Gold Loan VS Personal Loan: ਬੀਤੇ ਦਿਨ ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਵਿੱਚ ਛੇਵੀਂ ਵਾਰ ਵਾਧਾ ਕੀਤਾ ਗਿਆ। ਇਸ ਵਾਧੇ ਤੋਂ ਬਾਅਦ ਬੈਂਕਾਂ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਗਿਆ ਹੈ। ਲੋਕਾਂ 'ਤੇ ਮਹੀਨਾਵਾਰ EMI ਦਾ ਭੁਗਤਾਨ ਕਰਨ ਦਾ ਦਬਾਅ ਵਧ ਗਿਆ ਹੈ। ਲੋਕ ਆਪਣੀ EMI ਨੂੰ ਘਟਾਉਣ ਅਤੇ ਕਰਜ਼ੇ ਨੂੰ ਖਤਮ ਕਰਨ ਲਈ ਕੋਈ ਹੋਰ ਵਿਕਲਪ ਲੱਭ ਰਹੇ ਹਨ। ਅਜਿਹੀ ਸਥਿਤੀ ਵਿੱਚ, ਗੋਲਡ ਲੋਨ ਤੁਹਾਡੇ ਲਈ ਇੱਕ ਵਧੀਆ ਵਿਕਲਪ ਹੋ ਸਕਦਾ ਹੈ।
ਪਿਛਲੇ ਕੁਝ ਸਾਲਾਂ ਤੋਂ, ਭਾਰਤ ਵਿੱਚ ਗੋਲਡ ਲੋਨ ਇੱਕ ਬਿਹਤਰ ਵਿਕਲਪ ਵਜੋਂ ਉੱਭਰਿਆ ਹੈ। ਗੋਲਡ ਲੋਨ ਵੱਡੀ ਖਰੀਦਦਾਰੀ, ਘਰ ਖਰੀਦਣ, ਨਿੱਜੀ ਕੰਮ ਲਈ ਕਰਜ਼ਾ, ਤਿਉਹਾਰਾਂ ਦੇ ਦੌਰਾਨ ਤੁਹਾਡੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਇੱਕ ਵਧੀਆ ਵਿਕਲਪ ਹੋ ਸਕਦਾ ਹੈ, ਕਿਉਂਕਿ ਇਸਦੇ ਤਹਿਤ ਕੋਈ ਉੱਚ ਵਿਆਜ ਦਰ ਨਹੀਂ ਹੈ। ਆਓ ਜਾਣਦੇ ਹਾਂ ਕਿ ਇਹ ਪਰਸਨਲ ਲੋਨ ਤੋਂ ਬਿਹਤਰ ਵਿਕਲਪ ਕਿਵੇਂ ਹੈ।
ਗੋਲਡ ਲੋਨ ਵਿੱਚ, ਲੋਨ ਸੋਨੇ ਦੇ ਵਿਰੁੱਧ ਦਿੱਤਾ ਜਾਂਦਾ ਹੈ, ਇਸ ਲਈ ਇਸ 'ਤੇ ਵਿਆਜ ਦਰ ਨਿੱਜੀ ਕਰਜ਼ੇ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਇਸ ਦੇ ਨਾਲ ਹੀ ਸੋਨੇ ਦੀ ਸਕਿਓਰਿਟੀ ਕਾਰਨ ਇਸ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਵੀ ਮਿਲਦਾ ਹੈ, ਜਿਨ੍ਹਾਂ ਦਾ ਕ੍ਰੈਡਿਟ ਸਕੋਰ ਖਰਾਬ ਹੈ। ਗੋਲਡ ਲੋਨ ਨਿੱਜੀ ਲੋਨ ਨਾਲੋਂ ਤੇਜ਼ੀ ਨਾਲ ਉਪਲਬਧ ਹੋ ਜਾਂਦਾ ਹੈ। ਲੋਨ ਦੀ ਮੁੜ ਅਦਾਇਗੀ ਦੇ ਨਾਲ, ਤੁਹਾਨੂੰ ਆਪਣਾ ਸੋਨਾ ਤੁਰੰਤ ਵਾਪਸ ਮਿਲ ਜਾਂਦਾ ਹੈ।
ਪਰਸਨਲ ਲੋਨ ਵਿੱਚ ਤੁਹਾਨੂੰ ਪ੍ਰੀ-ਪੇਮੈਂਟ ਚਾਰਜ ਦਾ ਭੁਗਤਾਨ ਕਰਨਾ ਪੈਂਦਾ ਹੈ, ਜਦੋਂ ਕਿ ਗੋਲਡ ਲੋਨ ਵਿੱਚ ਇਹ ਚਾਰਜ ਅਪਲਾਈ ਹੀ ਨਹੀਂ ਹੁੰਦਾ। ਇਸ ਤੋਂ ਇਲਾਵਾ ਪਰਸਨਲ ਲੋਨ 'ਚ ਪ੍ਰੋਸੈਸਿੰਗ ਫੀਸ ਵੀ ਬਹੁਤ ਜ਼ਿਆਦਾ ਲੱਗਦੀ ਹੈ। ਪਰਸਨਲ ਲੋਨ ਦਾ ਤੁਹਾਡੇ ਕ੍ਰੈਡਿਟ ਸਕੋਰ 'ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਦੂਜੇ ਪਾਸੇ, ਗੋਲਡ ਲੋਨ ਇੱਕ ਸੁਰੱਖਿਅਤ ਲੋਨ ਹੋਣ ਕਾਰਨ, ਜੇਕਰ ਤੁਸੀਂ ਭਵਿੱਖ ਵਿੱਚ ਕੋਈ ਹੋਰ ਕਰਜ਼ਾ ਲੈਂਦੇ ਹੋ ਤਾਂ ਵੀ ਕੋਈ ਸਮੱਸਿਆ ਨਹੀਂ ਆਉਂਦੀ ਹੈ।
ਸਸਤੇ ਗੋਲਡ ਲੋਨ ਦੇ ਰਿਹਾ ਇਹ ਬੈਂਕ: HDFC ਬੈਂਕ ਇਸ ਸਮੇਂ ਦੇਸ਼ ਵਿੱਚ ਸਭ ਤੋਂ ਸਸਤਾ ਗੋਲਡ ਲੋਨ ਪੇਸ਼ ਕਰ ਰਿਹਾ ਹੈ। HDFC ਬੈਂਕ 7.2 ਫੀਸਦੀ ਤੋਂ 11.35 ਫੀਸਦੀ ਤੱਕ ਦੀ ਸਾਲਾਨਾ ਦਰ 'ਤੇ ਗੋਲਡ ਲੋਨ ਮੁਹੱਈਆ ਕਰ ਰਿਹਾ ਹੈ। ਕੋਟਕ ਮਹਿੰਦਰਾ ਬੈਂਕ 8 ਤੋਂ 17 ਫੀਸਦੀ ਦੀ ਵਿਆਜ ਦਰ 'ਤੇ ਗੋਲਡ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਯੂਨੀਅਨ ਬੈਂਕ ਅਤੇ ਸੈਂਟਰਲ ਬੈਂਕ ਦੀਆਂ ਵਿਆਜ ਦਰਾਂ 8.4 ਫੀਸਦੀ ਤੋਂ ਸ਼ੁਰੂ ਹੋ ਰਹੀਆਂ ਹਨ। ਯੂਕੋ ਬੈਂਕ, ਐਸਬੀਆਈ, ਇੰਡਸਇੰਡ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਫੈਡਰਲ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਦੀਆਂ ਗੋਲਡ ਲੋਨ ਦੀਆਂ ਵਿਆਜ ਦਰਾਂ 8.5 ਫੀਸਦੀ ਤੋਂ ਸ਼ੁਰੂ ਹੋ ਕੇ 9 ਫੀਸਦੀ ਤੱਕ ਜਾਂਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank related news, Gold, Loan, Personal