Home /News /business /

ਸਰਕਾਰ ਨੇ ਵਧਾਈ ਛੋਟੀਆਂ ਬੱਚਤ ਯੋਜਨਾਵਾਂ ਦੀ ਮਿਆਦ, ਮਹਿਲਾਵਾਂ ਲਈ ਸ਼ੁਰੂ ਹੋਈ ਨਵੀਂ ਯੋਜਨਾ

ਸਰਕਾਰ ਨੇ ਵਧਾਈ ਛੋਟੀਆਂ ਬੱਚਤ ਯੋਜਨਾਵਾਂ ਦੀ ਮਿਆਦ, ਮਹਿਲਾਵਾਂ ਲਈ ਸ਼ੁਰੂ ਹੋਈ ਨਵੀਂ ਯੋਜਨਾ

investment tips

investment tips

ਸੰਸਦ 'ਚ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਬਜ਼ੁਰਗਾਂ ਲਈ ਵਿਸ਼ੇਸ਼ ਛੋਟ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਲਈ ਵੱਧ ਤੋਂ ਵੱਧ ਜਮ੍ਹਾ ਸੀਮਾ 15 ਲੱਖ ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਕਰ ਦਿੱਤੀ ਜਾਵੇਗੀ। ਅੱਜ ਅਸੀਂ ਤੁਹਾਨੂੰ ਇਹਨਾਂ ਸਕੀਮਾਂ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ।

ਹੋਰ ਪੜ੍ਹੋ ...
  • Share this:

ਸਰਕਾਰ ਨੇ ਆਮ ਬਜਟ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਅਤੇ ਕਈ ਪੁਰਾਣੀਆਂ ਯੋਜਨਾਵਾਂ ਦੀ ਮਿਆਦ ਨੂੰ ਵਧਾਇਆ ਹੈ। ਜੇਕਰ ਤੁਸੀਂ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਹੁਣ ਛੋਟੀਆਂ ਬੱਚਤ ਯੋਜਨਾਵਾਂ ਵਿੱਚ ਨਿਵੇਸ਼ ਕਰਨ ਦਾ ਸਹੀ ਮੌਕਾ ਹੈ।

ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 'ਚ ਛੋਟੀਆਂ ਬੱਚਤ ਯੋਜਨਾਵਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਇਹਨਾਂ ਵਿੱਚ ਨਿਵੇਸ਼ ਕਰਕੇ ਵਧੀਆ ਰਿਟਰਨ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹਨਾਂ ਛੋਟੀਆਂ ਬੱਚਤ ਯੋਜਨਾਵਾਂ ਵਿੱਚ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (ਐਸਸੀਐਸਐਸ) ਅਤੇ ਮਹੀਨਾਵਾਰ ਆਮਦਨ ਖਾਤਾ ਯੋਜਨਾ (ਐਮਆਈਐਸ) ਲਈ ਜਮ੍ਹਾਂ ਸੀਮਾ ਨੂੰ ਦੁੱਗਣਾ ਕਰਨ ਦਾ ਪ੍ਰਸਤਾਵ ਕੀਤਾ। ਇਸ ਤੋਂ ਇਲਾਵਾ ਔਰਤਾਂ ਲਈ ‘ਮਹਿਲਾ ਸਨਮਾਨ ਬੱਚਤ ਸਰਟੀਫਿਕੇਟ’ ਵੀ ਪੇਸ਼ ਕੀਤਾ ਗਿਆ।

ਤੁਹਾਨੂੰ ਦੱਸ ਦੇਈਏ ਕਿ ਵਿੱਤ ਮੰਤਰੀ ਨੇ ਵਿੱਤੀ ਸਾਲ 2023-24 ਦੇ ਬਜਟ ਵਿੱਚ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੀ ਜਮ੍ਹਾ ਸੀਮਾ ਨੂੰ ਦੁੱਗਣਾ ਕਰਕੇ 30 ਲੱਖ ਰੁਪਏ ਅਤੇ ਮਹੀਨਾਵਾਰ ਆਮਦਨ ਖਾਤਾ ਯੋਜਨਾ ਨੂੰ 9 ਲੱਖ ਰੁਪਏ ਕਰਨ ਦਾ ਪ੍ਰਸਤਾਵ ਕੀਤਾ ਹੈ।

ਬੁੱਧਵਾਰ ਨੂੰ ਸੰਸਦ 'ਚ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਬਜ਼ੁਰਗਾਂ ਲਈ ਵਿਸ਼ੇਸ਼ ਛੋਟ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਲਈ ਵੱਧ ਤੋਂ ਵੱਧ ਜਮ੍ਹਾ ਸੀਮਾ 15 ਲੱਖ ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਕਰ ਦਿੱਤੀ ਜਾਵੇਗੀ। ਅੱਜ ਅਸੀਂ ਤੁਹਾਨੂੰ ਇਹਨਾਂ ਸਕੀਮਾਂ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ।

ਪੋਸਟ ਆਫਿਸ ਮਾਸਿਕ ਆਮਦਨ ਯੋਜਨਾ (POMIS): ਇਹ ਡਾਕਘਰ ਦੀ ਸਭ ਤੋਂ ਵਧੀਆ ਸਕੀਮ ਹੈ ਜਿਸ ਵਿੱਚ ਹਰ ਸਾਲ 4.5 ਲੱਖ ਰੁਪਏ ਦੀ ਨਿਵੇਸ਼ ਸੀਮਾ ਸੀ ਜਿਸਨੂੰ ਹੁਣ ਵਧਾ ਕੇ 9 ਲੱਖ ਰੁਪਏ ਕਰ ਦਿੱਤਾ ਗਿਆ ਹੈ। ਉੱਥੇ ਹੀ ਜੇਕਰ ਕੋਈ ਜੋਇੰਟ ਅਕਾਊਂਟ ਖੋਲ੍ਹਦਾ ਹੈ ਤਾਂ ਉਸ ਲਈ 9 ਲੱਖ ਦੀ ਸੀਮਾ ਨੂੰ ਵਧ ਕੇ 15 ਲੱਖ ਰੁਪਏ ਕਰ ਦਿੱਤਾ ਗਿਆ ਹੈ। ਹੁਣ ਪੋਸਟ ਆਫਿਸ ਮਾਸਿਕ ਆਮਦਨ ਯੋਜਨਾ ਵਿੱਚ, ਤੁਸੀਂ ਇੱਕ ਖਾਤੇ ਵਿੱਚ 9 ਲੱਖ ਰੁਪਏ ਤੱਕ ਅਤੇ ਸਾਂਝੇ ਖਾਤੇ ਵਿੱਚ 15 ਰੁਪਏ ਤੱਕ ਦਾ ਨਿਵੇਸ਼ ਕਰ ਸਕਦੇ ਹੋ। ਇਸ ਸਕੀਮ ਵਿੱਚ 1000 ਰੁਪਏ ਨਾਲ ਕੋਈ ਵੀ 18 ਸਾਲ ਤੋਂ ਵੱਧ ਦੀ ਉਮਰ ਦਾ ਵਿਅਕਤੀ ਖਾਤਾ ਖੋਲ੍ਹ ਸਕਦਾ ਹੈ।

ਮਹਿਲਾ ਸਨਮਾਨ ਬੱਚਤ ਸਰਟੀਫਿਕੇਟ: ਸਰਕਾਰ ਵੱਲੋਂ ਇਹ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਔਰਤਾਂ ਅਤੇ ਲੜਕੀਆਂ ਬੱਚਤ ਯੋਜਨਾਵਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ 'ਚ ਇਕ ਵਾਰ 'ਚ 2 ਲੱਖ ਰੁਪਏ ਤੱਕ ਜਮ੍ਹਾ ਕੀਤੇ ਜਾ ਸਕਦੇ ਹਨ ਅਤੇ ਇਸ 'ਤੇ ਤੁਹਾਨੂੰ 7.5% ਵਿਆਜ ਦਿੱਤਾ ਜਾਵੇਗਾ।

ਇਸ ਵਿੱਚ ਤੁਹਾਨੂੰ ਅੰਸ਼ਕ ਤੌਰ 'ਤੇ ਪੈਸੇ ਕਢਾਉਣ ਦੀ ਸਹੂਲਤ ਵੀ ਮਿਲਦੀ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਕੋਈ ਔਰਤ ਇਸ ਵਿੱਚ 2 ਲੱਖ ਰੁਪਏ 2 ਸਾਲ ਲਈ ਜਮ੍ਹਾਂ ਕਰਦੀ ਹੈ ਤਾਂ ਉਸਨੂੰ 30 ਹਜ਼ਾਰ ਰੁਪਏ ਵਿਆਜ ਦੇ ਰੂਪ ਵਿੱਚ ਮਿਲਣਗੇ।

ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS): ਛੋਟੀਆਂ ਬੱਚਤ ਯੋਜਨਾਵਾਂ ਵਿੱਚ ਸੀਨੀਅਰ ਸਿਟੀਜ਼ਨ ਨਾਗਰਿਕਾਂ ਲਈ ਇਹ ਸਭ ਤੋਂ ਵਧੀਆ ਸਕੀਮ ਹੈ। ਆਮ ਬਜਟ ਵਿੱਚ ਇਸ ਸਕੀਮ ਦੀ ਸੀਮਾ ਨੂੰ ਵੀ ਵਧਾ ਕੇ 15 ਲੱਖ ਰੁਪਏ ਤੋਂ ਦੁੱਗਣਾ ਕਰ ਦਿੱਤਾ ਗਿਆ ਹੈ। ਹੁਣ ਇਸ ਸਕੀਮ ਵਿੱਚ 30 ਲੱਖ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਇਹ ਵੀ ਜਾਨਣਾ ਜ਼ਰੂਰੀ ਹੈ ਕਿ SCSS ਪੰਜ ਸਾਲਾਂ ਦੀ ਲਾਕ-ਇਨ ਪੀਰੀਅਡ ਦੇ ਨਾਲ ਆਉਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ 31 ਮਾਰਚ, 2023 ਨੂੰ ਖਤਮ ਹੋਣ ਵਾਲੀ ਤਿਮਾਹੀ ਲਈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) 'ਤੇ ਵਿਆਜ ਦਰ ਨੂੰ 8% ਤੱਕ ਵਧਾ ਦਿੱਤਾ ਹੈ। ਇਸ ਸਕੀਮ ਵਿੱਚ ਹਰ ਤਿਮਾਹੀ ਵਿਆਜ ਦਿੱਤਾ ਜਾਂਦਾ ਹੈ। ਜੇਕਰ ਕੋਈ ਵਿਅਕਤੀ 30 ਲੱਖ ਰੁਪਏ ਦਾ ਨਿਵੇਸ਼ ਕਰਦਾ ਹੈ ਤਾਂ 8% ਵਿਆਜ ਦੇ ਹਿਸਾਬ ਨਾਲ ਉਸਨੂੰ ਹਰ ਤਿਮਾਹੀ 60,000 ਰੁਪਏ ਦਾ ਵਿਆਜ ਮਿਲੇਗਾ। ਜੋ ਕਿ ਸਾਲਾਨਾ 1.2 ਲੱਖ ਰੁਪਏ ਬਣਦਾ ਹੈ।

Published by:Drishti Gupta
First published:

Tags: Business, Business idea, Business ideas, Investment