ਦੇਸ਼ ਵਿੱਚ ਮਹਿੰਗਾਈ ਨੂੰ ਕਾਬੂ ਕਰਨ ਲਈ RBI ਵੱਲੋਂ ਕਈ ਕਦਮ ਉਠਾਏ ਗਏ ਜਿਹਨਾਂ ਵਿੱਚ ਰੇਪੋ ਰੇਟ ਨੂੰ ਵਧਾਉਣਾ ਵੀ ਸ਼ਾਮਲ ਹੈ। ਭਾਰਤੀ ਰਿਜ਼ਰਵ ਬੈਂਕ ਨੇ ਰੇਪੋ ਰੇਟ ਵਿੱਚ ਲਗਾਤਾਰ ਵਾਧਾ ਕੀਤਾ ਹੈ ਜਿਸ ਨਾਲ ਲਗਭਗ ਹਰ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋ ਗਏ ਹਨ। ਇਸ ਦਾ ਸਭ ਤੋਂ ਵੱਧ ਅਸਰ ਹੋਮ ਲੋਨ ਦੇ ਗਾਹਕਾਂ 'ਤੇ ਪਿਆ ਹੈ।
ਪਰ ਜੇਕਰ ਤੁਸੀਂ ਸਸਤੇ ਹੋਮ ਲੋਨ ਦੀ ਤਲਾਸ਼ ਕਰ ਰਹੇ ਹੋ ਤਾਂ ਦੇਸ਼ ਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਤੁਹਾਡੇ ਲਈ ਸਸਤੇ ਹੋਮ ਲੋਨ ਦੀ ਪੇਸ਼ਕਸ਼ ਲੈ ਕੇ ਆਇਆ ਹੈ। SBI ਦੇ ਇਸ ਨਵੇਂ ਆਫਰ ਨੂੰ ਕੈਂਪੇਨ ਰੇਟਸ ਦਾ ਨਾਂ ਦਿੱਤਾ ਹੈ। SBI ਇਸ ਆਫਰ ਦੇ ਅਧੀਨ ਆਪਣੇ ਗਾਹਕਾਂ ਨੂੰ 30 ਤੋਂ 40 ਬੇਸਿਸ ਪੁਆਇੰਟਸ (0.30 ਤੋਂ 0.40 ਫੀਸਦੀ) ਦੀ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਆਫਰ 31 ਮਾਰਚ 2023 ਤੱਕ ਹੀ ਹੈ। ਨਵੀਂ ਪੇਸ਼ਕਸ਼ ਦੇ ਤਹਿਤ, ਬੈਂਕ ਗਾਹਕਾਂ ਨੂੰ ਨਿਯਮਤ ਹੋਮ ਲੋਨ 'ਤੇ 8.60 ਪ੍ਰਤੀਸ਼ਤ ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਸਭ ਤੋਂ ਵੱਡੀ ਖੁਸ਼ਖਬਰੀ ਤਾਂ ਇਹ ਹੈ ਕਿ SBI ਨੇ ਨਿਯਮਤ ਅਤੇ ਟਾਪ-ਅੱਪ ਹੋਮ ਲੋਨ 'ਤੇ ਪ੍ਰੋਸੈਸਿੰਗ ਫੀਸ ਵੀ ਮੁਆਫ ਕਰ ਦਿੱਤੀ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਬੈਂਕ ਤੁਹਾਡੇ ਕਰੈਡਿਟ ਸਕੋਰ ਦੇ ਆਧਾਰ 'ਤੇ ਤੁਹਾਨੂੰ ਵੱਖ-ਵੱਖ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ।
SBI ਹੋਮ ਲੋਨ: ਜੇਕਰ ਤੁਸੀਂ ਸਟੇਟ ਬੈਂਕ ਆਫ ਇੰਡੀਆ ਕੋਲੋਂ ਨਿਯਮਤ ਹੋਮ ਲੋਨ ਲੈਂਦੇ ਹੋ ਤਾਂ ਬੈਂਕ ਤੁਹਾਨੂੰ 30 ਤੋਂ 40 bps ਦੀ ਵੱਧ ਤੋਂ ਵੱਧ ਛੋਟ ਦੇ ਰਿਹਾ ਹੈ। ਹਾਲਾਂਕਿ, ਇਹ ਛੋਟ ਉਨ੍ਹਾਂ ਗਾਹਕਾਂ ਲਈ ਹੈ ਜਿਨ੍ਹਾਂ ਦਾ ਕ੍ਰੈਡਿਟ ਸਕੋਰ 700 ਤੋਂ 800 ਜਾਂ ਇਸ ਤੋਂ ਵੱਧ ਹੈ। ਕੈਂਪੇਨ ਰੇਟਸ ਦੀ ਪੇਸ਼ਕਸ਼ ਦੇ ਤਹਿਤ SBI ਦੀ ਹੋਮ ਲੋਨ ਦਰ 8.60 ਪ੍ਰਤੀਸ਼ਤ ਹੈ।
ਇਸ ਤਰ੍ਹਾਂ ਮਿਲ ਰਹੀ ਹੈ ਛੂਟ:
ਵਾਧੂ ਛੂਟ:
ਬੈਂਕ ਔਰਤਾਂ ਅਤੇ ਤਨਖਾਹ ਵਾਲੇ ਕਰਮਚਾਰੀਆਂ ਨੂੰ 5 bps ਪੁਆਇੰਟ ਦੀ ਵਾਧੂ ਛੂਟ ਦਾ ਲਾਭ ਵੀ ਦੇ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।