਾ ਨਾਮ ਵੀ ਦਿੱਤਾ ਹੈ। LIC ਦੀ ਧਨਵਰਸ਼ਾ ਪਾਲਿਸੀ ਇੱਕ ਲਾਂਗ ਟਰਮ ਸੇਵਿੰਗ ਸਕੀਮ ਦੀ ਤਰ੍ਹਾਂ ਹੈ। ਇਹ ਪਾਲਿਸੀਧਾਰਕਾਂ ਨੂੰ ਇੱਕਮੁਸ਼ਤ ਪ੍ਰੀਮੀਅਮ ਰਕਮ ਦਾ ਭੁਗਤਾਨ ਕਰਕੇ ਆਪਣੇ ਭਵਿੱਖ ਅਤੇ ਆਪਣੇ ਪਰਿਵਾਰ ਦੀ ਵਿੱਤੀ ਸਥਿਰਤਾ ਨੂੰ ਸੁਰੱਖਿਅਤ ਕਰਨ ਦਾ ਮੌਕਾ ਦਿੰਦੀ ਹੈ। ਇਸ ਸਕੀਮ ਦੇ ਨਾਲ ਤੁਸੀਂ ਘੱਟ ਪੈਸਿਆਂ ਵਿੱਚ 10 ਗੁਣਾ ਤੱਕ ਰਿਸਕ ਕਵਰ ਪ੍ਰਾਪਤ ਕਰ ਸਕਦੇ ਹੋ। ਇਸ ਤਹਿਤ ਗਾਹਕਾਂ ਨੂੰ ਦੋ ਪਾਲਿਸੀ ਟਰਮ ਚੁਣਨ ਨੂੰ ਮਿਲਦੇ ਹਨ। ਆਓ ਜਾਣਦੇ ਹਾਂ ਇਸ ਨਵੀਂ ਪਾਲਿਸੀ ਬਾਰੇ ਸਭ ਕੁੱਝ...
ਇੰਝ ਲਈ ਜਾ ਸਕਦੀ ਹੈ ਇਹ ਸਕੀਮ :ਇਹ ਪਾਲਿਸੀ ਤੁਹਾਨੂੰ ਵਨ ਟਾਈਮ ਪ੍ਰੀਮੀਅਮ ਦਾ ਭੁਗਤਾਨ ਕਰਨ 'ਤੇ ਚੰਗਾ ਲਾਭ ਦੇ ਸਕਦੀ ਹੈ। ਧਨਵਰਸ਼ਾ ਯੋਜਨਾ ਇੱਕ ਨਾਨ-ਲਿੰਕਡ, ਗੈਰ-ਭਾਗੀਦਾਰੀ, ਵਿਅਕਤੀਗਤ, ਬੱਚਤ, ਜੀਵਨ ਬੀਮਾ ਯੋਜਨਾ ਹੈ। ਪਾਲਿਸੀ ਦੀ ਮਿਆਦ ਦੇ ਅੰਤ 'ਤੇ, ਪਾਲਿਸੀ ਧਾਰਕ ਨੂੰ ਮੈਚਿਓਰਿਟੀ ਲਾਭ ਵਜੋਂ ਗਾਰੰਟੀਸ਼ੁਦਾ ਇਕਮੁਸ਼ਤ ਰਕਮ ਦੇ ਨਾਲ ਮੂਲ ਬੀਮੇ ਦੀ ਰਕਮ ਪ੍ਰਾਪਤ ਹੁੰਦੀ ਹੈ। LIC ਦੀ ਇਸ ਪਾਲਿਸੀ ਵਿੱਚ 2 ਵਿਕਲਪ ਹਨ। ਪਹਿਲਾ ਵਿਕਲਪ ਚੁਣਨ ਨਾਲ ਜਮ੍ਹਾ ਕੀਤੇ ਪ੍ਰੀਮੀਅਮ ਦਾ 1.25 ਗੁਣਾ ਰਿਟਰਨ ਮਿਲਦਾ ਹੈ। ਪਰ ਦੂਜਾ ਵਿਕਲਪ ਚੁਣ ਕੇ ਤੁਹਾਨੂੰ 10 ਗੁਣਾ ਤੱਕ ਦਾ ਰਿਸਕ ਕਵਰ ਮਿਲਦਾ ਹੈ। ਉਦਾਹਰਣ ਲਈ ਜੇਕਰ ਤੁਸੀਂ 10 ਲੱਖ ਰੁਪਏ ਦਾ ਸਿੰਗਲ ਪ੍ਰੀਮੀਅਮ ਖਰੀਦਿਆ ਹੈ, ਜਿਸ ਵਿੱਚ ਜੇਕਰ ਪਾਲਿਸੀ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਉਸ ਦੁਆਰਾ ਤੈਅ ਕੀਤੇ ਗਏ ਨੌਮਿਨੀ ਵਿਅਕਤੀ ਨੂੰ ਲਗਭਗ 1 ਕਰੋੜ ਰੁਪਏ ਮਿਲਦੇ ਹਨ। LIC ਧਨ ਵਰਸ਼ਾ ਪਾਲਿਸੀ ਨੂੰ ਭੁਗਤਾਨ ਦੇ ਵੱਖ-ਵੱਖ ਢੰਗਾਂ ਜਿਵੇਂ ਕਿ ਨਕਦ, ਚੈੱਕ, ਡਿਮਾਂਡ ਡਰਾਫਟ, ਜਾਂ LIC ਪੋਰਟਲ ਰਾਹੀਂ ਔਨਲਾਈਨ ਦੁਆਰਾ ਇੱਕ ਸਿੰਗਲ ਪ੍ਰੀਮੀਅਮ ਦਾ ਭੁਗਤਾਨ ਕਰਕੇ ਖਰੀਦਿਆ ਜਾ ਸਕਦਾ ਹੈ। LIC ਧਨ ਵਰਸ਼ਾ ਪਾਲਿਸੀ ਲੈਣ ਲਈ ਇਹ ਯੋਗਤਾ ਲਾਜ਼ਮੀ ਹੈ :
ਪਾਲਿਸੀ ਲੈਣ ਲਈ ਘੱਟੋ-ਘੱਟ ਉਮਰ: 8 ਸਾਲ
ਪਾਲਿਸੀ ਲੈਣ ਲਈ ਵੱਧ ਤੋਂ ਵੱਧ ਉਮਰ:
10 ਸਾਲ ਦੀ ਪਾਲਿਸੀ ਮਿਆਦ ਲਈ ਵਿਕਲਪ 1 ਦੇ ਨਾਲ 60 ਸਾਲ
10 ਸਾਲ ਦੀ ਪਾਲਿਸੀ ਮਿਆਦ ਲਈ ਵਿਕਲਪ 2 ਦੇ ਨਾਲ 40 ਸਾਲ
15 ਸਾਲ ਦੀ ਪਾਲਿਸੀ ਮਿਆਦ ਲਈ ਵਿਕਲਪ 1 ਦੇ ਨਾਲ 55 ਸਾਲ
15 ਸਾਲ ਦੀ ਪਾਲਿਸੀ ਮਿਆਦ ਲਈ ਵਿਕਲਪ 2 ਦੇ ਨਾਲ 35 ਸਾਲ
ਪਾਲਿਸੀ ਦੀ ਮਿਆਦ: 10 ਸਾਲ ਜਾਂ 15 ਸਾਲ
ਬੇਸਿਕ ਬੀਮੇ ਦੀ ਰਕਮ: ਰੁਪਏ 1,25,000 ਤੋਂ ਰੁ. 99,00,000
ਜਾਣੋ ਕਿਵੇਂ ਹੋਵੇਗਾ ਫਾਇਦਾ : ਮੰਨ ਲਓ ਕਿ 35 ਸਾਲ ਦੀ ਉਮਰ ਦਾ ਵਿਅਕਤੀ 10 ਲੱਖ ਰੁਪਏ ਦੀ ਬੇਸਿਕ ਬੀਮੇ ਦੀ ਰਕਮ, 15 ਸਾਲ ਦੀ ਪਾਲਿਸੀ ਮਿਆਦ ਅਤੇ ਪਾਲਿਸੀ ਵਿਕਲਪ 2 ਵਾਲੀ ਪਾਲਿਸੀ ਖਰੀਦਦਾ ਹੈ। ਇਸ ਲਈ LIC ਧਨ ਵਰਸ਼ਾ ਪਾਲਿਸੀ ਵਿੱਚ, ਤੁਹਾਨੂੰ ਇੱਕ ਵਾਰ ਵਿੱਚ 8,74,950 ਰੁਪਏ ਮਿਲਣਗੇ। ਤੁਹਾਨੂੰ ਦੱਸ ਦੇਈਏ, ਗਾਰੰਟੀਸ਼ੁਦਾ ਐਡੀਸ਼ਨ ਦੀ ਦਰ 40 ਰੁਪਏ ਪ੍ਰਤੀ 1000 ਸਮ ਅਸ਼ਿਓਰਡ ਹੈ। ਅਜਿਹੀ ਸਥਿਤੀ ਵਿੱਚ, ਜੇਕਰ LIC ਧਨ ਵਰਸ਼ਾ ਪਾਲਿਸੀ ਧਾਰਕ ਦੀ ਮੌਤ 10ਵੇਂ ਪਾਲਿਸੀ ਸਾਲ ਵਿੱਚ ਹੁੰਦੀ ਹੈ, ਤਾਂ ਨਾਮਜ਼ਦ ਵਿਅਕਤੀ ਨੂੰ ਰੁ. 91,49,500 (87,49,500 + 4,00,000 ਰੁਪਏ) ਮਿਲਣਗੇ।
ਦੂਜੇ ਪਾਸੇ, ਜੇਕਰ ਪਾਲਿਸੀ ਧਾਰਕ ਦੀ ਪਾਲਿਸੀ ਦੇ 15ਵੇਂ ਸਾਲ ਵਿੱਚ ਮੌਤ ਹੋ ਜਾਂਦੀ ਹੈ, ਤਾਂ ਨਾਮਜ਼ਦ ਵਿਅਕਤੀ ਨੂੰ ਰੁ. 93,49,500 (87,49,500 + 6,00,000 ਰੁਪਏ) ਮਿਲਣਗੇ ਅਤੇ ਜੇਕਰ ਪਾਲਿਸੀ ਧਾਰਕ ਪਾਲਿਸੀ ਦੀ ਮਿਆਦ ਪੂਰੀ ਹੋਣ ਤੱਕ ਜਿਉਂਦਾ ਰਹਿੰਦਾ ਹੈ ਤਾਂ ਉਸ ਨੂੰ 16,00,000 (10,00,000 + 6,00,000 ਰੁਪਏ) ਮਿਲਦੇ ਹਨ। ਪਾਲਿਸੀਧਾਰਕ ਨੂੰ ਆਮਦਨ ਕਰ ਐਕਟ ਦੀ ਧਾਰਾ 80C ਅਤੇ ਧਾਰਾ 10(10D) ਦੇ ਤਹਿਤ ਟੈਕਸ ਲਾਭ ਵੀ ਮਿਲਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Double Money, Investment