Home /News /business /

ਸੇਬੀ ਨੇ ਫੜ੍ਹੀ ਮਿਉਚੁਅਲ ਫੰਡਾਂ ਦੀ ਚਾਲ, MF ਨਹੀਂ ਕਰ ਸਕਦੇ ਗਰੰਟੀਸ਼ੁਦਾ ਰਿਟਰਨ ਦਾ ਵਾਅਦਾ, ਕੀਤਾ AMFI ਪੱਤਰ ਜਾਰੀ

ਸੇਬੀ ਨੇ ਫੜ੍ਹੀ ਮਿਉਚੁਅਲ ਫੰਡਾਂ ਦੀ ਚਾਲ, MF ਨਹੀਂ ਕਰ ਸਕਦੇ ਗਰੰਟੀਸ਼ੁਦਾ ਰਿਟਰਨ ਦਾ ਵਾਅਦਾ, ਕੀਤਾ AMFI ਪੱਤਰ ਜਾਰੀ

ਸੇਬੀ ਦੇ ਮਿਊਚਅਲ ਫੰਡ (MF) ਨਿਯਮਾਂ ਦੇ ਅਨੁਸਾਰ, ਕੋਈ ਵੀ ਮਿਉਚੁਅਲ ਫੰਡ ਰਿਟਰਨ ਦੀ ਗਰੰਟੀ ਨਹੀਂ ਦੇ ਸਕਦਾ।

ਸੇਬੀ ਦੇ ਮਿਊਚਅਲ ਫੰਡ (MF) ਨਿਯਮਾਂ ਦੇ ਅਨੁਸਾਰ, ਕੋਈ ਵੀ ਮਿਉਚੁਅਲ ਫੰਡ ਰਿਟਰਨ ਦੀ ਗਰੰਟੀ ਨਹੀਂ ਦੇ ਸਕਦਾ।

ਸੇਬੀ ਦੇ ਮਿਊਚਅਲ ਫੰਡ (MF) ਨਿਯਮਾਂ ਦੇ ਅਨੁਸਾਰ, ਕੋਈ ਵੀ ਮਿਉਚੁਅਲ ਫੰਡ ਰਿਟਰਨ ਦੀ ਗਰੰਟੀ ਨਹੀਂ ਦੇ ਸਕਦਾ। ਇਸਦਾ ਸਭ ਤੋਂ ਵੱਡਾ ਇਹ ਹੈ ਕਿ ਸਾਰੇ ਮਿਊਚੁਅਲ ਫੰਡ ਇਕੁਇਟੀ ਅਤੇ ਕਰਜ਼ੇ ਫੰਡਾਂ ਵਿੱਚ ਨਿਵੇਸ਼ ਕਰਦੇ ਹਨ, ਇਸ ਲਈ NAV ਵੀ ਮਾਰਕੀਟ ਦੇ ਵਾਧੇ ਅਤੇ ਗਿਰਾਵਟ ਦੇ ਨਾਲ ਉਤਰਾਅ-ਚੜ੍ਹਾਅ ਕਰਦਾ ਹੈ।

ਹੋਰ ਪੜ੍ਹੋ ...
  • Share this:

    Mutual Fund Update- ਆਪਣੀ ਭਵਿੱਖੀ ਸੁਰੱਖਿਆ ਦੇ ਲਈ ਹਰ ਕੋਈ ਆਪਣੀ ਕਮਾਈ ਦਾ ਕੁਝ ਹਿੱਸਾ ਨਿਵੇਸ਼ ਵਿੱਚ ਲਗਾਉਂਦਾ ਹੈ। ਮਿਊਚਅਲ ਫੰਡਾਂ ਵਿੱਚ ਨਿਵੇਸ਼ ਕਰਨਾ ਸੁੱਖਿਅਤ ਮੰਨਿਆ ਜਾਂਦਾ ਹੈ। ਪਰ ਕੁਝ ਮਿਊਚਅਲ ਫੰਡ ਮਿਉਚੁਅਲ ਫੰਡ ਨਿਵੇਸ਼ ਗਾਰੰਟੀਸ਼ੁਦਾ ਰਿਟਰਨ ਦੇ ਬਹਾਨੇ ਨਿਵੇਸ਼ਕਾਂ ਨੂੰ ਪੈਸਾ ਲਗਾਉਣ ਲਈ ਲੁਭਾ ਰਹੇ ਹਨ। ਮਾਰਕਿਟ ਰੈਗੂਲੇਟਰ ਸੇਬੀ ਨੇ ਮਿਉਚੁਅਲ ਫੰਡਾਂ ਦੀ ਇਸ ਚਾਲ ਨੂੰ ਸਮਝ ਲਿਆ ਹੈ ਤੇ ਇਸ ਬਾਰੇ ਉਹਨਾਂ ਦੱਸਿਆ ਹੈ ਕਿ ਜੇਕਰ ਕੋਈ ਮਿਊਚਲ ਫੰਡ ਆਪਣੇ ਇਸ਼ਤਿਹਾਰ ਵਿਚ ਗਾਰੰਟੀਸ਼ੁਦਾ ਰਿਟਰਨ ਦਾ ਵਾਅਦਾ ਕਰ ਰਿਹਾ ਹੈ ਤਾਂ ਅਜਿਹਾ ਕਰਨਾ ਅਸਲ ਵਿਚ ਨਿਯਮਾਂ ਦੇ ਖਿਲਾਫ਼ ਹੈ। ਇਸਦੇ ਨਾਲ ਹੀ ਸੇਬੀ ਨੇ ਐਸੋਸੀਏਸ਼ਨ ਆਫ ਮਿਉਚੁਅਲ ਫੰਡ ਆਫ ਇੰਡੀਆ (AMFI) ਨੂੰ ਇਕ ਪੱਤਰ ਵੀ ਭੇਜਿਆ ਹੈ ਜਿਸ ਵਿਚ ਉਸਨੇ ਇਸ ਚਾਲਬਾਜ਼ੀ ਨੂੰ ਬੰਦ ਕਰਵਾਏ ਜਾਣ ਦੀ ਅਪੀਲ ਕੀਤੀ ਹੈ।


    ਇਸ ਸੰਬੰਧ ਵਿੱਚ ਮਨੀਕੰਟਰੋਲ ਨੇ ਇੱਕ ਰਿਪੋਰਟ ਸ਼ੇਅਰ ਕੀਤੀ ਹੈ। ਇਸ ਰਿਪੋਰਟ ਦੇ ਅਨੁਸਾਰ ਸੇਬੀ ਨੇ ਐਸੋਸੀਏਸ਼ਨ ਆਫ ਮਿਉਚੁਅਲ ਫੰਡ ਆਫ ਇੰਡੀਆ (AMFI) ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਉਸ ਨੂੰ ਕੁਝ ਮਿਊਚਲ ਫੰਡ ਕੰਪਨੀਆਂ ਨੇ ਪੈਂਫਲੇਟ ਵੰਡੇ ਹਨ। ਇਹਨਾਂ ਪੈਂਫਲੇਟਾਂ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਪੜ੍ਹਕੇ ਨਿਵੇਸ਼ ਕਰਨ ਵਾਲੇ ਨੂੰ SIP ਅਤੇ SWP ਦੇ ਸੁਮੇਲ ਨਾਲ ਗਰੰਟੀਸ਼ੁਦਾ ਰਿਟਰਨ ਦੀ ਉਮੀਦ ਬੱਝ ਸਕਦੀ ਹੈ। ਪਰ ਅਸਲ ਵਿੱਚ ਅਜਿਹਾ ਨਹੀਂ। ਇਸ ਤਰ੍ਹਾਂ ਨਿਵੇਸ਼ਕਾਂ ਤੱਕ ਗ਼ਲਤ ਜਾਣਕਾਰੀ ਪਹੁੰਚ ਰਹੀ ਹੈ। ਇਸ ਲਈ ਸੇਬੀ ਨੇ ਮਿਊਚਅਲ ਫੰਡ ਕੰਪਨੀਆਂ ਨੂੰ ਰਿਟਰਨ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਭਰੋਸਾ ਦੇਣ ਨੂੰ ਮਨ੍ਹਾਂ ਕੀਤਾ ਹੈ। ਇਸਦੇ ਨਾਲ ਹੀ AMFI ਨੂੰ ਵੀ ਇਸ਼ਤਿਹਾਰ ਕੋਡ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

    ਤੁਹਾਡੀ ਜਾਣਕਾਰੀ ਦੇ ਲੀ ਦੱਸ ਦੇਈਏ ਕਿ SIP ਰਾਹੀਂ ਤੁਸੀਂ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਦਾ ਨਿਵੇਸ਼ ਕਰ ਸਕਦੇ ਹੋ ਅਤੇ SWP ਦੀ ਸੁਵਿਧਾ ਦੇ ਰਾਹੀਂ ਤੁਸੀਂ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਕਢਵਾ ਸਕਦੇ ਹੋ। ਪਰ ਕਾਨੂੰਨ ਦੇ ਅਨੁਸਾਰ ਮਿਊਚਅਲ ਫੰਡ ਰਿਟਰਨ ਦੀ ਗਰੰਟੀ ਨਹੀਂ ਦੇ ਸਕਦੇ ਹਨ। ਸੇਬੀ ਦੇ ਅਨੁਸਾਰ, ਜੇਕਰ ਤੁਸੀਂ SIP ਸ਼ੁਰੂ ਕਰਦੇ ਹੋ ਅਤੇ ਤਿੰਨ ਸਾਲ ਜਾਂ ਇਸਤੋਂ ਬਾਅਦ SWP ਸ਼ੁਰੂ ਕਰਦੇ ਹੋ, ਤਾਂ ਤੁਹਾਨੂੰ ਯਕੀਨੀ ਰਿਟਰਨ ਮਿਲੇਗਾ।

    ਕੀ ਹਨ ਸੇਬੀ ਦੇ ਨਿਯਮ

    ਜ਼ਿਕਰਯੋਗ ਹੈ ਕਿ ਸੇਬੀ ਦੇ ਮਿਊਚਅਲ ਫੰਡ (MF) ਨਿਯਮਾਂ ਦੇ ਅਨੁਸਾਰ, ਕੋਈ ਵੀ ਮਿਉਚੁਅਲ ਫੰਡ ਰਿਟਰਨ ਦੀ ਗਰੰਟੀ ਨਹੀਂ ਦੇ ਸਕਦਾ। ਇਸਦਾ ਸਭ ਤੋਂ ਵੱਡਾ ਇਹ ਹੈ ਕਿ ਸਾਰੇ ਮਿਊਚੁਅਲ ਫੰਡ ਇਕੁਇਟੀ ਅਤੇ ਕਰਜ਼ੇ ਫੰਡਾਂ ਵਿੱਚ ਨਿਵੇਸ਼ ਕਰਦੇ ਹਨ, ਇਸ ਲਈ NAV ਵੀ ਮਾਰਕੀਟ ਦੇ ਵਾਧੇ ਅਤੇ ਗਿਰਾਵਟ ਦੇ ਨਾਲ ਉਤਰਾਅ-ਚੜ੍ਹਾਅ ਕਰਦਾ ਹੈ। ਇਸ ਲਈ ਗਾਰੰਟੀਸ਼ੁਦਾ ਵਾਪਸੀ ਦਾ ਵਾਅਦਾ ਨਹੀਂ ਕੀਤਾ ਜਾ ਸਕਦਾ।

    First published:

    Tags: Investment, Mutual funds, Sebi