Home /News /business /

PM Kisan: eKYC ਨਾ ਹੋਣ ਕਾਰਨ ਨਹੀਂ ਆਈ ਕਈ ਕਿਸਾਨਾਂ ਦੀ 13ਵੀਂ ਕਿਸ਼ਤ, ਇਨ੍ਹਾਂ ਦੋ ਤਰੀਕਿਆਂ ਨਾਲ eKYC ਹੋ ਸਕਦੀ ਹੈ ਪੂਰੀ

PM Kisan: eKYC ਨਾ ਹੋਣ ਕਾਰਨ ਨਹੀਂ ਆਈ ਕਈ ਕਿਸਾਨਾਂ ਦੀ 13ਵੀਂ ਕਿਸ਼ਤ, ਇਨ੍ਹਾਂ ਦੋ ਤਰੀਕਿਆਂ ਨਾਲ eKYC ਹੋ ਸਕਦੀ ਹੈ ਪੂਰੀ

ਕਿਸਾਨ ਆਪਣੇ ਖਾਤੇ ਦੀ ਈਕੇਵਾਈਸੀ ਆਸਾਨੀ ਨਾਲ ਕਰਵਾ ਸਕਦੇ ਹਨ

ਕਿਸਾਨ ਆਪਣੇ ਖਾਤੇ ਦੀ ਈਕੇਵਾਈਸੀ ਆਸਾਨੀ ਨਾਲ ਕਰਵਾ ਸਕਦੇ ਹਨ

ਤੁਹਾਨੂੰ ਦਸ ਦੇਈਏ ਕਿ ਭਾਰਤ ਸਰਕਾਰ ਨੇ ਹਰੇਕ ਲਈ eKYC ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਤੋਂ ਬਿਨਾਂ ਸਰਕਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਨਹੀਂ ਭੇਜ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ eKYC ਕਰਵਾਉਣਾ ਕੋਈ ਔਖਾ ਕੰਮ ਨਹੀਂ ਹੈ।

 • Share this:

  PM Kisan Samman Nidhi Yojana: ਕਿਸਾਨਾਂ ਲਈ ਇੱਕ ਚੰਗੀ ਖਬਰ ਹੈ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 13ਵੀਂ ਕਿਸ਼ਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਆ ਗਈ ਹੈ। 8 ਕਰੋੜ 2 ਲੱਖ ਕਿਸਾਨਾਂ ਨੂੰ 13ਵੀਂ ਕਿਸ਼ਤ ਦੇ 16,800 ਕਰੋੜ ਰੁਪਏ ਮਿਲੇ ਹਨ। ਪਰ ਇਸ ਸਕੀਮ ਨਾਲ ਜੁੜੇ ਕੁਝ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 13ਵੀਂ ਕਿਸ਼ਤ ਦੇ ਪੈਸੇ ਅਜੇ ਤੱਕ ਨਹੀਂ ਆਏ ਹਨ। ਇਸ ਦਾ ਇੱਕ ਮੁੱਖ ਕਾਰਨ ਇਹ ਹੋ ਸਕਦਾ ਹੈ ਕਿ ਕਿਸਾਨਾਂ ਦਾ ਆਪਣੇ ਪ੍ਰਧਾਨ ਮੰਤਰੀ ਕਿਸਾਨ ਖਾਤੇ ਲਈ EKYC ਨਾ ਕਰਵਾਈ ਹੋਵੇ।


  ਤੁਹਾਨੂੰ ਦਸ ਦੇਈਏ ਕਿ ਭਾਰਤ ਸਰਕਾਰ ਨੇ ਹਰੇਕ ਲਈ eKYC ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਤੋਂ ਬਿਨਾਂ ਸਰਕਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਨਹੀਂ ਭੇਜ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ eKYC ਕਰਵਾਉਣਾ ਕੋਈ ਔਖਾ ਕੰਮ ਨਹੀਂ ਹੈ।


  ਅਜੇ ਵੀ ਕਈ ਕਿਸਾਨਾਂ ਨੇ ਇਹ ਜ਼ਰੂਰੀ ਕੰਮ ਪੂਰਾ ਨਹੀਂ ਕੀਤਾ ਹੈ ਤੇ ਇਸ ਕਾਰਨ ਹੀ ਕਿਸ਼ਤ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਆਈ ਹੈ। ਸਰਕਾਰ ਕੋਲ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਕੁਝ ਅਯੋਗ ਲੋਕ ਵੀ ਇਸ ਸਕੀਮ ਦਾ ਲਾਭ ਲੈ ਰਹੇ ਹਨ। ਸਕੀਮ ਵਿੱਚ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਨੇ ਸਖ਼ਤ ਕਦਮ ਚੁੱਕੇ ਹਨ ਅਤੇ eKYC ਨੂੰ ਲਾਜ਼ਮੀ ਕਰ ਦਿੱਤਾ ਹੈ। ਜੇ ਤੁਸੀਂ ਇਸ ਸਕੀਮ ਲਈ ਯੋਗ ਕਿਸਾਨ ਹੋ ਤਾਂ ਤੁਸੀਂ ਘਰ ਬੈਠੇ ਹੀ ਆਪਣੇ ਸਮਾਰਟਫ਼ੋਨ ਤੋਂ ਮਿੰਟਾਂ ਵਿੱਚ ਇਹ ਕੰਮ ਕਰ ਸਕਦੇ ਹਨ।


  ਇਸ ਤੋਂ ਇਲਾਵਾ ਉਹ ਕਾਮਨ ਸਰਵਿਸ ਸੈਂਟਰ 'ਤੇ ਜਾ ਕੇ ਵੀ ਈਕੇਵਾਈਸੀ ਕਰਵਾ ਸਕਦੇ ਹਨ। ਜੇਕਰ ਕਿਸਾਨ ਦਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਹੈ ਤਾਂ ਉਹ ਘਰ ਬੈਠੇ EKYC ਕਰ ​​ਸਕਦਾ ਹੈ। ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੈ ਕਿਉਂਕਿ ਓਟੀਪੀ ਰਜਿਸਟਰਡ ਮੋਬਾਈਲ ਨੰਬਰ 'ਤੇ ਹੀ ਆਵੇਗਾ, ਜਿਸ ਨਾਲ ਈ-ਕੇਵਾਈਸੀ ਪ੍ਰਕਿਰਿਆ ਪੂਰੀ ਹੋ ਜਾਵੇਗੀ।


  ਓਟੀਪੀ ਰਾਹੀਂ ਈਕੇਵਾਈਸੀ ਕਰਨ ਦਾ ਤਰੀਕਾ ਹੇਠ ਲਿਖਿਆ ਹੈ:

  -ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਦੀ ਵੈੱਬਸਾਈਟ https://pmkisan.gov.in/ 'ਤੇ ਜਾਓ।

  -ਹੁਣ 'ਕਿਸਾਨ ਕਾਰਨਰ' ਦੇ ਹੇਠਾਂ ਈ-ਕੇਵਾਈਸੀ ਟੈਬ 'ਤੇ ਕਲਿੱਕ ਕਰੋ।

  -ਜੋ ਪੇਜ ਖੁੱਲ੍ਹੇਗਾ, ਉਸ 'ਤੇ ਆਧਾਰ ਨੰਬਰ ਦੀ ਜਾਣਕਾਰੀ ਦਿਓ ਅਤੇ ਸਰਚ ਟੈਬ 'ਤੇ ਕਲਿੱਕ ਕਰੋ।

  -ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ OTP ਆਵੇਗਾ।

  -ਫਿਰ ਸਬਮਿਟ ਓਟੀਪੀ 'ਤੇ ਕਲਿੱਕ ਕਰੋ ਅਤੇ ਓਟੀਪੀ ਪਾ ਕੇ ਸਬਮਿਟ ਉੱਤੇ ਕਲਿੱਕ ਕਰੋ।

  -ਇੰਝ ਕਰਨ ਨਾਲ ਤੁਹਾਡੀ eKYC ਪ੍ਰਕਿਰਿਆ ਪੂਰੀ ਹੋ ਗਈ ਹੈ।


  ਨਜ਼ਦੀਕੀ ਕਾਮਨ ਸਰਵਿਸ ਸੈਂਟਰ ਰਾਹੀਂ ਈਕੇਵਾਈਸੀ ਕਰਨ ਦੀ ਪ੍ਰਕਿਰਿਆ

  ਕਿਸਾਨ ਕਾਮਨ ਸਰਵਿਸ ਸੈਂਟਰ 'ਤੇ ਬਾਇਓਮੈਟ੍ਰਿਕ ਵਿਧੀ ਰਾਹੀਂ ਈ-ਕੇਵਾਈਸੀ ਕਰਵਾ ਸਕਦੇ ਹਨ। ਕਾਮਨ ਸਰਵਿਸ ਸੈਂਟਰ ਵਿਖੇ ਇਸ ਕੰਮ ਲਈ ਆਧਾਰ ਕਾਰਡ ਅਤੇ ਰਜਿਸਟਰਡ ਮੋਬਾਈਲ ਨੰਬਰ ਦੀ ਲੋੜ ਹੋਵੇਗੀ। ਕਾਮਨ ਸਰਵਿਸ ਸੈਂਟਰ 'ਤੇ ਈ-ਕੇਵਾਈਸੀ ਲਈ 17 ਰੁਪਏ ਦੀ ਫੀਸ ਲਈ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ CSC ਆਪਰੇਟਰ 10 ਰੁਪਏ ਤੋਂ ਲੈ ਕੇ 20 ਰੁਪਏ ਤੱਕ ਦਾ ਸਰਵਿਸ ਚਾਰਜ ਵੀ ਲੈ ਸਕਦੇ ਹਨ। ਇਸ ਤਰੀਕੇ ਨਾਲ ਕਿਸਾਨ ਆਪਣੇ ਖਾਤੇ ਦੀ ਈਕੇਵਾਈਸੀ ਆਸਾਨੀ ਨਾਲ ਕਰਵਾ ਸਕਦੇ ਹਨ।

  First published:

  Tags: Agriculture, Business, Farmers, PM Kisan Samman Nidhi Yojana