ਅੱਜ ਬਹੁਤ ਸਾਰੇ ਲੋਕ ਆਪਣੇ ਪੈਸੇ ਨੂੰ ਸਹੀ ਜਗ੍ਹਾ 'ਤੇ ਨਿਵੇਸ਼ ਕਰਨ ਦੇ ਨਾਲ ਨਾਲ ਵਧੀਆ ਰਿਟਰਨ ਵੀ ਦੇਖ ਰਹੇ ਹਨ। ਨਿਵੇਸ਼ ਦੇ ਰਿਵਾਇਤੀ ਵਿਕਲਪਾਂ ਵਿੱਚ ਸੁਰੱਖਿਆ ਦਾ ਪੱਖ ਤਾਂ ਬੇਸ਼ੱਕ ਹੈ ਪਰ ਇੱਥੇ ਰਿਟਰਨ ਬਹੁਤ ਹੀ ਥੋੜ੍ਹੇ ਹਨ ਜੋ ਵਧਦੀ ਮਹਿੰਗਾਈ ਦਾ ਮੁਕਾਬਲਾ ਨਹੀਂ ਕਰਦੇ। ਇਸ ਲਈ ਲੋਕ ਹੁਣ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨ ਲੱਗੇ ਹਨ। ਆਮ ਹੀ ਕਿਹਾ ਜਾਂਦਾ ਹੈ ਕਿ ਇੱਥੇ ਨਿਵੇਸ਼ ਸੁਰੱਖਿਅਤ ਨਹੀਂ ਹੈ ਅਤੇ ਜੇਕਰ ਤੁਸੀਂ ਨਵੇਂ ਹੋ ਤਾਂ ਤੁਸੀਂ ਆਪਣਾ ਪੈਸਾ ਗਵਾ ਸਕਦੇ ਹੋ।
ਵੈਸੇ ਸਟਾਕ ਮਾਰਕੀਟ ਵਿੱਚ ਨਿਵੇਸ਼ ਦੇ ਕਈ ਤਰੀਕੇ ਹਨ ਜਿਹਨਾਂ ਵਿੱਚ ਸਭ ਤੋਂ ਆਸਾਨ ਤਰੀਕਾ ਮਿਉਚੁਅਲ ਫੰਡ ਵਿੱਚ ਨਿਵੇਸ਼ ਹੈ। ਪਰ ਜੇਕਰ ਤੁਸੀਂ ਨਹੀਂ ਜਾਣਦੇ ਕਿ ਕਿਹੜੇ ਮਿਉਚੁਅਲ ਫੰਡ ਵਿੱਚ ਨਿਵੇਸ਼ ਕਰਨਾ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹੇ ਮਿਉਚੁਅਲ ਫੰਡ ਨੂੰ ਲੈ ਕੇ ਆਏ ਹਾਂ ਜਿਸਦਾ ਪਿਛਲੇ 15 ਸਾਲਾਂ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਤੁਸੀਂ ਇਸ ਵਿੱਚ ਹਰ ਮਹੀਨੇ SIP ਰਾਹੀਂ ਨਿਵੇਸ਼ ਕਰ ਸਕਦੇ ਹੋ। ਇਸ ਫ਼ੰਡ ਵਿੱਚ ਤੁਸੀਂ ਹਰ ਮਹੀਨੇ 10 ਹਜ਼ਾਰ ਰੁਪਏ ਦੇ ਨਿਵੇਸ਼ ਨਾਲ 12 ਕਰੋੜ ਦਾ ਰਿਟਰਨ ਮਿਲ ਸਕਦਾ ਹੈ।
1 ਸਾਲ ਦਾ ਰਿਪੋਰਟ ਕਾਰਡ:ਅਸੀਂ ਗੱਲ ਕਰ ਰਹੇ ਹਾਂ HDFC Flexi Cap Fund ਦੀ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ੰਡ 28 ਸਾਲ ਪੁਰਾਣਾ ਹੈ ਅਤੇ ਸ਼ੁਰੂ ਤੋਂ ਹੀ ਇਸਨੇ ਨਿਵੇਸ਼ਕਾਂ ਨੂੰ ਲਾਭ ਹੀ ਦਿੱਤਾ ਹੈ। ਜੇਕਰ ਅਸੀਂ ਪਿਛਲੇ ਇੱਕ ਸਾਲ ਦੇ ਟਰੈਕ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਇਸ ਫੰਡ ਨੇ ਲਗਭਗ 30% ਦੀ ਰਿਟਰਨ ਦੇਣ ਦਾ ਕੰਮ ਕੀਤਾ ਹੈ।
ਜੇਕਰ ਕਿਸੇ ਵੀ ਨਿਵੇਸ਼ਕ ਨੇ 28 ਸਾਲ ਪਹਿਲਾਂ ਇਸ ਫ਼ੰਡ ਵਿੱਚ ਸਿਰਫ਼ 10,000 ਮਹੀਨਾ ਦੀ SIP ਕੀਤੀ ਹੁੰਦੀ, ਤਾਂ ਉਸ ਨੂੰ ਹੁਣ ਤੱਕ ਮਿਲਣ ਵਾਲਾ ਰਿਟਰਨ 12 ਕਰੋੜ ਰੁਪਏ ਤੋਂ ਵੱਧ ਹੋਣਾ ਸੀ। ਕਿਉਂਕਿ ਇਸ ਫੰਡ ਨੇ 19% ਤੋਂ ਵੱਧ ਰਿਟਰਨ ਦਿੱਤਾ ਹੈ। ਪਿਛਲੇ ਇੱਕ ਸਾਲ ਵਿੱਚ, ਇਸ ਫੰਡ ਨੇ 30.29% ਦਾ ਰਿਟਰਨ ਦਿੱਤਾ ਹੈ। ਨਿਵੇਸ਼ ਦੇ ਰੂਪ ਵਿੱਚ, ਫੰਡ ਨੇ ਇੱਕ ਸਾਲ ਵਿੱਚ 10,000 ਰੁਪਏ ਦੀ ਮਹੀਨਾਵਾਰ SIP 'ਤੇ 1.39 ਲੱਖ ਰੁਪਏ ਦਾ ਰਿਟਰਨ ਦਿੱਤਾ ਹੈ।
15 ਸਾਲਾਂ ਦਾ ਰਿਕਾਰਡ:ਤੁਹਾਨੂੰ ਦੱਸ ਦੇਈਏ ਕਿ ਪਿਛਲੇ 3 ਸਾਲਾਂ ਵਿੱਚ ਇਸ ਫ਼ੰਡ ਨੇ 31% ਦਾ ਰਿਟਰਨ ਦਿੱਤਾ ਹੈ। ਜੇਕਰ ਇਸ ਤਰ੍ਹਾਂ ਕਹੀਏ ਕਿ ਤਿੰਨ ਸਾਲਾਂ ਵਿੱਚ, 10,000 ਰੁਪਏ ਦੀ ਮਾਸਿਕ SIP ਰਾਹੀਂ ਤੁਹਾਡਾ ਕੁੱਲ 3.60 ਲੱਖ ਰੁਪਏ ਬਣਦਾ ਹੈ ਜਿਸਦੇ ਰਿਟਰਨ ਵਿੱਚ ਤੁਹਾਨੂੰ 5.61 ਲੱਖ ਰੁਪਏ ਮਿਲਨੇ ਸਨ। ਨਿਵੇਸ਼ਕਾਂ ਨੂੰ ਪਿਛਲੇ ਪੰਜ ਸਾਲਾਂ ਵਿੱਚ ਲਗਭਗ 21% ਅਤੇ ਪਿਛਲੇ 15 ਸਾਲਾਂ ਵਿੱਚ ਲਗਭਗ 15% ਰਿਟਰਨ ਦਿੱਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Investment, Mutual fund