Home /News /business /

WhatsApp ਵੱਲੋਂ ਇੱਕ ਮਹੀਨੇ 'ਚ 4.5 ਮਿਲੀਅਨ ਤੋਂ ਜ਼ਿਆਦਾ ਭਾਰਤੀ ਖਾਤੇ ਕਰ ਦਿੱਤੇ ਗਏ ਬੰਦ

WhatsApp ਵੱਲੋਂ ਇੱਕ ਮਹੀਨੇ 'ਚ 4.5 ਮਿਲੀਅਨ ਤੋਂ ਜ਼ਿਆਦਾ ਭਾਰਤੀ ਖਾਤੇ ਕਰ ਦਿੱਤੇ ਗਏ ਬੰਦ

ਭਾਰਤ 'ਚ ਵਟਸਐਪ ਵੱਲੋਂ ਰਿਕਾਰਡ 4.5 ਮਿਲੀਅਨ ਤੋਂ ਵੱਧ ਖ਼ਰਾਬ ਖਾਤਿਆਂ 'ਤੇ ਪਾਬੰਦੀ

ਭਾਰਤ 'ਚ ਵਟਸਐਪ ਵੱਲੋਂ ਰਿਕਾਰਡ 4.5 ਮਿਲੀਅਨ ਤੋਂ ਵੱਧ ਖ਼ਰਾਬ ਖਾਤਿਆਂ 'ਤੇ ਪਾਬੰਦੀ

ਵਟਸਐਪ ਨੇ ਆਪਣੀ ਮਹੀਨਾਵਾਰ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਕਿ 1 ਫਰਵਰੀ ਤੋਂ 28 ਫਰਵਰੀ ਦੇ ਵਿਚਾਲੇ “4,597,400 ਵਟਸਐਪ ਖਾਤਿਆਂ ਨੂੰ ਬੈਨ ਕੀਤਾ ਗਿਆ ਸੀ ਅਤੇ ਇਹਨਾਂ ਵਿੱਚੋਂ, 1,298,000 ਖਾਤਿਆਂ ਨੂੰ ਸਰਗਰਮੀ ਨਾਲ ਬੈਨ ਕੀਤਾ ਗਿਆ ਸੀ।

  • Last Updated :
  • Share this:

ਵਟਸਐਪ ਵੱਲੋਂ ਭਾਰਤ ਵਿੱਚ ਅਕਾਊਂਟ ਬੈਨ ਕਰਨ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ ਕਿਉਂਕਿ ਵਟਸਐਪ ਵੱਲੋਂ ਫਰਵਰੀ ਮਹੀਨੇ ਵਿੱਚ ਭਾਰਤ ਵਿੱਚ ਰਿਕਾਰਡ 4.5 ਮਿਲੀਅਨ ਵਟਸਐਪ ਖਾਤਿਆਂ ਨੂੰ ਬੈਨ ਕੀਤਾ ਸੀ। ਮੈਟਾ-ਮਾਲਕੀਅਤ ਵਾਲੇ ਵਟਸਐਪ ਨੇ ਨਵੇਂ ਆਈਟੀ ਨਿਯਮਾਂ 2021 ਦੀ ਪਾਲਣਾ ਵਿੱਚ ਫਰਵਰੀ ਮਹੀਨੇ ਵਿੱਚ ਭਾਰਤ ਵਿੱਚ ਰਿਕਾਰਡ 4.5 ਮਿਲੀਅਨ ਤੋਂ ਵੱਧ ਖ਼ਰਾਬ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਮੇਟਾ ਕੰਪਨੀ ਨੇ ਸ਼ਨੀਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਵਟਸਐਪ ਨੇ ਆਪਣੀ ਮਹੀਨਾਵਾਰ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਕਿ 1 ਫਰਵਰੀ ਤੋਂ 28 ਫਰਵਰੀ ਦੇ ਵਿਚਾਲੇ “4,597,400 ਵਟਸਐਪ ਖਾਤਿਆਂ ਨੂੰ ਬੈਨ ਕੀਤਾ ਗਿਆ ਸੀ ਅਤੇ ਇਹਨਾਂ ਵਿੱਚੋਂ, 1,298,000 ਖਾਤਿਆਂ ਨੂੰ ਸਰਗਰਮੀ ਨਾਲ ਬੈਨ ਕੀਤਾ ਗਿਆ ਸੀ।

ਕੰਪਨੀ ਦੇ ਮੁਤਾਬਕ ਮੈਸੇਜਿੰਗ ਪਲੇਟਫਾਰਮ ਵਟਸਐਪ ਨੂੰ ਫਰਵਰੀ ਵਿੱਚ ਦੇਸ਼ ਵਿੱਚ ਇੱਕ ਹੋਰ ਰਿਕਾਰਡ 2,804 ਸ਼ਿਕਾਇਤ ਰਿਪੋਰਟਾਂ ਪ੍ਰਾਪਤ ਹੋਈਆਂ ਅਤੇ ਰਿਕਾਰਡ "ਕਾਰਵਾਈ ਕੀਤੀ ਗਈ" 504 ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਵਿੱਚ ਵਟਸਐਪ ਦੇ ਕਰੀਬ 50 ਕਰੋੜ ਯੂਜ਼ਰਸ ਹਨ।

ਵਟਸਐਪ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਇਸ ਉਪਭੋਗਤਾ-ਸੁਰੱਖਿਆ ਵਿੱਚ ਉਪਭੋਗਤਾ ਦੀਆਂ ਸ਼ਿਕਾਇਤਾਂ ਅਤੇ ਵਟਸਐਪ ਵੱਲੋਂ ਕੀਤੀ ਗਈ ਕਾਰਵਾਈ ਦੇ ਵੇਰਵੇ ਦੇ ਨਾਲ-ਨਾਲ ਸਾਡੇ ਪਲੇਟਫਾਰਮ 'ਤੇ ਦੁਰਵਿਵਹਾਰ ਨਾਲ ਨਜਿੱਠਣ ਲਈ ਵਟਸਐਪ ਦੀਆਂ ਆਪਣੀਆਂ ਰੋਕਥਾਮ ਵਾਲੀਆਂ ਕਾਰਵਾਈਆਂ ਸ਼ਾਮਲ ਹਨ।

ਇਸ ਦੇ ਨਾਲ ਹੀ ਬੁਲਾਰੇ ਨੇ ਇਹ ਵੀ ਦੱਸਿਆ ਕਿ ਅਸੀਂ ਆਪਣੇ ਕੰਮ ਵਿੱਚ ਪਾਰਦਰਸ਼ਤਾ ਜਾਰੀ ਰੱਖਾਂਗੇ ਅਤੇ ਭਵਿੱਖ ਦੀਆਂ ਰਿਪੋਰਟਾਂ ਵਿੱਚ ਆਪਣੇ ਯਤਨਾਂ ਬਾਰੇ ਜਾਣਕਾਰੀ ਸ਼ਾਮਲ ਕਰਾਂਗੇ। ਇਸ ਦੌਰਾਨ, ਲੱਖਾਂ ਭਾਰਤੀ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਸਮਰੱਥ ਬਣਾਉਣ ਦੀ ਕੋਸ਼ਿਸ਼ ਵਿੱਚ, ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ, ਰਾਜੀਵ ਚੰਦਰਸ਼ੇਖਰ ਨੇ ਹਾਲ ਹੀ ਵਿੱਚ ਸ਼ਿਕਾਇਤ ਅਪੀਲ ਕਮੇਟੀ  ਦੀ ਸ਼ੁਰੂਆਤ ਕੀਤੀ, ਜੋ ਸਮੱਗਰੀ ਅਤੇ ਹੋਰ ਮੁੱਦਿਆਂ ਬਾਰੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਵੇਖੇਗੀ।

Published by:Shiv Kumar
First published:

Tags: Business News, India, Whatsapp, Whatsapp Account